Jarnail Singh Bajwa: ਬਾਜਵਾ ਡਿਵੈਲਪਰਜ਼ ਨੇ ਸੈਕਟਰ-122 ਤੋਂ 125 ਵਿੱਚ ਮੈਗਾ ਪ੍ਰਾਜੈਕਟ ਬਣਾਇਆ ਹੈ। ਅਪਰੈਲ 2016 ਵਿੱਚ ਬਿਲਡਰ ਨੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਨਾਂ ਸਹਿਮਤੀ ਲਏ ਹੀ ਪ੍ਰਾਜੈਕਟ ਪਾਸ ਕਰਵਾ ਲਿਆ।
Trending Photos
Jarnail Singh Bajwa: ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦੀ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆ। ਪੰਜਾਬ ਸਟੇਟ ਕ੍ਰਾਈਮ ਵੱਲੋਂ ਜਰਨੈਲ ਸਿੰਘ ਬਾਜਵਾ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ। ਪੁਲਿਸ ਨੂੰ ਪਿੰਡ ਰਾਏਪੁਰ ਬਲੌਂਗੀ ਦੇ 54 ਸਾਲਾ ਸੁੱਚਾ ਸਿੰਘ ਨੇ ਦੱਸਿਆ ਕਿ ਬਾਜਵਾ ਡਿਵੈਲਪਰਜ਼ ਨੇ ਸੈਕਟਰ-122 ਤੋਂ 125 ਵਿੱਚ ਮੈਗਾ ਪ੍ਰਾਜੈਕਟ ਬਣਾਇਆ ਹੈ। ਅਪਰੈਲ 2016 ਵਿੱਚ ਬਿਲਡਰ ਨੇ ਗਮਾਡਾ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਨਾਂ ਸਹਿਮਤੀ ਲਏ ਹੀ ਪ੍ਰਾਜੈਕਟ ਪਾਸ ਕਰਵਾ ਲਿਆ। ਉਸ ਨੇ ਸੀਟੀਪੀ ਅਤੇ ਗਮਾਡਾ ਦੇ ਹੋਰ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਇਹ ਸਭ ਉਨ੍ਹਾਂ ਦੀ ਮਿਲੀਭੁਗਤ ਨਾਲ ਹੋਇਆ ਹੈ।
ਇੰਨਾ ਹੀ ਨਹੀਂ ਪਿੰਡ ਸ਼ੀਨਪੁਰ ਦੀ 3.42 ਏਕੜ ਸ਼ਾਮਲਾਟ ਜ਼ਮੀਨ ਨੂੰ ਈ.ਡਬਲਿਊ.ਐਸ. ਦੇ ਲਈ ਛੱਡ ਦਿੱਤਾ ਗਿਆ। ਪਹਿਲੇ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਸੁੱਚਾ ਸਿੰਘ ਨੇ ਬਾਜਵਾ ਬਿਲਡਰਜ਼ ਦੇ ਨਾਲ 2 ਏਕੜ 2 ਮਰਲੇ ਜ਼ਮੀਨ ਦਾ ਸੌਦਾ ਮਈ 2015 ਨੂੰ ਕੀਤਾ ਸੀ ਪਰ ਪੂਰੀ ਕੀਮਤ ਨਾ ਮਿਲਣ 'ਤੇ 1 ਏਕੜ 1 ਮਰਲਾ ਜ਼ਮੀਨ ਦੀ ਰਜਿਸਟਰੀ ਨਾਲ ਕਰਵਾਉਦੇ ਹੋਏ ਕੇਸ ਕਰ ਦਿੱਤੀ ਸੀ। ਇਸ ’ਤੇ ਅਦਾਲਤ ਨੇ ਜ਼ਮੀਨ ’ਤੇ ਸਟੇਅ ਲਾ ਦਿੱਤੀ ਅਤੇ ਕੋਈ ਉਸਾਰੀ ਨਾ ਕਰਨ ਦੇ ਹੁਕਮ ਦਿੱਤੇ ਸਨ।
ਇਸ ਤੋਂ ਬਾਅਦ ਕੰਪਨੀ ਨੇ ਅਪ੍ਰੈਲ 2016 'ਚ ਗਮਾਡਾ ਤੋਂ ਪ੍ਰੋਜੈਕਟ ਨੂੰ ਮਨਜ਼ੂਰ ਕਰਵਾ ਲਿਆ। ਪ੍ਰਾਜੈਕਟ ਨੂੰ ਮਨਜ਼ੂਰੀ ਦਿਵਾਉਣ ਲਈ ਜ਼ਮੀਨ ਮਾਲਕਾਂ ਦੇ ਸਹਿਮਤੀ ਪੱਤਰ ਦਿੱਤੇ ਗਏ ਸਨ ਪਰ ਉਨ੍ਹਾਂ ਦੇ ਸਹਿਮਤੀ ਪੱਤਰਾਂ ਦੀ ਥਾਂ ਜਾਅਲੀ ਸਹਿਮਤੀ ਪੱਤਰ ਦਿੱਤੇ ਗਏ। ਜਾਂਚ ਦੌਰਾਨ ਅਸ਼ਟਾਮ ਵੇਚਣ ਵਾਲੇ ਵਿਕਰੇਤਾ ਰੌਣਕ ਨੇ ਦੱਸਿਆ ਕਿ ਅਸ਼ਟਾਮ ਉਸ ਤੋਂ ਨਹੀਂ ਲਏ ਗਏ। ਇਸ ਤੋਂ ਬਾਅਦ ਜਦੋਂ ਅਸ਼ਟਾਮ ਤਸਦੀਕ ਕਰਨ ਵਾਲੇ ਵਕੀਲ ਮਨਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਦੇ ਕਰਮਚਾਰੀ ਦੀਪਕ, ਸ਼ੈਂਪੀ ਅਤੇ ਸੁਖਜੀਤ ਬਕਾਇਦਾ ਸਟੈਂਪ ਤਸਦੀਕ ਕਰਵਾਉਂਦੇ ਸਨ। ਇਸ ਲਈ ਉਸ ਨੇ ਭਰੋਸੇ ਨਾਲ ਅਸ਼ਟਾਮ ਮੋਹਰ ਤਸਦੀਕ ਕਰ ਦਿੱਤੇ। ਹੁਣ ਸਟੇਟ ਕ੍ਰਾਈਮ ਪੁਲਿਸ ਨੇ ਹੁਣ ਕੰਪਨੀ ਦੇ ਐੱਮਡੀ ਜਰਨੈਲ ਸਿੰਘ ਬਾਜਵਾ, ਹਰਵੀਰ ਸਿੰਘ, ਐਡਵੋਕੇਟ ਮਨਬੀਰ ਸਿੰਘ, ਦੀਪਕ ਕੁਮਾਰ ਅਤੇ ਸ਼ੈਂਪੀ ਦੇ ਖਿਲਾਫ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਅਧਿਕਾਰੀ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ।