HS Phoolka Dal: ਐਚਐਸ ਫੂਲਕਾ ਦਾ ਵੱਡਾ ਬਿਆਨ; ਕਿਹਾ ਅਕਾਲੀ ਦਲ ਦੀ ਲਵਾਂਗਾ ਮੈਂਬਰਸ਼ਿਪ
Advertisement
Article Detail0/zeephh/zeephh2548212

HS Phoolka Dal: ਐਚਐਸ ਫੂਲਕਾ ਦਾ ਵੱਡਾ ਬਿਆਨ; ਕਿਹਾ ਅਕਾਲੀ ਦਲ ਦੀ ਲਵਾਂਗਾ ਮੈਂਬਰਸ਼ਿਪ

 HS Phoolka Dal: ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚਐਸ ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। 

HS Phoolka Dal: ਐਚਐਸ ਫੂਲਕਾ ਦਾ ਵੱਡਾ ਬਿਆਨ; ਕਿਹਾ ਅਕਾਲੀ ਦਲ ਦੀ ਲਵਾਂਗਾ ਮੈਂਬਰਸ਼ਿਪ

HS Phoolka Dal:  ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚਐਸ ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਮੈਂਬਰਸ਼ਿਪ ਸ਼ੁਰੂ ਹੋਵੇਗੀ ਤਾਂ ਉਹ ਮੈਂਬਰ ਬਣਨਗੇ।

ਉਨ੍ਹਾਂ ਨੇ ਕਿਹਾ ਕਿ ਨਵੀਂ ਮੈਂਬਰਸ਼ਿਪ ਤੋਂ ਬਾਅਦ ਕੋਈ ਵੀ ਪ੍ਰਧਾਨ ਬਣੇ, ਉਨ੍ਹਾਂ ਨੂੰ ਸਵੀਕਾਰ ਹੋਵੇਗਾ। ਭਾਵੇਂ ਬਾਦਲ ਪਰਿਵਾਰ ਦਾ ਜਾਂ ਕੋਈ ਹੋਰ ਸਖ਼ਸ਼ ਕਿਉਂ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਨੂੰ ਲੈ ਕੇ ਜਿਸ ਪ੍ਰਕਾਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਉਹ ਬੇਹੱਦ ਮੰਦਭਾਗੀ ਹੈ।

ਪਹਿਲਾ ਕਿਹਾ ਕਿ ਪੁਲਿਸ ਨੇ ਚੰਗਾ ਕੰਮ ਕੀਤਾ ਅਤੇ ਫਿਰ ਕੁਝ ਹੋਰ ਕਿਹਾ ਜਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਦੀ ਆਵਾਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਹਮਲਾ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਸਮਰਥਨ ਕਰਨਾ ਮੰਦਭਾਗਾ ਹੈ। ਰਵਨੀਤ ਬਿੱਟੂ ਦੇ ਬਿਆਨ ਦਾ ਕੋਈ ਮਤਲਬ ਨਹੀਂ ਹੈ ਪਰ ਹਮਲਾਵਰ ਦਾ ਸਮਰਥਨ ਕਰਨਾ ਪੂਰੀ ਤਰ੍ਹਾਂ ਨਾਲ ਗ਼ੈਰਵਾਜਿਬ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਦਾ ਮੁੱਦਾ ਪੰਜਾਬ ਦੇ ਹਾਲਾਤ ਹਨ। ਬਹੁਤ ਸਾਰੇ ਲੋਕ ਪੰਜਾਬ ਲਈ ਕੁਝ ਕਰਨਾ  ਚਾਹੁੰਦੇ ਹਨ ਜੋ ਕਿਸੇ ਅਹੁਦੇ ਦੇ ਲਾਲਚ ਤੋਂ ਉਪਰ ਹਨ। ਅਕਾਲੀ ਦਲ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਵੀਂ ਮੈਂਬਰਸ਼ਿਪ ਲਈ ਕਿਹਾ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਖੜ੍ਹਾ ਕੀਤਾ ਜਾਵੇ। ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ਼ ਲੜਾਈ ਲੜੀ, ਉਨ੍ਹਾਂ ਲਈ ਇਹ ਸੁਨਹਿਰੀ ਮੌਕਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਬਣੀ ਗਈ। ਅਕਾਲੀ ਦਲ ਦੇ ਨਵੇਂ ਮੈਂਬਰ ਜਾਂ ਕਮੇਟੀ ਪੂਰੀ ਤਰ੍ਹਾਂ ਨਾਲ ਖੁਦਮੁਖਤਿਆਰ ਹੋਵੇ।

ਜਦੋਂ ਇਹ ਕਮੇਟੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰੇਗੀ ਮੈਂ ਅਕਾਲੀ ਦਲ ਦਾ ਫਾਰਮ ਭਰਕੇ ਅਕਾਲੀ ਦਲ ਦਾ ਮੈਂਬਰ ਬਣਾਂਗਾ। ਇਹ ਸੱਤ ਮੈਂਬਰੀ ਕਮੇਟੀ ਪੂਰੀ ਤਰ੍ਹਾਂ ਨਾਲ ਚੋਣ ਕਮਿਸ਼ਨ ਦੀ ਤਰ੍ਹਾਂ ਕੰਮ ਕਰੇ। ਕਿਸੇ ਦੀ ਦਖਲਅੰਦਾਜ਼ੀ ਨਾ ਹੋਵੇ। ਸੁਖਬੀਰ ਸਿੰਘ ਬਾਦਲ ਉਤੇ ਹਮਲਾ ਬਹੁਤ ਮੰਦਭਾਗਾ ਹੈ।

ਇਹ ਵੀ ਪੜ੍ਹੋ : Punjab Breaking Live Updates: ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਅੱਜ ਪਹਿਲੇ ਦਿਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰੇਗੀ ਸੇਵਾ

Trending news