Jalalabad Accident: ਜਲਾਲਾਬਾਦ 'ਚ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਦਿਖਿਆ ਨੌਜਵਾਨ, ਵੀਡੀਓ ਹੋਈ ਵਾਇਰਲ
Advertisement
Article Detail0/zeephh/zeephh2291004

Jalalabad Accident: ਜਲਾਲਾਬਾਦ 'ਚ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਦਿਖਿਆ ਨੌਜਵਾਨ, ਵੀਡੀਓ ਹੋਈ ਵਾਇਰਲ

Jalalabad Punjabi Youth Bike stunt: ਦਰਅਸਲ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਸੜਕ ਉੱਤੇ ਸਟੰਟ ਕਰਦਾ ਦਿਖਾਈ ਦਿੱਤਾ ਹੈ।

Jalalabad Accident: ਜਲਾਲਾਬਾਦ 'ਚ ਸੜਕਾਂ 'ਤੇ ਮੌਤ ਨੂੰ ਮਖੋਲਾ ਕਰਦਾ ਦਿਖਿਆ ਨੌਜਵਾਨ, ਵੀਡੀਓ ਹੋਈ ਵਾਇਰਲ

Jalalabad Accident: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਸੜਕ ਹਾਦਸਿਆਂ ਵਿੱਚ ਕਿਤੇ ਨਾ ਕਿਤੇ ਵਾਧਾ ਹੋਣ ਵਿੱਚ ਨੌਜਵਾਨ ਪੀੜੀਆਂ ਦੇ ਗਲਤ ਸਾਈਡ ਅਤੇ ਲਾਪਰਵਾਹੀ ਹੈ। ਨੌਜਵਾਨ ਆਪਣੀ ਜਾਨ ਦੀ ਪਰਵਾਹ ਕਿਤੇ ਬਗੈਰ ਅਤੇ ਜਲਦ ਬਾਜੀ ਕਰਕੇ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਅਜਿਹਾ ਹੀ ਮਾਮਲਾ ਪੰਜਾਬ ਦੇ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਬਾਈਕ ਸਵਾਰ ਨੌਜਵਾਨ ਸੜਕ ਦੇ ਵਿਚਕਾਰ ਸਟੰਟ ਕਰ ਰਿਹਾ ਸੀ ਅਤੇ ਸੜਕ ਵਿਚਾਲੇ ਹੀ ਬਾਈਕ ਨੂੰ ਇਧਕਰ ਉਧਰ ਘੰਮਾ ਰਿਹਾ ਸੀ। 

ਦਰਅਸਲ ਜਲਾਲਾਬਾਦ 'ਚ ਇਕ ਬਾਈਕ ਸਵਾਰ ਨੌਜਵਾਨ ਕਿਸ ਤਰ੍ਹਾਂ ਮੌਤ ਦੀ ਖੇਡ- ਖੇਡ ਰਿਹਾ ਹੈ ਦੀ ਲਾਈਵ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਬਾਈਕ ਸਵਾਰ ਨੌਜਵਾਨ ਆਪਣਾ ਕੰਟਰੋਲ ਗੁਆ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾਉਣ ਤੋਂ ਬਚ ਗਿਆ। ਫਿਰ ਇੱਕ ਟਰੈਕਟਰ-ਟਰਾਲੀ ਅਤੇ ਫਿਰ ਮੋਟਰਸਾਈਕਲ ਸਵਾਰ ਟੱਕਰ ਤੋਂ ਬਚ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗਿਆ।

ਇਹ ਵੀ ਪੜ੍ਹੋ:  Longowal Drug Overdose: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ
 

ਦੱਸ ਦਈਏ ਕਿ ਇਹ ਵੀਡੀਓ ਜਲਾਲਾਬਾਦ ਫਾਜ਼ਿਲਕਾ ਹਾਈਵੇਅ 'ਤੇ ਟਿਵਾਣਾ ਮੋੜ ਦੇ ਕੋਲ ਦੀ ਹੈ, ਜਿੱਥੇ ਇਕ ਬਾਈਕ ਸਵਾਰ ਨੌਜਵਾਨ ਬੇਕਾਬੂ ਹੋ ਕੇ ਸੜਕ ਕਿਨਾਰੇ ਝਾੜੀਆਂ 'ਚ ਜਾ ਡਿੱਗਿਆ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸੜਕ ਤੋਂ ਲੰਘ ਰਹੇ ਇੱਕ ਵਿਅਕਤੀ ਨੇ ਇਸ ਘਟਨਾ ਦੀ ਪੂਰੀ ਵੀਡੀਓ ਆਪਣੇ ਮੋਬਾਈਲ ਵਿੱਚ ਕੈਦ ਕਰ ਲਈ ਹੈ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ 

ਪਰ ਲੋਕ ਇਸ ਹਾਦਸੇ ਨੂੰ ਇੱਕ ਬਾਈਕ ਸਵਾਰ ਨੌਜਵਾਨ ਦੇ ਨਸ਼ੇ ਨਾਲ ਜੋੜ ਰਹੇ ਹਨ। ਕਿਆਸ ਲਗਾਇਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਨਸ਼ੇ 'ਚ ਸੀ ਅਤੇ ਇਸ ਕਾਰਨ ਉਹ ਬਾਈਕ ਸਵਾਰ ਬੇਕਾਬੂ ਹੋ ਗਿਆ ਸੀ, ਜਿਸ ਕਾਰਨ ਉਸਦੀ ਮੌਤ ਵੀ ਹੋ ਸਕਦੀ ਸੀ।

ਇਹ ਵੀ ਪੜ੍ਹੋ:  Bhakra Dam Water level: ਭਾਖੜਾ ਤੇ ਪੌਂਗ ਡੈਮ 'ਚ ਔਸਤ ਤੋਂ ਜ਼ਿਆਦਾ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ  
https://zeenews.india.com/hindi/zeephh/punjab/bhakra-and-pong-dam-water-...

Trending news