Kapurthala News: ਇਕ ਹਵਾਲਾਤੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮਿਤਸਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ।
Trending Photos
Kapurthala News/ਚੰਦਰ ਮੜੀਆ: ਕੇਂਦਰੀ ਜੇਲ੍ਹ ਕਪੂਰਥਲਾ ਵਿਚ ਹਵਾਲਾਤੀਆਂ ਦੇ ਦੋ ਗੁਟਾਂ ਵਿਚ ਆਪਸੀ ਰੰਜਿਸ਼ ਕਾਰਨ ਲਗਭਗ 8 ਵਜੇ ਦੇ ਕਰੀਬ ਹੋਈ ਲੜਾਈ ਵਿਚ ਚਾਰ ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜੇਲ੍ਹ ਪੁਲਿਸ ਨੇ ਸਿਵਲ ਹਸਪਤਾਲ ਕਪੂਰਥਲਾ ਵਿਚ ਇਲਾਜ ਲਈ ਦਾਖਲ ਕਰਵਾਇਆ ਇਹਨਾ ਵਿਚੋਂ ਇਕ ਹਵਾਲਾਤੀ ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ। ਸਿਵਲ ਹਸਪਤਾਲ ਵਿਚ ਇਸ ਸਮੇਂ ਸਿਮਰਨਜੀਤ ਸਿੰਘ, ਵਿਸ਼ਾਲ ਸਭਰਵਾਲ ਤੇ ਸੁਨੀਲ ਜੇਰੇ ਇਲਾਜ ਹਨ।
ਸਿਮਰਨਜੀਤ ਸਿੰਘ ਤੇ ਵਿਸ਼ਾਲ ਸਭਰਵਾਲ ਕਤਲ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹਨ, ਨੇ ਦੱਸਿਆ ਕਿ ਰੰਜਿਸ਼ਨ ਉਨ੍ਹਾਂ ਦੀ ਨਾਲ ਵਾਲੀ ਬੈਰਕ ਵਿਚ ਬੰਦ ਹਵਾਲਾਤੀਆਂ ਨੇ ਉਨ੍ਹਾਂ ''ਤੇ ਤੇਜ਼ਧਾਰ ਹਥਿਆਰਾਂ ਤੇ ਸੂਇਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Fazilka Road Accident: ਮੋਟਰਸਾਈਕਲ 'ਤੇ ਚੜ੍ਹਿਆ ਟਰੈਕਟਰ, ਤਿੰਨ ਜਣਿਆ ਨੂੰ 30 ਫੁੱਟ ਤੱਕ ਘਸੀਟਦਾ ਲੈ ਗਿਆ ਚਾਲਕ