Child Blood Cancer News: ਹੁਣ ਪੰਜਾਬ ਦਾ 'ਬਚਪਨ' ਬਲੱਡ ਕੈਂਸਰ ਦੀ ਲਪੇਟ 'ਚ ਆਇਆ; ਵਧ ਰਹੇ ਕਿਸੇ ਬਣੇ ਚਿੰਤਾ ਦਾ ਵਿਸ਼ਾ
Advertisement
Article Detail0/zeephh/zeephh2321425

Child Blood Cancer News: ਹੁਣ ਪੰਜਾਬ ਦਾ 'ਬਚਪਨ' ਬਲੱਡ ਕੈਂਸਰ ਦੀ ਲਪੇਟ 'ਚ ਆਇਆ; ਵਧ ਰਹੇ ਕਿਸੇ ਬਣੇ ਚਿੰਤਾ ਦਾ ਵਿਸ਼ਾ

Child Blood Cancer News:  ਪੰਜਾਬ ਵਿੱਚ ਬੱਚਿਆਂ ਵਿੱਚ ਬਲੱਡ ਕੈਂਸਰ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਏਮਜ਼ ਵਿੱਚ ਕਾਫੀ ਬੱਚੇ ਕੈਂਸਰ ਦੇ ਇਲਾਜ ਲਈ ਦਾਖ਼ਲ ਹੋਏ ਹਨ।

Child Blood Cancer News: ਹੁਣ ਪੰਜਾਬ ਦਾ 'ਬਚਪਨ' ਬਲੱਡ ਕੈਂਸਰ ਦੀ ਲਪੇਟ 'ਚ ਆਇਆ; ਵਧ ਰਹੇ ਕਿਸੇ ਬਣੇ ਚਿੰਤਾ ਦਾ ਵਿਸ਼ਾ

Child Blood Cancer News  (ਕੁਲਬੀਰ ਬੀਰਾ ਦੀ ਖ਼ਾਸ ਰਿਪੋਰਟ): ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮਾਲਵਾ ਇਲਾਕੇ ਨੂੰ ਭਾਵੇਂ ਕੈਂਸਰ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਸ ਕਾਰਨ ਇਸ ਇਲਾਕੇ ਵਿੱਚ ਬਹੁਤ ਸਾਰੇ ਵੱਖ-ਵੱਖ ਉਮਰ ਦੇ ਔਰਤਾਂ ਤੇ ਮਰਦਾਂ ਦੀ ਕੈਂਸਰ ਕਾਰਨ ਜਾਨ ਵੀ ਚਲੀ ਗਈ। ਮਾਲਵਾ ਇਲਾਕੇ ਅੰਦਰ ਪਿਛਲੇ ਸਮੇਂ ਵਿੱਚ ਕੈਂਸਰ ਦੀ ਬਿਮਾਰੀ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਸਨ।

fallback

ਹੁਣ ਇਹ ਨਾਮੁਰਾਦ ਬਿਮਾਰੀ ਬੱਚਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ। ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬੱਚਿਆਂ ਵਿੱਚ ਬਲੱਡ ਕੈਂਸਰ ਦੇ ਕੇਸ ਲਗਾਤਾਰ ਵਧ ਰਹੇ ਹਨ। ਛੋਟੇ ਬੱਚਿਆਂ ਵਿੱਚ ਕੈਂਸਰ ਦੇ ਕੇਸ ਕਾਫੀ ਆ ਰਹੇ ਹਨ, ਜਿਸ ਵਿੱਚੋਂ 40% ਸਿਰਫ਼ ਬਲੱਡ ਕੈਂਸਰ ਦੇ ਕੇਸ ਹਨ। ਮੌਜੂਦਾ ਸਰਕਾਰਾਂ ਨੇ ਇਸ ਇਲਾਕੇ ਵਿੱਚ ਹਸਪਤਾਲ ਸਥਾਪਤ ਕਰਕੇ ਲੋਕਾਂ ਨੂੰ ਕੈਂਸਰ ਤੋਂ ਨਿਜਾਤ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।

fallback

ਹੁਣ ਕੈਂਸਰ ਦੀ ਬਿਮਾਰੀ ਛੋਟੇ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਕਾਫੀ ਚਿੰਤਾ ਦਾ ਵਿਸ਼ਾ ਹੈ।

ਏਮਜ਼ ਵਿੱਚ ਇਲਾਜ ਲਈ ਬੱਚੇ ਹੋ ਰਹੇ ਦਾਖ਼ਲ

ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਬੱਚਿਆਂ ਵਿੱਚ ਕੈਂਸਰ ਦੇ ਕਾਫੀ ਕੇਸ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਪੰਜਾਬ ਦੇ ਬੱਚਿਆਂ ਦੀ ਦੱਸੀ ਜਾ ਰਹੀ ਹੈ ਤੇ ਕੈਂਸਰ ਵਿੱਚੋਂ ਵੀ 40 ਫ਼ੀਸਦੀ ਬੱਚਿਆਂ ਨੂੰ ਬਲੱਡ ਕੈਂਸਰ ਹੈ।

ਭਾਵੇਂ ਕਿ ਡਾਕਟਰਾਂ ਮੁਤਾਬਕ ਬਲੱਡ ਕੈਂਸਰ ਦੋ ਤੋਂ ਢਾਈ ਸਾਲ ਦੇ ਇਲਾਜ ਨਾਲ ਖ਼ਤਮ ਹੋ ਜਾਂਦਾ ਹੈ ਅਤੇ ਬੱਚਾ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਸਕਦਾ ਹੈ। ਭਾਰਤ ਭਰ ਵਿੱਚ 50 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਸਾਹਮਣੇ ਆ ਰਹੀ ਹੈ। ਇਸ ਤਰ੍ਹਾਂ ਏਮਜ਼ ਹਸਪਤਾਲ ਵਿੱਚ ਇੱਕ ਸਾਲ ਵਿੱਚ 140 ਬੱਚੇ ਕੈਂਸਰ ਦੇ ਮਰੀਜ਼ ਸਾਹਮਣੇ ਆਏ ਹਨ, ਜਿਸ ਵਿੱਚੋਂ 80 ਤੋਂ ਵੱਧ ਬੱਚੇ ਬਲੱਡ ਕੈਂਸਰ ਦੇ ਪੀੜਤ ਹਨ। 

fallback

ਕੈਂਸਰ ਦਾ ਇਲਾਜ ਏਮਜ਼ ਹਸਪਤਾਲ ਵਿੱਚ ਡੇਢ ਤੋਂ ਇੱਕ ਲੱਖ ਰੁਪਏ ਤੱਕ ਕੀਤਾ ਜਾਂਦਾ ਹੈ। ਡਾਕਟਰ ਮੁਤਾਬਕ ਬੱਚੇ ਵਿਚ ਥਕਾਵਟ ਆਉਣੀ, ਵਾਰ-ਵਾਰ ਬੁਖਾਰ ਚੜ੍ਹਨਾ, ਪਲੇਟਲੈਟਸ ਦੀ ਕਮੀ ਹੋਣੀ ਆਦਿ ਨਿਸ਼ਾਨੀਆਂ ਬਲੱਡ ਕੈਂਸਰ ਦੀਆਂ ਹਨ। ਡਾਕਟਰ ਮੁਤਾਬਕ ਬਲੱਡ ਕੈਂਸਰ ਦੇ ਮਰੀਜ਼ ਬੱਚੇ 80 ਤੋਂ 90 ਫ਼ੀਸਦੀ ਠੀਕ ਹੋ ਕੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਹਨ।

ਕਾਰਨਾਂ ਦਾ ਪਤਾ ਲਗਾਉਣ ਲਈ ਰਿਸਰਚ ਕੀਤੀ ਜਾਵੇਗੀ-ਮਾਹਿਰ

ਮਾਹਿਰ ਡਾਕਟਰ ਮੁਤਾਬਕ ਬਲੱਡ ਕੈਂਸਰ ਦੇ ਜ਼ਿਆਦਾ ਮਰੀਜ਼ ਬੱਚੇ ਪੰਜਾਬ ਤੋਂ ਆ ਰਹੇ ਹਨ ਭਾਵੇਂ ਕਿ ਅਜੇ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਰਿਸਰਚ ਜ਼ਰੂਰ ਕੀਤੀ ਜਾਵੇਗੀ, ਨਾਲ ਹੀ ਉਨਾਂ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਜ਼ਿਆਦਾ ਰੇਹਾਂ ਸਪਰੇਆਂ ਵਾਲੇ ਦੂਸ਼ਿਤ ਹੋ ਰਹੇ ਭੋਜਨ ਅਤੇ ਪੌਣ ਪਾਣੀ ਵੀ ਇਸਦਾ ਇੱਕ ਕਾਰਨ ਮੰਨੇ ਜਾ ਸਕਦੇ ਹਨ। ਡਾਕਟਰ ਮੰਨਦੇ ਹਨ ਕਿ ਇਹ ਕੁਦਰਤੀ ਬਿਮਾਰੀ ਮੰਨੀ ਜਾ ਸਕਦੀ ਹੈ। ਇਸਦੇ ਹੋਣ ਦਾ ਮਾਂ-ਬਾਪ ਦੀ ਕੋਈ ਗਲਤੀ ਜਾਂ ਉਨ੍ਹਾਂ ਨੂੰ ਹੋਣ ਕਰਕੇ ਨਹੀਂ ਹੁੰਦਾ।

fallback

ਸਮਾਜਸੇਵੀਆਂ ਨੂੰ ਬੱਚਿਆਂ ਦੇ ਇਲਾਜ ਲਈ ਅੱਗੇ ਆਉਣ ਦੀ ਅਪੀਲ

ਏਮਜ਼ ਦੇ ਮਾਹਿਰ ਡਾਕਟਰ ਮੁਤਾਬਕ ਜੇ ਕੋਈ ਅਜਿਹੇ ਪਰਿਵਾਰ ਵੀ ਆਉਂਦੇ ਹਨ ਜੋ ਆਪਣੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ ਤਾਂ ਉਨ੍ਹਾਂ ਦਾ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਲਾਜ ਵੀ ਕਰਵਾ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਹੈ।

ਉਧਰ ਦੂਜੇ ਪਾਸੇ ਏਮਜ਼ ਹਸਪਤਾਲ ਵਿੱਚ ਆਪਣੇ ਬੱਚਿਆਂ ਦਾ ਇਲਾਜ ਕਰਵਾ ਰਹੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਜ ਇੱਥੇ ਬੜਾ ਹੀ ਆਸਾਨੀ ਅਤੇ ਸਸਤਾ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮੇਂ ਵਿੱਚ ਹੀ ਉਨ੍ਹਾਂ ਦੇ ਬੱਚਿਆਂ ਦੀ ਰਿਕਵਰੀ ਹੋਣੀ ਸ਼ੁਰੂ ਹੋ ਗਈ ਹੈ। ਬੇਸ਼ੱਕ ਬੱਚਿਆਂ ਦੇ ਮਾਪੇ ਤੇ ਖੁਦ ਪੀੜਤ ਬੱਚੇ ਵੀ ਇੱਕ ਵਾਰ ਬਿਮਾਰੀ ਸੁਣ ਕੇ ਕਾਫੀ ਘਬਰਾਏ ਅਤੇ ਡਰੇ ਹੋਏ ਸਨ ਪਰ ਇਲਾਜ ਦੇ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਰੌਸ਼ਨੀ ਦੀ ਕਿਰਨ ਨਜ਼ਰ ਆਈ ਅਤੇ ਕਾਫੀ ਆਪਣੇ ਵਿੱਚ ਫਰਕ ਮਹਿਸੂਸ ਕਰ ਰਹੇ ਹਨ।

fallback

ਬੱਚਿਆਂ ਵਿੱਚ ਵੱਧ ਰਹੀ ਬਲੱਡ ਕੈਂਸਰ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਹੈ। ਬੇਸ਼ੱਕ ਇਸ ਦਾ ਇਲਾਜ ਲੰਬਾ ਜ਼ਰੂਰ ਹੈ ਪਰ ਇਲਾਜ ਤੋਂ ਬਾਅਦ ਇਨਸਾਨ ਆਪਣੀ ਜ਼ਿੰਦਗੀ ਆਮ ਲੋਕਾਂ ਦੀ ਤਰ੍ਹਾਂ ਜੀ ਸਕਦਾ ਹੈ। ਭਾਵੇਂ ਕਿ ਅਜੇ ਇਸ ਨੂੰ ਰੋਕਣ ਜਾਂ ਇਸ ਦੇ ਹੋਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਪਰ ਆਉਣ ਵਾਲੇ ਸਮੇਂ ਵਿੱਚ ਡਾਕਟਰਾਂ ਵੱਲੋਂ ਰਿਸਰਚ ਕਰਕੇ ਜ਼ਰੂਰ ਇਸਦੇ ਉੱਤੇ ਚਾਨਣਾ ਪਾਇਆ ਜਾਵੇਗਾ।

ਇਹ ਵੀ ਪੜ੍ਹੋ : Exercise for Belly Fat: ਪੇਟ ਦੀ ਚਰਬੀ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ, ਤਾਂ ਰੋਜ਼ 10 ਮਿੰਟ ਲਈ ਕਰੋ ਇਹ 3 ਕਸਰਤਾਂ

Trending news