Jalalabad Murder News: ਕੈਂਚੀ ਨਾਲ ਕੀਤੀ ਦੂਜੀ ਪਤਨੀ ਦੀ ਹੱਤਿਆ; ਪਹਿਲੀ ਪਤਨੀ ਦੇ ਕਤਲ 'ਚ ਕੱਟੀ ਸੀ 10 ਸਾਲ ਦੀ ਸਜ਼ਾ
Advertisement
Article Detail0/zeephh/zeephh2325840

Jalalabad Murder News: ਕੈਂਚੀ ਨਾਲ ਕੀਤੀ ਦੂਜੀ ਪਤਨੀ ਦੀ ਹੱਤਿਆ; ਪਹਿਲੀ ਪਤਨੀ ਦੇ ਕਤਲ 'ਚ ਕੱਟੀ ਸੀ 10 ਸਾਲ ਦੀ ਸਜ਼ਾ

Jalalabad Murder News: ਪਹਿਲੀ ਪਤਨੀ ਦਾ ਕਤਲ ਵਿੱਚ ਸਜ਼ਾ ਕੱਟ ਕੇ ਆਏ ਰਾਜਪੂਤ ਮੁਹੱਲੇ 'ਚ ਦੂਜੀ ਪਤਨੀ ਦਾ ਕੈਂਚੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Jalalabad Murder News: ਕੈਂਚੀ ਨਾਲ ਕੀਤੀ ਦੂਜੀ ਪਤਨੀ ਦੀ ਹੱਤਿਆ; ਪਹਿਲੀ ਪਤਨੀ ਦੇ ਕਤਲ 'ਚ ਕੱਟੀ ਸੀ 10 ਸਾਲ ਦੀ ਸਜ਼ਾ

Jalalabad Murder News: ਜਲਾਲਾਬਾਦ ਦੇ ਰਾਜਪੂਤ ਮੁਹੱਲੇ 'ਚ ਇੱਕ ਔਰਤ ਦਾ ਕੈਂਚੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਮਹੀਨੇ ਪਹਿਲਾਂ ਉਕਤ ਔਰਤ ਨੇ ਕਤਲ ਦੇ ਦੋਸ਼ 'ਚ ਜੇਲ੍ਹ 'ਚੋਂ ਸਜ਼ਾ ਕੱਟ ਆਏ ਵਿਅਕਤੀ ਨਾਲ ਕੋਰਟ ਮੈਰਿਜ ਕਰਵਾਈ ਸੀ। ਬਾਅਦ 'ਚ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਉਕਤ ਵਿਅਕਤੀ ਨੇ ਉਸਦੀ ਦੂਸਰੀ ਪਤਨੀ ਦਾ ਵੀ ਕੈਂਚੀ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪ੍ਰਕਾਸ਼ ਕੌਰ (50 ਸਾਲ) ਦੇ ਭਤੀਜੇ ਸ਼ੰਟੀ ਨੇ ਦੱਸਿਆ ਕਿ ਉਸ ਦੀ ਤਾਈ ਪ੍ਰਕਾਸ਼ ਕੌਰ ਜਿਸ ਦੇ ਪਤੀ ਦੀ ਮੌਤ ਹੋ ਗਈ ਸੀ, ਦਾ ਵਿਆਹ ਰਮਨ ਸ਼ਰਮਾ ਨਾਂ ਦੇ ਵਿਅਕਤੀ ਨਾਲ ਹੋਇਆ ਸੀ, ਜੋ ਕਰੀਬ 6 ਮਹੀਨੇ ਪਹਿਲਾਂ ਆਪਣੀ ਪਹਿਲੀ ਪਤਨੀ ਦੇ ਕਤਲ ਦੇ ਦੋਸ਼ ਵਿੱਚ 10 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਤੋਂ ਵਾਪਸ ਆਇਆ ਸੀ।

ਉਸ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਮਹਿਲਾ ਨੂੰ ਬੇਟੇ ਦਾ ਘਰ ਛੱਡ ਕੇ ਆਪਣੇ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਪਰ ਮਹਿਲਾ ਆਪਣੇ ਬੇਟੇ ਅਤੇ ਨੂੰਹ ਦੇ ਇਥੇ ਰਹਿੰਦੀ ਜੋ ਕਿ ਘਰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ।

ਇਸ ਨੂੰ ਲੈ ਕੇ ਦੋਵਾਂ ਵਿੱਚ ਵਿਵਾਦ ਕਾਰਨ ਉਕਤ ਵਿਅਕਤੀ ਨੇ ਚਿਤਾਵਨੀ ਦਿੱਤੀ ਕਿ ਇਸ ਵਾਰ ਉਸ ਦੇ ਘਰ ਦੇ ਨੇੜੇ ਲੱਗਣ ਵਾਲਾ ਮੇਲਾ ਉਸ ਨੂੰ ਨਸੀਬ ਨਹੀਂ ਹੋਵੇਗਾ। ਇਸ ਚਿਤਾਵਨੀ ਨੂੰ ਲੈ ਕੇ ਉਸ ਨੇ ਅੱਜ ਮਹਿਲਾ ਦੇ ਘਰ ਆ ਕੇ ਕੈਂਚ ਨਾਲ ਹਮਲਾ ਕਰਕੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : Fazilka News: ਘਰੇਲੂ ਕਲੇਸ਼ ਦੇ ਚਲਦੇੇ ਅਧਿਆਪਕ ਨੂੰ ਪੈਟਰੋਲ ਪਾ ਕੇ ਜ਼ਿੰਦਾ ਸਾੜਿਆ

ਫਿਲਹਾਲ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਮੌਕੇ ਉਪਰ ਪੁਲਿਸ ਵੀ ਪੁੱਜੀ ਹੈ। ਜਿਨ੍ਹਾਂ ਵੱਲੋਂ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਮੌਕੇ ਉਤੇ ਪੁੱਜੀ ਅਤੇ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Ludhiana News:ਭੋਲੇ ਭਾਲੇ ਅਤੇ ਬੇਰੋਜ਼ਗਾਰ ਲੋਕਾਂ ਨੂੰ ਬੈਂਕਾਂ ਦੀ ਨਵੀਂ ਸਕੀਮ ਦਾ ਲਾਲਚ ਦੇ ਕੇ ਠੱਗੀ ਮਾਰ ਵਾਲੇ ਤਿੰਨ ਮੁਲਜ਼ਮ ਕਾਬੂ

Trending news