ਪੰਜਾਬ ਸਰਕਾਰ ਵਲੋਂ ਡਾਕਟਰ ਨੂੰ ਸਿਹਤ ਵਿਭਾਗ ਸੌਂਪਣਾ ਆ ਰਿਹਾ ਰਾਸ, ਨਹੀਂ ਯਕੀਨ ਤਾਂ ਪੜ੍ਹੋ ਖ਼ਬਰ
Advertisement

ਪੰਜਾਬ ਸਰਕਾਰ ਵਲੋਂ ਡਾਕਟਰ ਨੂੰ ਸਿਹਤ ਵਿਭਾਗ ਸੌਂਪਣਾ ਆ ਰਿਹਾ ਰਾਸ, ਨਹੀਂ ਯਕੀਨ ਤਾਂ ਪੜ੍ਹੋ ਖ਼ਬਰ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਵੇਰ ਦੀ ਸੈਰ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਵੇਰ ਮੌਕੇ ਤੁਹਾਡਾ ਸ਼ਰੀਰ ਖੁਸ਼ੀ ਦੇ ਹਾਰਮੋਨਜ਼ ਰੀਲੀਜ਼ ਕਰਦਾ ਹੈ, ਜਿਸ ਨਾਲ ਸਾਰਾ ਦਿਨ ਬੰਦੇ ਦਾ ਮੂਡ ਵੀ ਠੀਕ ਰਹਿੰਦਾ ਹੈ। 

ਪੰਜਾਬ ਸਰਕਾਰ ਵਲੋਂ ਡਾਕਟਰ ਨੂੰ ਸਿਹਤ ਵਿਭਾਗ ਸੌਂਪਣਾ ਆ ਰਿਹਾ ਰਾਸ, ਨਹੀਂ ਯਕੀਨ ਤਾਂ ਪੜ੍ਹੋ ਖ਼ਬਰ

Health Tips by Health Minister: ਪੰਜਾਬ ਨੇ ਨਵੇਂ ਸਿਹਤ ਮੰਤਰੀ (New Health Minister) ਨੇ ਸੂਬਾ ਵਾਸੀਆਂ ਨੂੰ ਸਵੇਰ ਦੀ ਸੈਰ ਦਾ ਫ਼ਾਇਦੇ ਦੱਸਣ ਲਈ ਟਵਿੱਟਰ ਅਕਾਊਂਟ ’ਤੇ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ’ਚ ਉਨ੍ਹਾਂ ਨੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਦੱਸਿਆ ਕਿ ਕਿਵੇਂ ਸਵੇਰ ਦੀ 30 ਮਿੰਟ ਦੀ ਸੈਰ (Brisk walk) ਕਰਨ ਨਾਲ ਇਨ੍ਹਾਂ ਨਾਮੁਰਾਦ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। 

ਵੀਡੀਓ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਸਵੇਰ ਦੀ ਸੈਰ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਵੇਰ ਮੌਕੇ ਤੁਹਾਡਾ ਸ਼ਰੀਰ (Human body) ਖੁਸ਼ੀ ਦੇ ਹਾਰਮੋਨਜ਼ ਰੀਲੀਜ਼ ਕਰਦਾ ਹੈ, ਜਿਸ ਨਾਲ ਸਾਰਾ ਦਿਨ ਬੰਦੇ ਦਾ ਮੂਡ ਵੀ ਠੀਕ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਖ਼ੁਦ ਵੀ ਅੱਖਾਂ ਦਾ ਮਾਹਿਰ ਡਾਕਟਰ ਹਨ, ਇਸ ਲਈ ਉਹ ਸਿਹਤ ਖੇਤਰ ਦੀਆਂ ਬਾਰੀਕੀਆਂ ਤੋਂ ਭਲੀਭਾਂਤ ਜਾਣੂ ਹਨ।  

ਜਾਣੋ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀਡੀਓ ’ਚ ਸੂਬਾ ਵਾਸੀਆਂ ਨਾਲ ਕੀ ਨੁਕਤਾ ਸਾਂਝਾ ਕੀਤਾ

 

ਉਨ੍ਹਾਂ ਸਿਹਤ ਮਹਿਕਮੇ ਦੀ ਕਮਾਨ ਸੰਭਾਲਣ ਮੌਕੇ ਕਿਹਾ ਸੀ ਕਿ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਪੰਜਾਬ ਵਾਸੀਆਂ ਨੂੰ ਉੱਚ-ਮਿਆਰੀ ਅਤੇ ਆਲ਼ਾ ਦਰਜੇ ਦੀਆਂ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਹੇਠਲੇ ਪੱਧਰ ਤੱਕ ਲਾਗੂ ਕੀਤੇ ਜਾਣਗੇ। ਸਿਹਤ ਮੰਤਰੀ ਬਲਬੀਰ ਸਿੰਘ ਦਾ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। 

ਡਾ. ਬਲਬੀਰ ਸਿੰਘ ਅਨੁਸਾਰ ਸੂਬੇ ’ਚ ਆਮ ਆਦਮੀ ਪਾਰਟੀ ਦਾ ਟੀਚਾ ਪੰਜਾਬ ਨੂੰ ਜਲਦੀ ਹੀ ਤੰਦਰੁਸਤ ਬਣਾਉਣਾ ਦਾ ਹੈ, ਜਿਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਵਲੋਂ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। 

ਡਾ. ਬਲਬੀਰ ਸਿੰਘ ਨੇ ਸਾਲ 2014 ’ਚ ਸਿਆਸਤ ’ਚ ਕਦਮ ਰੱਖਿਆ। ਉਨ੍ਹਾਂ ਸਾਲ 2017 ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪਟਿਆਲਾ ਤੋਂ ਚੋਣ ਲੜੀ ਸੀ, ਜਿਸ ’ਚ ਉਹ ਹਾਰ ਗਏ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਡਾ. ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਤੋਂ ਚੋਣ ਲੜੀ ਅਤੇ ਉਨ੍ਹਾਂ ਕਾਂਗਰਸ ਸਰਕਾਰ ’ਚ ਮੰਤਰੀ ਰਹੇ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ 50,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। 

ਡਾ. ਬਲਬੀਰ ਸਿੰਘ ਨੇ ਸਾਲ 2020 ’ਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਦੌਰਾਨ ਮੁਫ਼ਤ ਸੇਵਾਵਾਂ ਵੀ ਪ੍ਰਦਾਨ ਕੀਤੀਆਂ। 

ਇਹ ਵੀ ਪੜ੍ਹੋ: China Dor News: ਚਾਈਨਾ ਡੋਰ ਦਾ ਕਹਿਰ, ਮਾਸੂਮ ਬੱਚੇ ਦੇ ਚਿਹਰੇ ’ਤੇ ਲੱਗੇ 120 ਟਾਂਕੇ!

 

Trending news