Amritsar News: ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਜੇਕਰ ਕਿਸੇ ਵਿਅਕਤੀ ਨੂੰ ਧਾਰਮਿਕ ਧਰਮ ਦਾ ਗਿਆਨ ਨਹੀਂ ਹੈ ਤਾਂ ਉਹ ਸਟੇਜਾਂ ਤੋਂ ਧਰਮ ਦੇ ਬਾਰੇ ਨਾ ਬੋਲਣ, ਧਾਰਮਿਕ ਚਿੰਨਾਂ ਅਤੇ ਸਿੰਬਲਸ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ।
Trending Photos
Amritsar News: ਜਥੇਦਾਰ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਚੋਣਾਂ ਦੌਰਾਨ ਸਟੇਜਾਂ 'ਤੇ ਧਾਰਮਿਕ ਚਿੰਨਾਂ ਦੀ ਵਰਤੋਂ, ਗੁਰਬਾਣੀ ਦੀਆਂ ਤੁਕਾਂ ਅਤੇ ਧਰਮ ਬਾਰੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਆਗੂ ਨੂੰ ਧਰਮ ਬਾਰੇ ਉਸਦੇ ਇਤਿਹਾਸਿਕ ਚਿੰਨਾਂ ਅਤੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਨੂੰ ਉਸ ਬਾਰੇ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਅਪੀਲ ਹੈ ਕਿ ਜੇਕਰ ਉਹਨਾਂ ਨੂੰ ਧਾਰਮਿਕ ਧਰਮ ਦਾ ਗਿਆਨ ਨਹੀਂ ਹੈ ਤਾਂ ਉਹ ਸਟੇਜਾਂ ਤੋਂ ਧਰਮ ਦੇ ਬਾਰੇ ਨਾ ਬੋਲਣ, ਧਾਰਮਿਕ ਚਿੰਨਾਂ ਅਤੇ ਸਿੰਬਲਸ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ ਸੋ ਸਿਆਸਤਦਾਨ ਸਟੇਜਾਂ ਤੋਂ ਸੋਚ ਸਮਝ ਕੇ ਬੋਲਣ ਜੇਕਰ ਧਰਮ ਬਾਰੇ ਨਹੀਂ ਪਤਾ ਤਾਂ ਬਿਲਕੁਲ ਧਰਮ ਬਾਰੇ ਸਟੇਜਾਂ ਤੋਂ ਨਾ ਬੋਲਿਆ ਜਾਵੇ।
ਇਸ ਦੇ ਨਾਲ ਹੀ ਬੋਨੀ ਅਜਨਾਲਾ ਵੱਲੋਂ ਦਿੱਤੇ ਬਿਆਨ 'ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਕੋਈ ਵੀ ਧਰਮ ਵੱਡਾ-ਛੋਟਾ ਨਹੀਂ ਹੁੰਦਾ। ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਆਪਣੀ ਜ਼ੁਬਾਨ ਨੂੰ ਤੋਲ ਕੇ ਬੋਲਣਾ ਚਾਹੀਦਾ ਹੈ। ਪਹਿਲਾਂ ਬੋਲੀ ਗਈ ਗੱਲ ਨੂੰ ਲੈ ਕੇ ਬਾਅਦ ਵਿੱਚ ਮੁਆਫੀ ਮੰਗਣ ਦਾ ਕੀ ਫਾਇਦਾ?
ਜਥੇਦਾਰ ਸਾਹਿਬ ਨੇ ਕਿਹਾ ਕਿ ਧਰਮ ਦੇ ਨਾਂਅ ਤੇ ਵੋਟਾਂ ਮੰਗਣ ਨੂੰ ਲੈਕ ਕੇ ਕਿਹਾ ਕਿ ਧਰਮ ਦੇ ਨਾਂਅ ਤੇ ਵੋਟਾਂ ਮੰਗਣ ਦਾ ਅਧਿਕਾਰ ਭਾਰਤ ਦਾ ਸੰਵਿਧਾਨ ਨਹੀਂ ਦਿੰਦਾ। ਸਭ ਤੋਂ ਪਹਿਲਾਂ ਧਰਮੀ ਹੋਣਾ ਜਰੂਰੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਨ ਦੇ ਫੈਸਲੇ 'ਤੇ ਨੇ ਕਿਹਾ ਕਿ ਸੰਵਿਧਾਨਿਕ ਤੌਰ 'ਤੇ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ। ਜੇਕਰ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ ਤਾਂ ਉਹ ਉਨ੍ਹਾਂ ਦਾ ਸੰਵਿਧਾਨਿਕ ਅਧਿਕਾਰ ਹੈ।