Jio down news: ਜੀਓ ਦੀ ਕਾਲਿੰਗ ਤੇ ਮੈਸੇਜ ਸੇਵਾਵਾਂ ਠੱਪ, ਲੋਕ ਪਰੇਸ਼ਾਨ
Advertisement
Article Detail0/zeephh/zeephh1462787

Jio down news: ਜੀਓ ਦੀ ਕਾਲਿੰਗ ਤੇ ਮੈਸੇਜ ਸੇਵਾਵਾਂ ਠੱਪ, ਲੋਕ ਪਰੇਸ਼ਾਨ

ਇਹ ਰੁਕਾਵਟ ਲੱਗਭਗ ਤਿੰਨ ਘੰਟੇ ਤੱਕ ਰਹੀ ਅਤੇ ਇਸ ਦੌਰਾਨ ਜ਼ਿਆਦਾਤਰ ਉਪਭੋਗਤਾਵਾਂ ਲਈ ਮੋਬਾਈਲ ਡਾਟਾ ਵਧੀਆ ਕੰਮ ਕਰ ਰਿਹਾ ਸੀ ਪਰ ਕਾਲਿੰਗ ਅਤੇ SMS ਸੇਵਾਵਾਂ ਪ੍ਰਭਾਵਿਤ ਸਨ। 

 

Jio down news: ਜੀਓ ਦੀ ਕਾਲਿੰਗ ਤੇ ਮੈਸੇਜ ਸੇਵਾਵਾਂ ਠੱਪ, ਲੋਕ ਪਰੇਸ਼ਾਨ

Jio down news: ਦੇਸ਼ ਦੀ ਸਭ ਤੋਂ ਪ੍ਰਸਿੱਧ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੀਆਂ ਸੇਵਾਵਾਂ ਮੰਗਲਵਾਰ ਨੂੰ ਥੋੜੇ ਸਮੇਂ ਲਈ ਠੱਪ ਹੋ ਗਈਆਂ ਸਨ ਅਤੇ ਇਸ ਦੌਰਾਨ ਲੋਕਾਂ ਨੂੰ ਕਾਲ ਕਰਨ ਅਤੇ ਸੰਦੇਸ਼ ਭੇਜਣ ਵਿਚ ਸਮੱਸਿਆ ਆ ਰਹੀ ਸੀ। ਰਿਪੋਰਟਾਂ ਮੁਤਾਬਕ ਕੁਝ ਲੋਕਾਂ ਨੂੰ ਇਹ ਦਿੱਕਤ ਸੋਮਵਾਰ ਰਾਤ ਤੋਂ ਹੀ ਆ ਰਹੀ ਸੀ। 

ਇਸ ਦੌਰਾਨ ਜੀਓ ਦੇ ਉਪਭੋਗਤਾ ਸੋਸ਼ਲ ਮੀਡੀਆ 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਸਨ ਕਿਉਂਕਿ ਉਪਭੋਗਤਾਵਾਂ ਨੂੰ ਮੋਬਾਈਲ ਇੰਟਰਨੈਟ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋ ਰਹੀ ਸੀ। ਦੱਸ ਦਈਏ ਕਿ ਜੀਓ ਉਪਭੋਗਤਾ ਕਾਲ ਕਰਨ ਜਾਂ ਪ੍ਰਾਪਤ ਕਰਨ ਵਿੱਚ ਅਸਮਰਥ ਸਨ ਅਤੇ ਨਾਲ ਹੀ ਐਸਐਮਐਸ ਦੀ ਵਰਤੋਂ ਨਹੀਂ ਕਰ ਪਾ ਰਹੇ ਸਨ।  

ਹਾਲਾਂਕਿ ਇਸ ਦੌਰਾਨ ਕੁਝ ਯੂਜ਼ਰਜ਼ ਅਜਿਹੇ ਵੀ ਸਨ ਜੋ ਕਿ ਆਰਾਮ ਨਾਲ ਕਾਲ ਕਰ ਪਾ ਰਹੇ ਸਨ। Jio down ਦੀ news ਦੀ ਪੁਸ਼ਟੀ ਕਰਨ ਲਈ ਕੁਝ ਯੂਜਰਜ਼ ਸੋਸ਼ਲ ਮੀਡੀਆ 'ਤੇ ਆਪਣੀ ਟਿਪੱਣੀ ਦੇ ਰਹੇ ਸਨ।  

ਇਹ ਰੁਕਾਵਟ ਲੱਗਭਗ ਤਿੰਨ ਘੰਟੇ ਤੱਕ ਰਹੀ ਅਤੇ ਇਸ ਦੌਰਾਨ ਜ਼ਿਆਦਾਤਰ ਉਪਭੋਗਤਾਵਾਂ ਲਈ ਮੋਬਾਈਲ ਡਾਟਾ ਵਧੀਆ ਕੰਮ ਕਰ ਰਿਹਾ ਸੀ ਪਰ ਕਾਲਿੰਗ ਅਤੇ SMS ਸੇਵਾਵਾਂ ਪ੍ਰਭਾਵਿਤ ਸਨ। ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਬਾਰੇ ਜਾਣਕਾਰੀ ਆਪਣੇ ਟਵਿੱਟਰ 'ਤੇ ਸਾਂਝੀ ਕੀਤੀ ਕਿ ਉਨ੍ਹਾਂ ਦਾ ਇੰਟਰਨੈੱਟ ਤਾਂ ਚੱਲ ਰਿਹਾ ਹੈ ਪਰ ਉਹ ਕਾਲ ਅਤੇ ਐਸਐਮਐਸ ਨਹੀਂ ਕਰ ਪਾ ਰਹੇ ਹਨ।  

ਗੌਰਤਲਬ ਹੈ ਕਿ ਮੰਗਲਵਾਰ ਸਵੇਰ ਤੋਂ ਹੀ ਉਪਭੋਗਤਾਵਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਲੋਕਾਂ ਨੇ ਜੀਓ ਨੂੰ ਇਸ ਦੀ ਸ਼ਿਕਾਇਤ ਸੋਸ਼ਲ ਮੀਡੀਆ ਰਾਹੀਂ ਕੀਤੀ। ਇਸ ਦੌਰਾਨ ਕਈ ਲੋਕ ਅਜਿਹੇ ਵੀ ਸਨ ਜਿਹੜੇ ਕਿ ਇਸ ਮੁੱਦੇ 'ਤੇ ਮੀਮਜ਼ ਬਣਾ ਰਹੇ ਸਨ ਅਤੇ ਇਸਦਾ ਮਜ਼ਾਕ ਬਣਾ ਰਹੇ ਸਨ। 

ਹੋਰ ਪੜ੍ਹੋ: ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੋਂ ਬਾਅਦ ਐਕਸ਼ਨ ਵਿੱਚ ਪੁਲਿਸ, ਕਈ ਠਿਕਾਣਿਆਂ 'ਤੇ ਛਾਪੇਮਾਰੀ

ਇਕ ਯੂਜ਼ਰ ਨੇ ਲਿਖਿਆ ਕਿ ਸਵੇਰ ਤੋਂ ਹੀ ਉਨ੍ਹਾਂ ਦੇ ਮੋਬਾਈਲ 'ਤੇ VoLTE ਦਾ ਨਿਸ਼ਾਨ ਨਹੀਂ ਦਿਖਾਈ ਦੇ ਰਿਹਾ ਹੈ ਤੇ ਉਹ ਕਿਸੇ ਨੂੰ ਕਾਲ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ 4G ਦਾ ਤਾਂ ਇਹ ਹਾਲ ਹੈ ਅਤੇ ਅਜਿਹੇ ਵਿੱਚ ਤੁਸੀਂ 5 G ਦੀਆਂ ਸੇਵਾਵਾਂ ਕਿਵੇਂ ਦਵੋਗੇ।

ਹੋਰ ਪੜ੍ਹੋ: ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐੱਸਐਫ ਵੱਲੋਂ ਉੱਡਦੇ ਡਰੋਨ 'ਤੇ ਫਾਇਰਿੰਗ

Trending news