Moga News: ਮੋਗਾ ਦੇ ਇੱਕ ਸੂਏ ਵਿੱਚ ਪਾੜ ਪੈਣ ਨਾਲ ਕਈ ਏਕੜ ਫਸਲ ਤਬਾਹ ਹੋ ਗਈ ਹੈ ਤੇ ਕਈ ਏਕੜ ਫਸਲ ਵਿੱਚ ਪਾਣੀ ਭਰ ਗਿਆ ਹੈ।
Trending Photos
Moga News: ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸੂਏ, ਕੱਸੀਆਂ ਤੇ ਡਰੇਨਾਂ ਦੀ ਸਫ਼ਾਈ ਨੂੰ ਲੈ ਕੇ ਜਿੱਥੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਕਈ ਡਰੇਨਾਂ ਇਹੋ ਜਿਹੀਆਂ ਹਨ ਜਿਨ੍ਹਾਂ ਦੀ ਸਫ਼ਾਈ ਨਾ ਹੋਣ ਕਰਕੇ ਉਨ੍ਹਾਂ ਵਿੱਚ ਪਾੜ ਪੈ ਜਾਂਦਾ ਹੈ।
ਪਿੰਡ ਜੈ ਸਿੰਘ ਵਾਲਾ ਲੰਗੇਆਣਾ ਨਵਾਂ ਕੋਲੋਂ ਲੰਘਦੇ ਸੂਏ ਵਿੱਚ ਸਫ਼ਾਈ ਨਾ ਹੋਣ ਕਾਰਨ ਕਈ ਫੁੱਟ ਲੰਬਾ ਪਾੜ ਪੈ ਗਿਆ। ਜਿਸ ਕਾਰਨ ਕਿਸਾਨਾਂ ਦੀ 10 ਤੋਂ 12 ਏਕੜ ਝੋਨੇ ਦੀ ਫਸਲ ਵਿੱਚ ਮਿੱਟੀ ਭਰਨ ਕਾਰਨ ਬੁਰੀ ਤਰ੍ਹਾਂ ਨਾਲ ਖ਼ਰਾਬ ਹੋ ਗਈ ਅਤੇ ਕਈ ਏਕੜ ਫ਼ਸਲ ਵਿੱਚ ਪਾਣੀ ਭਰ ਗਿਆ।
ਇਸ ਮੌਕੇ ਕਿਸਾਨ ਬਲਤੇਜ ਸਿੰਘ ਲੰਗੇਆਣਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੂਏ ਤੇ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਹਰ ਵਾਰ ਬਰਸਾਤੀ ਮੌਸਮ ਦਰਮਿਆਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਨੂੰ ਅੱਜ 5:00 ਵਜੇ ਸੂਚਿਤ ਕਰ ਦਿੱਤਾ ਸੀ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਸੂਏ ਨੂੰ ਬੰਦ ਕਰਵਾਉਣ ਨਹੀਂ ਪਹੁੰਚਿਆ ਅਤੇ ਸੂਏ ਦਾ ਪਾਣੀ ਲਗਾਤਾਰ ਚੱਲ ਰਿਹਾ ਹੈ।
ਇਸ ਮੌਕੇ ਬਲਤੇਜ ਸਿੰਘ ਨੇ ਦੱਸਿਆ ਕਿ 10 ਤੋਂ 12 ਏਕੜ ਝੋਨੇ ਦੀ ਫ਼ਸਲ ਵਿੱਚ ਮਿੱਟੀ ਭਰਨ ਕਾਰਨ ਬੁਰੀ ਤਰਾਂ ਨਾਲ ਖ਼ਤਮ ਹੋ ਗਈ ਤੇ ਨਾਲ ਦੀ ਨਾਲ ਕਈ ਏਕੜ ਦੇ ਕਰੀਬ ਝੋਨੇ ਵਿੱਚ ਪਾਣੀ ਪਾਣੀ ਭਰ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਨਹਿਰੀ ਵਿਭਾਗ ਨੂੰ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : Ludhiana News: ਲੁਧਿਆਣਾ ਫਰਨੀਚਰ ਦੀ ਦੁਕਾਨ 'ਚ ਖੁੱਲ੍ਹਿਆ ਠੇਕਾ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਗ੍ਰਾਂਟਾਂ ਦੀ ਜਾਂਚ ਹੋਣੀ ਚਾਹੀਦੀ ਕਿ ਕਿਤੇ ਤਕਸੀਮ ਕੀਤੀ ਗਈ ਗ੍ਰਾਂਟ ਦੀ ਦੁਰਵਰਤੋਂ ਤਾਂ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਸੂਏ ਤੇ ਡਰੇਨਾਂ ਤੇ ਕੱਸੀਆਂ ਦੀ ਸਫਾਈ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਉਨ੍ਹਾਂ ਦਾਅਵਿਆਂ ਦੀ ਗਰਾਊਂਡ ਜ਼ੀਰੋ ਉਤੇ ਆ ਕੇ ਝਾਤ ਮਾਰੀ ਜਾਵੇ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਤੁਰੰਤ ਇਸ ਸੂਏ ਨੂੰ ਬੰਦ ਕਰਵਾ ਕੇ ਨਵੇਂ ਸਿਰੇ ਇਸ ਦੀ ਮੁਰੰਮਤ ਕਰਵਾਈ ਜਾਵੇ।
ਇਹ ਵੀ ਪੜ੍ਹੋ : Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ
ਮੋਗਾ ਤੋਂ ਨਵਦੀਪ ਸਿੰਘ ਦੀ ਰਿਪੋਰਟ