ਮ੍ਰਿਤਕ ਥਾਣੇਦਾਰ ਦੀ ਰਾਤ ਨੂੰ ਜਗਰਾਓ ਮੋਗਾ ਹਾਈਵੇ 'ਤੇ LMG ਵਾਲੀ ਗੱਡੀ ਨਾਲ ਡਿਊਟੀ ਹੁੰਦੀ ਹੈ ਅਤੇ ਦਿਨ ਦੇ ਸਮੇਂ ਦੇ ਮੁਲਾਜਮ ਦੀ ਡਿਊਟੀ ਖਤਮ ਹੋਣ ਤੇ ਉਸਦੇ ਕੋਲੋ AK 47 ਲੈਣ ਸਮੇਂ ਚੈਕ ਕਰਨ 'ਤੇ ਗੋਲੀ ਚੱਲੀ ਜੋ ਉਸਦੀ ਛਾਤੀ ਵਿਚ ਲੱਗੀ ਤੇ ਉਸਦੀ ਮੌਤ ਹੋ ਗਈ।
Trending Photos
ਭਰਤ ਸ਼ਰਮਾ/ਲੁਧਿਆਣਾ (ਜਗਰਾਉਂ): ਐਸ. ਐਸ. ਪੀ. ਦਫਤਰ ਜਗਰਾਓ ਵਿਚ ਕਿਊਆਰਐਸ ਟੀਮ ਵਿਚ ਤਾਇਨਾਤ 45 ਸਾਲਾ ਏ. ਐਸ. ਆਈ. ਗੁਰਜੀਤ ਸਿੰਘ ਦੀ ਅਚਾਨਕ AK 47 ਰਾਈਫ਼ਲ ਵਿਚੋਂ ਗੋਲੀ ਲੱਗਣ ਨਾਲ ਮੌਤ ਹੋ ਗਈ।
ਮ੍ਰਿਤਕ ਥਾਣੇਦਾਰ ਦੀ ਰਾਤ ਨੂੰ ਜਗਰਾਓ ਮੋਗਾ ਹਾਈਵੇ 'ਤੇ LMG ਵਾਲੀ ਗੱਡੀ ਨਾਲ ਡਿਊਟੀ ਹੁੰਦੀ ਹੈ ਅਤੇ ਦਿਨ ਦੇ ਸਮੇਂ ਦੇ ਮੁਲਾਜਮ ਦੀ ਡਿਊਟੀ ਖਤਮ ਹੋਣ ਤੇ ਉਸਦੇ ਕੋਲੋ AK 47 ਲੈਣ ਸਮੇਂ ਚੈਕ ਕਰਨ 'ਤੇ ਗੋਲੀ ਚੱਲੀ ਜੋ ਉਸਦੀ ਛਾਤੀ ਵਿਚ ਲੱਗੀ ਤੇ ਉਸਦੀ ਮੌਤ ਹੋ ਗਈ। ਪੁਲਿਸ ਮੁਲਾਜਮਾਂ ਨੇ ਉਸਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਪਹੁੰਚਾਇਆ।
ਇਸ ਮੌਕੇ ਮਿਰਤਕ ਥਾਣੇਦਾਰ ਗੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰ ਨੇ ਦਸਿਆ ਕਿ ਡਿਊਟੀ ਬਦਲਦੇ ਸਮੇਂ AK 47 ਚੈਕ ਕਰਕੇ ਲੈਣੀ ਹੁੰਦੀ ਹੈ ਕਿ ਰਾਈਫ਼ਲ ਵਿਚ ਸਭ ਪੂਰਾ ਹੈ ਕਿ ਨਹੀਂ ਬੱਸ ਉਹੀ ਚੈਕ ਕਰਦੇ ਸਮੇਂ ਗੋਲੀ ਚੱਲਣ ਕਰਕੇ ਇਹ ਹਾਦਸਾ ਹੋ ਗਿਆ ਤੇ ਗੋਲੀ ਛਾਤੀ ਵਿਚ ਲੱਗਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ।
ਦੇਰ ਸ਼ਾਮ ਵਾਪਰੀ ਇਸ ਘਟਨਾ
ਇਸ ਸਬੰਧੀ ਡੀ. ਐਸ. ਪੀ. ਸਤਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਦੀ ਡਿਊਟੀ ਰਾਤ 8 ਵਜੇ ਤੋਂ ਸ਼ੁਰੂ ਹੋਣੀ ਸੀ। ਕਵਿੱਕ ਰਿਸਪਾਂਸ ਟੀਮ ਵਿਚ ਤਾਇਨਾਤ ਸਾਰੇ ਅਧਿਕਾਰੀ ਡਿਊਟੀ 'ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰ ਪੂਰੀ ਤਰ੍ਹਾਂ ਨਾਲ ਤਿਆਰ ਕਰਦੇ ਹਨ। ਸ਼ਾਮ 7.30 ਵਜੇ ਤੋਂ ਬਾਅਦ ਕੁਲਜੀਤ ਸਿੰਘ ਆਪਣੀ ਡਿਊਟੀ 'ਤੇ ਜਾਣ ਲਈ ਤਿਆਰ ਹੋ ਕੇ ਆਪਣੇ ਹਥਿਆਰਾਂ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੇ ਅਸਲੇ ਤੋਂ ਗੋਲੀ ਚੱਲ ਗਈ ਤੇ ਉਸਦੀ ਡਿਊਟੀ ਦੌਰਾਨ ਮੌਤ ਹੋ ਗਈ।
WATCH LIVE TV