Punjab Ghaggar River: ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਮੀਂਹ ਪੈ ਰਿਹਾ ਹੈ ਹੁਣ ਪੰਜਾਬ 'ਚ ਤਬਾਹੀ ਮਚਾ ਸਕਦਾ ਹੈ। ਦਰਅਸਲ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ।
Trending Photos
Punjab Ghaggar River/ਅਨਿਲ ਜੈਨ: ਹਿਮਾਚਲ ਪ੍ਰਦੇਸ਼ 'ਚ ਲਗਾਤਾਾਰ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ 'ਚ ਪਿਆ ਮੀਂਹ ਤਬਾਹੀ ਮਚਾ ਸਕਦਾ ਹੈ। ਦਰਅਸਲ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ। ਪਿਛਲੇ 24 ਘੰਟਿਆਂ ਵਿੱਚ ਘੱਗਰ ਨਦੀ ਵਿੱਚ 6.5 ਫੁੱਟ ਪਾਣੀ ਦਾ ਪੱਧਰ ਵਧਿਆ ਹੈ।
ਸੰਗਰੂਰ ਦੇ ਖਨੌਰੀ ਚ ਕੱਲ੍ਹ 726 ਫੁੱਟ ਅਤੇ ਹੁਣ ਸਵੇਰੇ 7 ਵਜੇ ਹੋਇਆ 732.5 ਫੁੱਟ ਪਾਣੀ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਨੇ ਮੌਕੇ ਉੱਤੇ ਆ ਕੇ ਘੱਗਰ ਦਾ ਜਾਇਜ਼ਾ ਲਿਆ ਹੈ।
ਇਹ ਵੀ ਪੜ੍ਹੋ: Wayanad Landslides: ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ ਵਾਇਨਾਡ ਵਿੱਚ 300 ਤੋਂ ਵੱਧ ਮੌਤਾਂ, ਉੱਤਰਾਖੰਡ 'ਚ 15 ਮੌਤਾਂ
ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਤਾਂ ਘੱਗਰ ਦੇ ਬੰਨਾ ਦੀ ਮਜ਼ਬੂਤੀ ਉੱਤੇ 4.50 ਕਰੋੜ ਰੁਪਏ ਖਰਚੇ ਗਏ। 2.50 ਬੈਗ ਮਿੱਟੀ ਦੇ ਭਰਕੇ ਕਿਨਾਰਿਆਂ ਉੱਤੇ ਕਿਸੇ ਵੀ ਤਰਾਂ ਦੇ ਖਤਰੇ ਨਾਲ ਨਜਿੱਠਣ ਲਈ ਰੱਖੇ ਗਏ। ਗੋਤਾਖੋਰਾਂ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨਾਂ ਪ੍ਰਸ਼ਾਸ਼ਨ ਵੱਲੋਂ ਤਿਆਰ ਘੱਗਰ ਨਦੀ ਵਿੱਚ ਖਤਰੇ ਦਾ ਨਿਸ਼ਾਨ 747 ਫੁੱਟ।
ਪਿਛਲੇ ਸਾਲ 10 ਜੁਲਾਈ ਨੂੰ ਘੱਗਰ ਟੁੱਟਿਆ ਸੀ ਅਤੇ ਚੰਡੀਗੜ੍ਹ ਸੁਖਨਾ ਝੀਲ ਵਿੱਚ ਚੰਡੀਗੜ ਨਜਦੀਕ ਕਾਲਕਾ ਇਲਾਕੇ ਦੀਆਂ ਹਿਮਾਚਲ ਦੀਆਂ ਪਹਾੜੀਆਂ ਦਾ ਪਾਣੀ ਆਉਂਦਾ ਹੈ। ਘੱਗਰ ਨਦੀ ਵਿੱਚ ਕੱਲ੍ਹ ਸਵੇਰੇ ਤੋਂ ਪਾਣੀ ਵੱਧਣ ਲੱਗਾ ਹੈ। ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਪਿਛਲੀ ਵਾਰ ਦੇ ਮੁਕਾਬਲੇ ਘੱਗਰ ਦੇ ਕਿਨਾਰਿਆਂ ਨੂੰ ਚੌੜਾ ਤੇ ਕੀਤਾ ਗਿਆ ਅਤੇ ਹੋਰ ਮਜਬੂਤ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਘੱਗਰ ਨਦੀ ਟੁੱਟਣ ਕਾਰਨ ਹੋਈ ਵੱਡੀ ਤਬਾਹੀ ਹੋਈ ਸੀ।ਹਜਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਸੀ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਅੱਜ ਯੈਲੋ ਅਲਰਟ! ਜਾਣੋ ਹੁਣ ਕਿਸ ਦਿਨ ਪਵੇਗਾ ਮੀਂਹ