Illegal Mining in Punjab's Rupnagar news: ਕਿਸਾਨਾਂ ਨੇ ਕਿਹਾ ਕਿ ਅਗਰ ਇਹ ਨਾਜਾਇਜ਼ ਮਾਈਨਿੰਗ ਬੰਦ ਨਾ ਹੋਈ ਤਾਂ ਉਨ੍ਹਾਂ ਦਾ ਜ਼ਮੀਨੀ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਤੇ ਉਹ ਜ਼ਮੀਨਾਂ ਸੋਕੇ ਦੀ ਮਾਰ ਹੇਠ ਆ ਜਾਣਗੇ।
Trending Photos
Illegal Mining in Punjab's Rupnagar news: ਰੋਪੜ ਜਿਲ੍ਹੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਇਨਿੰਗ ਮੀਡੀਆ ਦੀ ਸੁਰਖੀਆਂ ਵਿੱਚ ਬਣਿਆ ਰਿਹਾ ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਸਥਾਨਕ ਵਾਸੀਆਂ ਵੱਲੋਂ ਪ੍ਰਦਰਸ਼ਨ ਵੀ ਹੁੰਦੇ ਰਹੇ। ਅੱਜ ਅਸੀਂ ਮਾਇਨਿੰਗ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਕਿ ਨੂਰਪੁਰ ਬੇਦੀ ਦੇ ਹੀਰਪੁਰ ਪਿੰਡ ਦੇ ਕਿਸਾਨਾਂ ਨੇ ਆਰੋਪ ਲਗਾਏ ਹਨ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਨਾਜਾਇਜ਼ ਮਾਈਨਿੰਗ ਦੇ ਕਾਰਨ ਜ਼ਮੀਨੀ ਪਾਣੀ ਦਾ ਪੱਧਰ (Punjab water level news) ਲਗਾਤਾਰ ਗਿਰ ਰਿਹਾ ਹੈ ਤੇ ਇਸ ਜ਼ਮੀਨੀ ਪਾਣੀ ਦਾ ਪੱਧਰ ਗਿਰਨ ਦੇ ਕਾਰਨ ਉਹਨਾਂ ਦੇ 70 ਤੋਂ ਵੱਧ ਪਾਣੀ ਵਾਲੇ ਬੋਰ ਸੁੱਕ ਗਏ ਹਨ।
ਹਾਲਾਂਕਿ ਫਿਰ ਵੀ ਇਸ ਬਾਰੇ ਮਾਈਨਿੰਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਲਕੇ ਵਿੱਚ ਨਾਜਾਇਜ਼ ਮਾਇਨਿੰਗ ਨਹੀਂ ਹੋ ਰਹੀ। ਪੰਜਾਬ, ਜਿਸ ਨੂੰ ਪਾਣੀਆਂ ਅਤੇ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਅੱਜ ਪੰਜਾਬ ਲਗਾਤਾਰ ਰੇਗਿਸਤਾਨ ਬਣਨ ਵੱਲ ਵਧਦਾ ਜਾ ਰਿਹਾ ਹੈ। ਅਸੀਂ ਇਹ ਗਲ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬ ਦਾ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਗਿਰਦਾ ਜਾ ਰਿਹਾ ਹੈ (Punjab water level news), ਜਿਹੜਾ ਕਿ ਸਾਡੀਆਂ ਆਉਣ ਵਾਲੀਆਂ ਫਸਲਾਂ ਅਤੇ ਨਸਲਾਂ ਲਈ ਘਾਤਕ ਹੈ।
ਸਤਲੁਜ ਦਰਿਆ, ਜਿਹੜਾ ਕਿ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ ਦੇ ਕਈ ਪਿੰਡਾਂ ਵਿੱਚੋਂ ਦੀ ਲੰਘਦਾ ਹੈ ਤੇ ਇਸਦੇ ਨਾਲ ਹੀ ਸਵਾਂ ਨਦੀ ਵੀ ਵਗਦੀ ਹੈ। ਸਤਲੁਜ ਦਰਿਆ ਤੇ ਸਵਾਂ ਨਦੀ ਦੇ ਕਿਨਾਰਿਆਂ 'ਤੇ ਕਈ ਪਿੰਡ ਵਸਦੇ ਹਨ, ਜਿੱਥੇ ਕਿ ਜ਼ਮੀਨੀ ਪਾਣੀ ਦਾ ਪੱਧਰ ਕਾਫੀ ਉੱਚਾ ਸੀ ਮਗਰ ਹੁਣ ਇਨ੍ਹਾਂ ਪਿੰਡਾਂ ਵਿੱਚ ਵੀ ਲਗਾਤਾਰ ਜ਼ਮੀਨੀ ਪਾਣੀ ਦਾ ਪੱਧਰ (Punjab water level news) ਗਿਰ ਰਿਹਾ ਹੈ।
ਅਸੀਂ ਅੱਜ ਨੂਰਪੁਰ ਬੇਦੀ ਦੇ ਪਿੰਡ ਹੀਰਪੁਰ ਦੀ ਗੱਲ ਕਰ ਰਹੇ ਹਾਂ ਜਿੱਥੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅਤੇ ਆਲੇ ਦੁਆਲੇ ਦੇ ਕਈ ਪਿੰਡਾਂ ਵਿਚ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਗਿਰ ਰਿਹਾ ਹੈ ਤੇ ਕਿਸਾਨਾਂ ਨੇ ਕਿਹਾ ਕਿ ਇਸ ਦਾ ਕਾਰਨ ਸਤਲੁਜ ਦਰਿਆ ਅਤੇ ਸਵਾਂ ਨਦੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ (Illegal Mining in Punjab's Rupnagar news) ਹੈ, ਜੋ ਅੱਜ ਵੀ ਚੱਲ ਰਹੀ ਹੈ।
ਇਸ ਨਾਜਾਇਜ਼ ਮਾਈਨਿੰਗ ਦੇ ਕਾਰਨ ਉਨ੍ਹਾਂ ਦੇ 70 ਤੋਂ ਵੱਧ ਪਾਣੀ ਦੇ ਬੋਰ ਬਿਲਕੁਲ ਸੁੱਕ ਚੁੱਕੇ ਹਨ। ਪਹਿਲਾਂ ਉਨ੍ਹਾਂ ਦੇ ਪਿੰਡ ਵਿੱਚ 20 ਤੋਂ 25 ਫ਼ੁੱਟ ਤੋਂ ਹੀ ਪਾਣੀ ਨਿਕਲ ਪੈਂਦਾ ਸੀ ਮਗਰ ਹੁਣ 150 ਤੋਂ 200 ਫੁੱਟ ਦੀ ਗਹਿਰਾਈ 'ਤੇ ਪਹੁੰਚ ਗਿਆ ਹੈ। ਨਵਾਂ ਬੋਰ ਕਰਾਉਣ ਦੇ ਲਈ ਵੀ 4 ਤੋਂ 5 ਲੱਖ ਰੁਪਏ ਦਾ ਖਰਚ ਆਉਂਦਾ ਹੈ ਜੋ ਕਿ ਕਿਸਾਨ ਨਹੀਂ ਝੱਲ ਸਕਦੇ।
ਇਹ ਵੀ ਪੜ੍ਹੋ: Patiala News: PSPCL ਗੇਟ ਅੱਗੇ ਕਿਸਾਨਾਂ ਦੇ ਚੱਲ ਰਹੇ ਧਰਨੇ ਨੂੰ ਪੁਲਿਸ ਨੇ ਹਟਾਇਆ! ਕਈ ਹਿਰਾਸਤ 'ਚ
ਕਿਸਾਨਾਂ ਨੇ ਕਿਹਾ ਕਿ ਅਗਰ ਇਹ ਨਾਜਾਇਜ਼ ਮਾਈਨਿੰਗ ਬੰਦ ਨਾ ਹੋਈ ਤਾਂ ਉਨ੍ਹਾਂ ਦਾ ਜ਼ਮੀਨੀ ਪਾਣੀ ਬਿਲਕੁਲ ਖਤਮ ਹੋ ਜਾਵੇਗਾ ਤੇ ਉਹ ਜ਼ਮੀਨਾਂ ਸੋਕੇ ਦੀ ਮਾਰ ਹੇਠ ਆ ਜਾਣਗੇ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਉਨ੍ਹਾਂ ਨੇ ਕਈ ਵਾਰ ਕੁਝ ਅਧਿਕਾਰੀਆਂ ਅਤੇ ਸਥਾਨਕ ਵਿਧਾਇਕ ਦੇ ਕੋਲ ਸ਼ਿਕਾਇਤ ਵੀ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਰਾਤ ਦੇ ਸਮੇਂ ਚੋਰੀ-ਛੁਪੇ ਸਤਲੁਜ ਦਰਿਆ ਅਤੇ ਸਵਾਂ ਨਦੀ ਵਿੱਚ ਮਾਇਣਿੰਗ ਕੀਤੀ ਜਾਂਦੀ ਹੈ ਤੇ ਜੇਕਰ ਇਹ ਨਾਜਾਇਜ਼ ਮਾਈਨਿੰਗ (Illegal Mining in Punjab's Rupnagar news) ਬੰਦ ਨਾ ਹੋਈ ਤਾਂ ਉਨ੍ਹਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।
ਸਰਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਗਿਰਨ ਕਾਰਨ ਚਿੰਤਾ ਜਤਾਈ ਜਾ ਰਹੀ ਹੈ ਕਿ ਅਗਰ ਇਸ ਤਰ੍ਹਾਂ ਨਾਲ ਜਮੀਨੀ ਪਾਣੀ ਖਤਮ ਹੁੰਦਾ ਰਿਹਾ ਤਾਂ ਪੰਜਾਬ ਵਿਚ ਵੀ ਪਾਣੀ ਦੀ ਸਮੱਸਿਆ ਖੜੀ ਹੋ ਜਾਵੇਗੀ, ਜਿਹੜੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਘਾਤਕ ਹੈ। ਸਰਕਾਰਾਂ ਵੱਲੋਂ ਜ਼ਮੀਨੀ ਪਾਣੀ ਦੇ ਘਟਣ ਦਾ ਕਾਰਨ ਧਾਨ ਦੀ ਬੀਜਾਈ ਨੂੰ ਦੱਸਿਆ ਜਾ ਰਿਹਾ ਹੈ ਜਦਕਿ ਗੀਤਾਂ ਦੀ ਬਿਜਾਈ ਦੇ ਲਈ ਲੱਖਾਂ ਲਿਟਰ ਪਾਣੀ ਜ਼ਮੀਨ ਵਿਚੋਂ ਕੱਢਿਆ ਜਾਂਦਾ ਹੈ ਜਿਸ ਕਾਰਨ ਵੀ ਜ਼ਮੀਨੀ ਪਾਣੀ ਦਾ ਪੱਧਰ ਘੱਟ ਰਿਹਾ ਹੈ। ਇਸ ਲਈ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Farmers News: ਤੇਲ ਦੀਆਂ ਵਧੀਆ ਕੀਮਤਾਂ ਦਾ ਕਿਸਾਨ ਯੂਨੀਅਨਾਂ ਨੇ ਕੀਤਾ ਵਿਰੋਧ, ਅੱਜ ਬਣਾਉਣਗੀਆਂ ਸਰਕਾਰ ਖਿਲਾਫ਼ ਐਕਸ਼ਨ ਪਲਾਨ
ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ