Benefits of dragon fruit: ਡਰੈਗਨ ਫਲ ਵਿਟਾਮਿਨ ਸੀ ਅਤੇ ਹੋਰ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਇਮਿਊਨ ਸਿਸਟਮ ਲਈ ਬੇਹੱਦ ਲਾਭਦਾਇਕ ਹੈ। ਇਹ ਤੁਹਾਡੇ ਆਇਰਨ ਦੇ ਪੱਧਰ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਇਸ ਫਲ ਦੇ ਕਈ ਫਾਇਦੇ ਹਨ ਅਤੇ ਇਹ ਬਿਮਾਰੀਆਂ ਤੋਂ ਦੂਰ ਵੀ ਰੱਖਦਾ ਹੈ।
Trending Photos
Benefits of dragon fruit: ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਇਨਸਾਨ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਕੜ ਲੈਂਦੀਆਂ ਹਨ। ਬਿਮਾਰੀਆਂ ਦੇ ਆਗਾਜ ਹੋਣ ਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੀ ਵੱਧ ਗਈਆਂ ਹਨ ਪਰ ਅੱਜ ਤੁਹਾਨੂੰ ਅਜਿਹੇ ਫਰੂਟ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਸੀ ਬਿਮਾਰੀਆਂ ਤੋਂ ਕੋਸੋ ਦੂਰ ਹੋ ਜਾਓਗੇ। ਦੱਸ ਦੇਈਏ ਕਿ ਡ੍ਰੈਗਨ ਫਰੂਟ ਜੋ ਲਾਲ ਜਾਂ ਗੁਲਾਬੀ ਰੰਗ ਦਾ ਦਿਖਾਈ ਦਿੰਦਾ ਹੈ ਉਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਲਦ ਦੂਰ ਹੋ ਜਾਣਗੀਆਂ।
ਡ੍ਰੈਗਨ ਫਰੂਟ ਨੂੰ ਖਾਣ ਦੇ ਬਹੁਤ ਸਾਰੇ ਫ਼ਾਇਦੇ ਹਨ ਜਿਵੇ ਸ਼ੂਗਰ ਦੀ ਸਮੱਸਿਆ, ਪਾਚਨ ਤੰਤਰ, ਪੇਟ ਨਾਲ ਜੁੜੀਆਂ ਬਿਮਾਰੀਆਂ, ਕੈਂਸਰ ਨੂੰ ਰੋਕਣਾ ਅਜਿਹੀਆਂ ਹੀ ਕੁਝ ਬਿਮਾਰੀਆਂ ਤੋਂ ਛੁਟਕਾਰਾ ਦਿਲਾਉਂਦੇ ਹਨ। ਅੱਜਕਲ੍ਹ ਸ਼ੂਗਰ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਸਰੀਰ ਵਿੱਚ ਬਲੱਡ ਗਲੂਕੋਜ਼, ਜਿਸ ਨੂੰ ਬਲੱਡ ਸ਼ੂਗਰ ਵੀ ਕਿਹਾ ਜਾਂਦਾ ਹੈ, ਵਧ ਜਾਂਦਾ ਹੈ। ਸ਼ੂਗਰ ਦੀ ਸਥਿਤੀ ਵਿੱਚ ਭੋਜਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਜੇਕਰ ਭੋਜਨ ਵਿੱਚ ਸਹੀ ਫਲ, ਸਬਜ਼ੀਆਂ ਅਤੇ ਹੋਰ ਚੀਜ਼ਾਂ ਨੂੰ ਸ਼ਾਮਲ ਨਾ ਕੀਤਾ ਜਾਵੇ ਤਾਂ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਵਧ ਸਕਦਾ ਹੈ।
ਇਹ ਵੀ ਪੜ੍ਹੋ: ਐਡਵੋਕੇਟ ਧਾਮੀ ਨੇ 'ਦਾਸਤਾਨ-ਏ-ਸਰਹਿੰਦ' ਫਿਲਮ ਦੇ ਰਿਲੀਜ਼ 'ਤੇ ਰੋਕ ਲਗਾਉਣ ਦੀ ਕੀਤੀ ਮੰਗ
ਡਰੈਗਨ ਫਰੂਟ ਨਾ ਸਿਰਫ ਦੇਖਣ 'ਚ ਖੂਬਸੂਰਤ ਅਤੇ ਸਵਾਦਿਸ਼ਟ ਵੀ ਹੁੰਦਾ ਹੈ ਸਗੋਂ ਇਸ ਦੇ ਕਈ ਹੋਰ ਫਾਇਦੇ ਵੀ ਹੁੰਦੇ ਹਨ। ਇਮਿਊਨਿਟੀ ਵਧਾਉਣ, ਸ਼ੂਗਰ ਅਤੇ ਕੈਂਸਰ ਲਈ ਵੀ ਇਸ ਨੂੰ ਫਾਇਦੇਮੰਦ ਮੰਨਿਆ ਗਿਆ ਹੈ। ਆਓ ਜਾਣਦੇ ਹਾਂ ਡ੍ਰੈਗਨ ਫਰੂਟ ਦੇ ਕੀ ਹਨ ਖਾਸ ਫ਼ਾਇਦੇ----
1. ਕੈਂਸਰ ਤੋਂ ਬਚਾਓ
ਡਰੈਗਨ ਫਰੂਟ ਵਿੱਚ ਫਲੇਵੋਨੋਇਡਸ, ਫਿਨੋਲਿਕ ਆਦਿ ਐਂਟੀਆਕਸੀਡੈਂਟ ਹੁੰਦੇ ਹਨ। ਇਹ ਕੁਦਰਤੀ ਪਦਾਰਥ ਸਾਡੇ ਸੈੱਲਾਂ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਫ੍ਰੀ ਰੈਡੀਕਲ ਉਹ ਅਣੂ ਹੁੰਦੇ ਹਨ ਜੋ ਕੈਂਸਰ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ ਪਰ ਡਰੈਗਨ ਫਰੂਟ ਨੂੰ ਖਾਣ ਨਾਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ।
2. ਪੇਟ ਭਰਿਆ
ਡਰੈਗਨ ਫਲ ਇੱਕ ਕੁਦਰਤੀ ਤੌਰ 'ਤੇ ਚਰਬੀ ਰਹਿਤ ਅਤੇ ਉੱਚ ਫਾਈਬਰ ਵਾਲਾ ਫਲ ਹੈ। ਇਸ ਵਿਚ ਇਹ ਇਕ ਵਧੀਆ ਸਨੈਕ ਹੋ ਸਕਦਾ ਹੈ, ਜਿਸ ਨੂੰ ਖਾਣ ਤੋਂ ਬਾਅਦ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ। ਇਸ ਦਾ ਅਸਰ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਹ ਚੰਗੇ ਬੈਕਟੀਰੀਆ ਨੂੰ ਵਧਾਉਂਦਾ ਹੈ ਅਤੇ ਪਾਚਨ ਨੂੰ ਆਸਾਨ ਬਣਾਉਂਦਾ ਹੈ।
3. ਭਾਰ ਘਟਾਉਣ ਲਈ
ਡਰੈਗਨ ਫਲ ਨੂੰ ਖਾਣ ਨਾਲ ਭਾਰ ਘੱਟ ਜਾਂਦਾ ਹੈ। ਭਾਰ ਘਟਾਉਣ ਦੀ ਕੋਸ਼ਿਸ਼ ਵਿੱਚ ਡ੍ਰੈਗਨ ਫਲ ਨੂੰ ਜ਼ਰੂਰ ਆਪਣੀ ਡਾਇਟ ਦਾ ਹਿੱਸਾ ਬਣਾ। ਇਹ ਇੱਕ ਅਜਿਹਾ ਫਲ ਹੈ ਜਿਸ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।
4. ਡਾਇਬਟੀਜ਼
ਮੰਨਿਆ ਜਾਂਦਾ ਹੈ ਕਿ ਇਹ ਫਲ ਬਲੱਡ ਸ਼ੂਗਰ ਲੈਵਲ ਨੂੰ ਘੱਟ ਰੱਖਣ 'ਚ ਫਾਇਦੇਮੰਦ ਹੁੰਦਾ ਹੈ ਪਰ ਅਜੇ ਤੱਕ ਇਸ ਗੱਲ ਦਾ ਪੂਰੀ ਤਰ੍ਹਾਂ ਅਧਿਐਨ ਨਹੀਂ ਕੀਤਾ ਗਿਆ ਹੈ।