Film Moh Re-release in Theatres: ਮੁੜ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਮੋਹ', ਜਗਦੀਪ ਸਿੱਧੂ ਨੇ ਕੀਤੀ ਪੁਸ਼ਟੀ!
Advertisement
Article Detail0/zeephh/zeephh1609317

Film Moh Re-release in Theatres: ਮੁੜ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਮੋਹ', ਜਗਦੀਪ ਸਿੱਧੂ ਨੇ ਕੀਤੀ ਪੁਸ਼ਟੀ!

Film Moh Re-release in Theatres News: ਮੋਹ ਫ਼ਿਲਮ (Film Moh)ਦਾ ਓ ਟੀ ਟੀ 'ਤੇ ਇੰਤਜ਼ਾਰ ਕਰਨ ਵਾਲੇ ਪ੍ਰਸ਼ੰਸ਼ਕਾਂ ਲਈ ਇਹ ਜਾਣ ਕੇ ਥੋੜੀ ਹੈਰਾਨੀ ਹੋਵੇਗੀ ਕਿ ਓ ਟੀ ਟੀ 'ਤੇ ਇਹ ਫ਼ਿਲਮ ਨਹੀਂ ਆਏਗੀ।  ਕਿਉਂਕਿ ਫ਼ਿਲਮ ਨੂੰ ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

 

 

Film Moh Re-release in Theatres: ਮੁੜ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਮੋਹ', ਜਗਦੀਪ ਸਿੱਧੂ ਨੇ ਕੀਤੀ ਪੁਸ਼ਟੀ!

Film Moh Re-release in Theatres News: ਜੇਕਰ ਤੁਸੀਂ ਵੀ ਪੰਜਾਬੀ ਫ਼ਿਲਮਾਂ ਦੇ ਪ੍ਰਸ਼ੰਸ਼ਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਪੰਜਾਬੀ ਨਿਰਦੇਸ਼ਕ ਜਗਦੀਪ ਸਿੱਧੂ (jagdeep Sidhu)ਦੀ ਫ਼ਿਲਮਾਂ ਦੀਆਂ ਅਨੋਖੀਆਂ ਕਹਾਣੀਆਂ ਹੁਣ ਤੱਕ ਸਭ ਦਾ ਦਿਲ ਜਿੱਤ ਦੀਆਂ ਆਈਆਂ ਹਨ। ਉਹਨਾਂ ਹੀ ਕਹਾਣੀਆਂ ਵਿੱਚੋਂ ਇੱਕ ਸੀ 'ਮੋਹ' ਫ਼ਿਲਮ (Film Moh) ਦੀ ਕਹਾਣੀ। 

ਮੋਹ ਫ਼ਿਲਮ  (Film Moh)ਦਾ ਓ ਟੀ ਟੀ 'ਤੇ ਇੰਤਜ਼ਾਰ ਕਰਨ ਵਾਲੇ ਪ੍ਰਸ਼ੰਸ਼ਕਾਂ ਲਈ ਮੋਹ ਫ਼ਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਇੰਤਜ਼ਾਰ ਖ਼ਤਮ ਕਰ ਦਿੱਤਾ ਗਿਆ ਹੈ। ਜਗਦੀਪ ਸਿੱਧੂ ਵੱਲੋਂ ਕਿਹਾ ਗਿਆ ਕਿ ਮੋਹ ਫ਼ਿਲਮ (Film Moh)ਓ ਟੀ ਟੀ 'ਤੇ ਨਹੀਂ ਆਏਗੀ। 

ਦੱਸ ਦੇਈਏ ਕਿ ਜਗਦੀਪ ਸਿੱਧੂ (jagdeep Sidhu)ਵੱਲੋਂ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇੱਕ Q n A ਸੈਸ਼ਨ ਦੌਰਾਨ ਫੈਨਜ਼ ਨਾਲ ਗੱਲ ਬਾਤ ਕੀਤੀ ਗਈ ਜਿਸ ਵਿੱਚ ਇੱਕ ਫੈਨਜ਼ ਵੱਲੋਂ ਮੋਹ ਫ਼ਿਲਮ (Film Moh)ਬਾਰੇ ਸਵਾਲ ਪੁੱਛਣ 'ਤੇ ਜਵਾਬ ਦਿੰਦਿਆਂ ਕਿਹਾ ਕਿ ਸਰਗੁਣ ਮਹਿਤਾ ਅਤੇ ਗਿਤਾਜ਼ ਬਿੰਦਰਖੀਆ ਦੀ ਮੋਹ ਫ਼ਿਲਮ (Film Moh)ਹੁਣ ਓ ਟੀ ਟੀ 'ਤੇ ਰਿਲੀਜ਼ ਨਹੀਂ ਕੀਤੀ ਜਾਏਗੀ ਕਿਉਂਕਿ ਫ਼ਿਲਮ ਨੂੰ ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ, 9 ਅਫ਼ਸਰਾਂ 'ਤੇ ਕਾਰਵਾਈ ਕਰ ਸਕਦੀ ਹੈ ਪੰਜਾਬ ਸਰਕਾਰ

ਇਸ ਗੱਲ ਦੀ ਪੁਸ਼ਟੀ (Film Moh)ਫ਼ਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ  (jagdeep Sidhu)ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡਿਆ ਅਕਾਊਂਟ 'ਤੇ ਸਟੋਰੀ ਸਾਂਝੀ ਕਰ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਗਦੀਪ ਸਿੱਧੂ ਨੇ ਕਾਫੀ ਵਾਰ ਫ਼ਿਲਮ (Film Moh)ਨੂੰ ਦੁਬਾਰਾ ਰਿਲੀਜ਼ ਕਰਨ ਦੀ ਗੱਲ ਆਖੀ ਹੈ ਪਰ ਹੁਣ ਇਸ ਗੱਲ 'ਤੇ ਨਿਰਦੇਸ਼ਕ ਵੱਲੋਂ ਪੱਕੀ ਮੋਹਰ ਲੱਗਾ ਦਿੱਤੀ ਹੈ।

Trending news