ਨਵੇਂ ਸਾਲ ਦੇ ਪਹਿਲੇ ਦਿਨ ਖੇਡ ਮੰਤਰੀ ਦਾ ਅਸਤੀਫ਼ਾ, ਜਿਣਸੀ ਸੋਸ਼ਣ ਦੇ ਲੱਗੇ ਸਨ ਇਲਜ਼ਾਮ
Advertisement

ਨਵੇਂ ਸਾਲ ਦੇ ਪਹਿਲੇ ਦਿਨ ਖੇਡ ਮੰਤਰੀ ਦਾ ਅਸਤੀਫ਼ਾ, ਜਿਣਸੀ ਸੋਸ਼ਣ ਦੇ ਲੱਗੇ ਸਨ ਇਲਜ਼ਾਮ

ਮਹਿਲਾ ਕੋਚ ਦੀ ਸ਼ਿਕਾਇਤ ਤੋਂ ਬਾਅਦ ਹਰਿਆਣਾ ਦੇ ਖੇਡ ਮੰਤਰੀ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ-26 ’ਚ ਖੇਡ ਮੰਤਰੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 354, 354ਏ, 354ਬੀ, 342 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਨਵੇਂ ਸਾਲ ਦੇ ਪਹਿਲੇ ਦਿਨ ਖੇਡ ਮੰਤਰੀ ਦਾ ਅਸਤੀਫ਼ਾ, ਜਿਣਸੀ ਸੋਸ਼ਣ ਦੇ ਲੱਗੇ ਸਨ ਇਲਜ਼ਾਮ

Haryana Sports Minister's Resignation: ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਖੇਡ ਵਿਭਾਗ ਦੀ ਜੂਨੀਅਰ ਮਹਿਲਾ ਕੋਚ ਨੇ ਖੇਡ ਮੰਤਰੀ ’ਤੇ ਉਸ ਨਾਲ ਛੇੜਛਾੜ ਅਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਸਨ।

ਖੇਡ ਮੰਤਰੀ ਦਾ ਨੈਤਿਕ ਤੌਰ ’ਤੇ ਅਸਤੀਫ਼ਾ
ਜਿਸ ਤੋਂ ਬਾਅਦ ਖੇਡ ਮੰਤਰੀ ਨੇ ਨੈਤਿਕ ਤੌਰ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਜਾਂਚ ’ਚ ਹਰ ਪੱਖੋਂ ਸਹਿਯੋਗ ਕਰਨ ਦੀ ਗੱਲ ਕਹੀ ਹੈ। 

ਜਾਣੋ, ਖੇਡ ਮੰਤਰੀ ਸੰਦੀਪ ਸਿੰਘ ਦੇ ਅਸਤੀਫ਼ੇ ਸਬੰਧੀ ਵਿਸਥਾਰ ਨਾਲ

ਚੰਡੀਗੜ੍ਹ ਦੇ ਸੈਕਟਰ 26 ਥਾਣੇ ’ਚ FIR ਦਰਜ 
ਮਹਿਲਾ ਕੋਚ ਨੇ ਦੱਸਿਆ ਕਿ ਉਸਨੂੰ 2016 ’ਚ ਰੀਓ ਓਲੰਪਿਕ ’ਚ ਹਿੱਸਾ ਲੈਣ ਤੋਂ ਬਾਅਦ ਖੇਡ ਵਿਭਾਗ ’ਚ ਉਸਨੂੰ ਜੂਨੀਅਰ ਕੋਚ ਵਜੋਂ ਭਰਤੀ ਕੀਤਾ ਗਿਆ ਸੀ। ਮਹਿਲਾ ਕੋਚ ਦੀ ਸ਼ਿਕਾਇਤ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ-26 ’ਚ ਖੇਡ ਮੰਤਰੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 354, 354ਏ, 354ਬੀ, 342 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਦਸਤਾਵੇਜ਼ਾਂ ਦੀ ਚੈਕਿੰਗ ਦੇ ਬਹਾਨੇ ਮੰਤਰੀ ਨੇ ਰਿਹਾਇਸ਼ ’ਤੇ ਬੁਲਾਇਆ
ਮਹਿਲਾ ਕੋਚ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਖੇਡ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਤਾਊ ਦੇਵੀ ਲਾਲ ਸਟੇਡੀਅਮ ਦੇ ਜਿੰਮ ’ਚ ਹੋਈ ਸੀ। ਇਸ ਤੋਂ ਬਾਅਦ ਸੰਦੀਪ ਸਿੰਘ ਉਸਨੂੰ ਇੰਸਟਾਗ੍ਰਾਮ ਅਤੇ ਸਨੈਪਚੈਟ ’ਤੇ ਮੈਸਜ ਭੇਜਣੇ ਸ਼ੁਰੂ ਕਰ ਦਿੱਤੇ। ਮਹਿਲਾ ਕੋਚ ਦੇ ਦੋਸ਼ਾਂ ਮੁਤਾਬਕ 1 ਜੁਲਾਈ ਨੂੰ ਮੰਤਰੀ ਸੰਦੀਪ ਸਿੰਘ ਨੇ ਦਸਤਾਵੇਜ਼ਾਂ ਦੀ ਤਸਦੀਕ ਲਈ ਚੰਡੀਗੜ੍ਹ ਦੇ ਸੈਕਟਰ-7 ’ਚ ਸਥਿਤ ਆਪਣੀ ਰਿਹਾਇਸ਼ ’ਤੇ ਬੁਲਾਇਆ। 

ਕੈਮਰਾ ਲੱਗੇ ਕਮਰੇ ’ਚ ਮੰਤਰੀ ਨੇ ਮਿਲਣ ਤੋਂ ਕੀਤਾ ਇਨਕਾਰ
ਮਹਿਲਾ ਨੇ ਦੱਸਿਆ ਕਿ ਜਦੋਂ ਕੋਠੀ ਪਹੁੰਚੀ ਤਾਂ ਮੰਤਰੀ ਨੇ ਕੈਮਰੇ ਵਾਲੀ ਥਾਂ ’ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਵਖਰੇ ਕਮਰੇ ’ਚ ਲੈ ਗਿਆ। ਇਸ ਦੌਰਾਨ ਮੰਤਰੀ ਨੇ ਉਸਦੀ ਲੱਤ ’ਤੇ ਹੱਥ ਰੱਖਦਿਆਂ ਕਿਹਾ,"ਤੁਸੀਂ ਮੈਨੂੰ ਖੁਸ਼ ਰੱਖੋ, ਮੈਂ ਤੁਹਾਨੂੰ ਖੁਸ਼ ਰਖਾਂਗਾ। ਜੇਕਰ ਤੁਸੀਂ ਮੇਰੀ ਗੱਲ ਮੰਨੋਗੇ ਤਾਂ ਹਰ ਤਰਾਂ ਦੀਆਂ ਸਹੂਲਤਾਂ ਅਤੇ ਮਨਚਾਹੀ ਥਾਂ ’ਤੇ ਤਾਇਨਾਤੀ ਕੀਤੀ ਜਾਵੇਗੀ। 
ਮੰਤਰੀ ਦੇ ਅਜਿਹੇ ਵਿਹਾਰ ਤੋਂ ਬਾਅਦ ਉਹ ਕਿਸੇ ਤਰਾਂ ਭੱਜਣ ’ਚ ਕਾਮਯਾਬ ਹੋ ਗਈ, ਪਰ ਇਸ ਹੱਥੋਪਾਈ ਦੌਰਾਨ ਉਸਦੀ ਟੀ-ਸ਼ਰਟ ਫਟ ਗਈ। 

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਸਾਬਕਾ CM ਚੰਨੀ ਬੋਲੇ, “ਮੈਨੂੰ ਗ੍ਰਿਫ਼ਤਾਰੀ ਦੇ ਨਾਮ ’ਤੇ ਡਰਾਇਆ ਜਾ ਰਿਹਾ ਪਰ ਮੈਂ ਡਰਨ ਵਾਲਾ ਨਹੀਂ”

 

Trending news