Patiala Girl death News: ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ; ਕੇਕ 'ਚੋਂ ਮਿਲੇ ਸਿੰਥੈਟਿਕ ਸਵੀਟਨਰ ਸਿਹਤ 'ਤੇ ਕੀ ਪਾ ਸਕਦੇ ਅਸਰ?
Advertisement
Article Detail0/zeephh/zeephh2217867

Patiala Girl death News: ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ; ਕੇਕ 'ਚੋਂ ਮਿਲੇ ਸਿੰਥੈਟਿਕ ਸਵੀਟਨਰ ਸਿਹਤ 'ਤੇ ਕੀ ਪਾ ਸਕਦੇ ਅਸਰ?

Patiala Girl death News:  ਪਟਿਆਲਾ ਵਿੱਚ ਜਨਮ ਦਿਨ ਆਨਲਾਈਨ ਮੰਗਵਾਏ ਕੇਕ ਨੂੰ ਖਾਣ ਤੋਂ ਬਾਅਦ ਬੱਚੀ ਦੀ ਮੌਤ ਮਗਰੋਂ ਬੀਤੇ ਦਿਨ ਸੈਂਪਲ ਦੀ ਰਿਪੋਰਟ ਆ ਗਈ ਹੈ।

Patiala Girl death News: ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ; ਕੇਕ 'ਚੋਂ ਮਿਲੇ ਸਿੰਥੈਟਿਕ ਸਵੀਟਨਰ ਸਿਹਤ 'ਤੇ ਕੀ ਪਾ ਸਕਦੇ ਅਸਰ?

Patiala Girl death News: ਪਟਿਆਲਾ ਵਿੱਚ ਜਨਮ ਦਿਨ ਆਨਲਾਈਨ ਮੰਗਵਾਏ ਕੇਕ ਨੂੰ ਖਾਣ ਤੋਂ ਬਾਅਦ ਬੱਚੀ ਦੀ ਮੌਤ ਮਗਰੋਂ ਬੀਤੇ ਦਿਨ ਸੈਂਪਲ ਦੀ ਰਿਪੋਰਟ ਆ ਗਈ ਹੈ। ਸਿਹਤ ਵਿਭਾਗ ਵੱਲੋਂ ਉਸ ਦੁਕਾਨ ਤੋਂ ਕੇਕ ਦੇ 4 ਸੈਂਪਲ ਭਰੇ ਸਨ। ਰਿਪੋਰਟ ਵਿੱਚ ਪਤਾ ਚੱਲਿਆ ਹੈ ਕਿ 2 ਸੈਂਪਲ ਸਟੈਂਡਰਡ ਤੇ 2 ਕੇਕ ਦੇ ਨਾਨ ਸਟੈਂਡਰਡ ਸਨ ਮਤਲਬ ਕੇਕ 'ਚ ਨਕਲੀ ਮਿੱਠਾ ਜ਼ਿਆਦਾ ਮਾਤਰਾ ਵਿੱਚ ਪਾਇਆ ਗਿਆ ਹੈ।

ਕਾਬਿਲੇਗੌਰ ਹੈ ਕਿ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਮਾਨਵੀ ਦੀ ਮੌਤ ਕੇਕ ਖਾਣ ਤੋਂ ਬਾਅਦ ਹੋਈ ਹੈ। ਪੁਲਿਸ ਨੇ ਬੇਕਰੀ ਮਾਲਕ ਸਣਮੇ 3 ਹੋਰ ਉਤੇ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਪੁਲਿਸ ਨੇ ਤਿੰਨ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬੇਕਰੀ ਮਾਲਕ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਕਾਬਿਲੇਗੌਰ ਹੈ ਕਿ ਮਾਨਵੀ ਜੋ ਕੇਕ ਖਾਦਾ ਸੀ ਉਸ ਦੀ ਐਫਐਸਐਲ ਰਿਪੋਰਟ ਆਉਣੀ ਬਾਕੀ ਹੈ।

ਨਕਲੀ ਮਿੱਠਾ ਸਿਹਤ ਉਤੇ ਕੀ ਪਾ ਸਕਦਾ ਅਸਰ, ਜਾਣੋ ਮਾਹਿਰ ਦਾ ਰਾਇ?

ਡਾ. ਰਾਜੀਵ ਮੁਤਾਬਕ ਕੇਕ ਵਿੱਚ ਪਾਏ ਜਾਣ ਵਾਲੀ ਨਕਲੀ ਮਿੱਠਾ ਅੰਤੜੀਆਂ ਦੇ ਬੈਕਟੀਰੀਆ ਦੇ ਸੰਤੁਲਨ ਨੂੰ ਵਿਗਾੜ ਸਕਦੇ ਹਨ, ਜਿਸਦਾ ਪਾਚਨ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਨਕਲੀ ਮਿੱਠੇ ਜਿਵੇਂ ਕਿ ਸੈਕਰੀਨ ਅੰਤੜੀਆਂ ਦੇ ਮਾਈਕ੍ਰੋਬਾਇਓਟਾ ਦੀ ਰਚਨਾ ਨੂੰ ਬਦਲ ਸਕਦੇ ਹਨ, ਜਿਸ ਨਾਲ ਮੋਟਾਪਾ ਤੇ ਇਨਸੁਲਿਨ ਪ੍ਰਤੀਰੋਧ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਸੈਕਰੀਨ ਕੁਝ ਵਿਅਕਤੀਆਂ ਵਿੱਚ ਜੁਲਾਬ ਦੇ ਪ੍ਰਭਾਵਾਂ ਦਾ ਕਾਰਨ ਬਣ ਸਕਦਾ ਹੈ, ਜੋ ਪੇਟ ਵਿੱਚ ਬੇਅਰਾਮੀ ਅਤੇ ਦਸਤ ਦਾ ਕਾਰਨ ਬਣ ਸਕਦਾ ਹੈ ਜੇਕਰ ਵੱਡੀ ਮਾਤਰਾ ਵਿੱਚ ਖਪਤ ਕੀਤੀ ਜਾਂਦੀ ਹੈ। ਬਹੁਤ ਘੱਟ ਮਾਮਲਿਆਂ ਵਿੱਚ ਮੌਤ ਵੀ ਦੇਖੀ ਗਈ ਹੈ।

ਸੈਕਰੀਨ ਦੀ ਵਰਤੋਂ ਆਮ ਤੌਰ 'ਤੇ ਪੀਣ ਵਾਲੇ ਪਦਾਰਥਾਂ 'ਚ ਕੀਤੀ ਜਾਂਦੀ

ਜ਼ਿਲ੍ਹਾ ਸਿਹਤ ਅਧਿਕਾਰੀ, ਡੀਐਚਓ ਡਾਕਟਰ ਵਿਜੇ ਜਿੰਦਲ ਨੇ ਦੱਸਿਆ ਸੀ ਕਿ ਕੇਕ ਦਾ ਸੈਂਪਲ ਟੈਸਟ ਲਈ ਲਿਆ ਗਿਆ ਸੀ ਤੇ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਨੂੰ ਪਕਾਉਣ ਲਈ ਸੈਕਰੀਨ, ਇੱਕ ਮਿੱਠੇ-ਚੱਖਣ ਵਾਲੇ ਸਿੰਥੈਟਿਕ ਮਿਸ਼ਰਣ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਸੈਕਰੀਨ ਦੀ ਵਰਤੋਂ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਥੋੜ੍ਹੀ ਮਾਤਰਾ ਵਿੱਚ ਕੀਤੀ ਜਾਂਦੀ ਹੈ, ਇਸਦੇ ਉੱਚ ਪੱਧਰਾਂ ਕਾਰਨ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਤੇਜ਼ੀ ਨਾਲ ਵੱਧਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਬੇਕਰੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਬੇਕਰੀ ਮਾਲਕ ਖਿਲਾਫ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ।

ਚੀਨੀ ਦਾ ਵਿਕਲਪ ਨਕਲੀ ਮਿੱਠਾ

ਨਕਲੀ ਮਿੱਠੇ ਨੂੰ ਹਾਲ ਹੀ ਦੇ ਸਾਲਾਂ ਵਿੱਚ ਖੰਡ ਦੇ ਬਦਲ ਵਜੋਂ ਵਿਆਪਕ ਤੌਰ 'ਤੇ ਵਰਤਿਆ ਗਿਆ ਹੈ। ਮੁੱਖ ਤੌਰ 'ਤੇ ਕੈਲੋਰੀ ਦੀ ਮਾਤਰਾ ਨੂੰ ਘਟਾਉਣ ਅਤੇ ਭਾਰ ਘਟਾਉਣ ਲਈ। ਹਾਲਾਂਕਿ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਹੈ ਤੇ ਕੀ ਇਹ ਸਾਡੀ ਸਿਹਤ ਲਈ ਖੰਡ ਨਾਲੋਂ ਵੀ ਮਾੜੇ ਹੋ ਸਕਦੇ ਹਨ। ਨਕਲੀ ਮਿੱਠੇ ਉਹ ਮਿਸ਼ਰਣ ਹੁੰਦੇ ਹਨ ਜੋ ਬਿਨਾਂ ਕਿਸੇ ਕੈਲੋਰੀ ਪ੍ਰਦਾਨ ਕੀਤੇ ਮਿੱਠੇ ਦੇ ਸੁਆਦ ਲਈ ਨਕਲੀ ਤੌਰ 'ਤੇ ਤਿਆਰ ਕੀਤੇ ਜਾਂਦੇ ਹਨ। ਨਕਲੀ ਮਿੱਠੇ ਵਿੱਚ ਐਸਪਾਰਟੇਮ, ਸੈਕਰੀਨ, ਸੁਕਰਲੋਜ਼ ਅਤੇ ਨਿਓਟੇਮ ਸ਼ਾਮਲ ਹਨ।

ਨਕਲੀ ਮਿੱਠਾ ਕਿਵੇਂ ਤਿਆਰ ਹੁੰਦਾ

ਨਕਲੀ ਮਿੱਠਾ ਜਾਂ ਨੌਨ-ਸ਼ੂਗਰ ਸਵੀਟਨਰਜ਼ ਦਾ ਅਰਥ ਉਸ ਸਮੱਗਰੀ ਤੋਂ ਹੈ, ਜੋ ਕੁਦਰਤੀ/ ਗੈਰ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਖਾਣੇ ਨੂੰ ਮਿੱਠਾ ਕਰਦੀਆਂ ਹਨ। ਆਰਟੀਫੀਸ਼ੀਅਲ ਮਿੱਠੇ ਦੀਆਂ ਦੋ ਕਿਸਮਾਂ ਹੁੰਦੀਆਂ ਹਨ–ਨਿਊਟ੍ਰੀਟਿਵ ਖੰਡ, ਕੈਮੀਕਲੀ ਸਿੰਥੇਸਾਈਜ਼ਡ ਖੰਡ। ਇਸ ਦੇ ਨਾਲ ਹੀ ਸਟੀਵਿਆ ਜਿਹੀ ਖੰਡ ਨੂੰ ਕੁਦਰਤੀ ਖੰਡ ਕਿਹਾ ਜਾਂਦਾ ਹੈ ਜਿਹੜੀ ਸਟੀਵੀਆ ਨਾਮ ਦੇ ਬੂਟੇ ਤੋਂ ਪ੍ਰਾਪਤ ਹੁੰਦੀ ਹੈ।

 ਐਸਪਾਰਟੇਮ, ਸੁਕਰਲੋਜ਼ ਅਤੇ ਸੈਕਰੀਨ ਜਿਹੀ ਆਰਟੀਫੀਸ਼ੀਅਲ ਖੰਡ ਦੋ ਜਾਂ ਵੱਧ ਕੈਮੀਕਲ ਪਦਾਰਥਾਂ ਨੂੰ ਰਲਾ ਕੇ ਬਣਦੀਆਂ ਹਨ। ਇਨ੍ਹਾਂ ਨੂੰ ਨਾਨ-ਨਿਊਟ੍ਰਿਟਿਵ ਜਾਂ ਪੋਸ਼ਣ ਰਹਿਤ ਪਦਾਰਥ ਕਿਹਾ ਜਾਂਦਾ ਹੈ। ਕਿਉਂਕਿ ਇਨ੍ਹਾਂ ਵਿੱਚ ਕੋਈ ਵਿਟਾਮਿਨ ਜਾਂ ਮਿਨਰਲ ਨਹੀਂ ਹੁੰਦਾ। ਇਹ ਆਮ ਖੰਡ ਨਾਲੋਂ ਕਾਫੀ ਮਿੱਠੀ ਹੁੰਦੀ ਹੈ ਅਤੇ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ : Arvind Kejriwal News: ਦਿੱਲੀ ਸ਼ਰਾਬ ਘੋਟਾਲਾ ਮਾਮਲੇ 'ਚ ਅੱਜ ਕੇਜਰੀਵਾਲ ਦੀ ਖ਼ਤਮ ਹੋ ਰਹੀ ਨਿਆਂਇਕ ਹਿਰਾਸਤ

Trending news