Trending Photos
ਚੰਡੀਗੜ੍ਹ- ਖੇਡਾਂ ਵਿੱਚ ਦੇਸ਼ ਦਾ ਸਭ ਤੋਂ ਮੋਹਰੀ ਰਹਿ ਚੁੱਕਿਆਂ ਸੂਬਾ ਪੰਜਾਬ ਅੱਜ ਨਸ਼ਿਆਂ ਦੀ ਦਲਦਲ ‘ਚ ਫਸਦਾ ਜਾ ਰਿਹਾ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਵੱਲੋਂ ਖੁਲਾਸਾ ਕੀਤਾ ਗਿਆ ਕਿ ਪੰਜਾਬ ਵਿੱਚ ਹਰ 7 ਵਾਂ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਸ਼ੇ ਦਾ ਆਦਿ ਹੈ। ਇਹ ਪੰਜਾਬ ਦੀ ਆਬਾਦੀ ਦਾ 15.4 ਫੀਸਦੀ ਹਿੱਸਾ ਹੈ।
ਚੋਰੀ ਅਤੇ ਅਪਰਾਧਿਕ ਦੀਆਂ ਵਾਰਦਾਤਾਂ ਵਿੱਚ ਵਾਧਾ
ਨਸ਼ਿਆਂ ਦਾ ਸੇਵਨ ਕਰਨ ਵਾਲੇ ਨਸ਼ਿਆਂ ਦੀ ਪੂਰਤੀ ਲਈ ਅਪਰਾਧਿਕ ਮਾਮਲੇ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਇਸ ਕਾਰਨ ਪੰਜਾਬ ਵਿੱਚ ਅਜਿਹੇ ਅਪਰਾਧਿਕ ਮਾਮਲੇ ਵਧ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਨਸ਼ਿਆਂ ਦੀ ਪੂਰਤੀ ਲਈ ਨੌਜਵਾਨਾਂ ਵੱਲੋਂ ਮਾਂ-ਪਿਓ ਦੀ ਕੁੱਟਮਾਰ ਆਪਣੇ ਹੀ ਘਰਾਂ ਵਿੱਚੋਂ ਚੋਰੀ ਕਰਨਾ ਜਾਂ ਫਿਰ ਨਸ਼ਿਆਂ ਲਈ ਕਿਸੇ ਦਾ ਕਤਲ ਤੱਕ ਕਰ ਦੇਣਾ ਆਮ ਗੱਲ ਹੈ।
ਕੁਝ ਸਮਾਂ ਪਹਿਲਾ ਹੀ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਰੈਕੀ ਕਰਨ ਵਾਲੇ ਫੜੇ ਗਏ ਕੇਕੜਾ ਨੇ ਵੀ ਮੰਨਿਆ ਕਿ ਉਸਨੇ ਨਸ਼ਿਆਂ ਲਈ ਹੀ ਸਿੱਧੂ ਦੀ ਰੈਕੀ ਕੀਤੀ ਸੀ।
ਹਿਮਾਚਲ ਦੇ ਹਮੀਰਪੁਰ ਵਿਚੋਂ ਵੀ ਨਸ਼ਿਆਂ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ। ਜਿਥੇ ਇੱਕ ਨੌਜਵਾਨ ਵੱਲੋਂ ਨਸ਼ੇ ਲੈਣ ਖਾਤਰ ਆਪਣੀ ਮਾਂ ਦੇ ਤਕਰੀਬਨ ਅੱਠ ਲੱਖ ਦੇ ਗਹਿਣੇ ਚੋਰੀ ਕਰਕੇ ਉਹਨਾਂ ਨੂੰ ਫਾਇਨਾਂਸਰ ਕੋਲ ਗਹਿਣੇ ਰੱਖ ਕੇ ਚਿੱਟਾ ਪੀਤਾ ਗਿਆ। ਪੁੱਤਰ ਖਿਲਾਫ਼ ਕਾਰਵਾਈ ਨਾ ਹੋਵੇ ਇਸ ਲਈ ਮਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ ਗਈ।