Gurdaspur News: ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਨੂੰ ਵੰਗਾਰਿਆ, ਨੌਜਵਾਨਾਂ ਖਿਲਾਫ ਪੁਲਿਸ ਨੇ ਕੀਤਾ ਮਾਮਲਾ ਦਰਜ
Advertisement
Article Detail0/zeephh/zeephh2313795

Gurdaspur News: ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਨੂੰ ਵੰਗਾਰਿਆ, ਨੌਜਵਾਨਾਂ ਖਿਲਾਫ ਪੁਲਿਸ ਨੇ ਕੀਤਾ ਮਾਮਲਾ ਦਰਜ

Gurdaspur News: ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਪਠਾਨਕੋਟ ਦੇ ਨੌਜਵਾਨ ਕਿਵੇਂ 10-12 ਗੱਡੀਆਂ ਅਤੇ ਪਿਸਤੌਲਾਂ ਨਾਲ ਲੈਂਸ ਹੋ ਕੇ ਆਉਂਦੇ ਹਨ ਅਤੇ ਲਲਕਾਰੇ ਮਾਰ ਦੇ ਅਤੇ ਗੰਦੀਆਂ ਗਾਲ਼ਾਂ ਕੱਢਦੇ ਰਹੇ ਹਨ।

Gurdaspur News: ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ ਨੂੰ ਵੰਗਾਰਿਆ, ਨੌਜਵਾਨਾਂ ਖਿਲਾਫ ਪੁਲਿਸ ਨੇ ਕੀਤਾ ਮਾਮਲਾ ਦਰਜ

Gurdaspur News(Avtar Singh): ਬੀਤੇ ਦਿਨ ਸੋਸ਼ਲ ਮੀਡੀਆ 'ਤੇ ਦੋ ਵੀਡੀਓ ਤੇਜ਼ੀ ਨਾਲ ਵਾਇਰਲ ਹੋਈਆਂ ਸਨ। ਵੀਡੀਓ ਵਿੱਚ ਪਿਸਤੌਲਾਂ ਅਤੇ ਵੱਡੀਆਂ ਗੰਨਾ ਨਾਲ ਲੈਸ ਕੁੱਝ ਨੌਜਵਾਨ ਧਾਰੀਵਾਲ ਦੇ ਰਹਿਣ ਵਾਲੇ ਕਾਕਾ ਮਸੀਹ ਨਾਂ ਦੇ ਨੌਜਵਾਨ ਨੂੰ ਗਾਲ਼ਾਂ ਕੱਢਦੇ ਅਤੇ ਧਮਕਿਆ ਦਿੰਦੇ ਨਜ਼ਰ ਆ ਰਹੇ ਸਨ। ਬਾਅਦ ਵਿੱਚ ਖ਼ੁਲਾਸਾ ਹੋਇਆ ਕਿ ਇਹ ਲੜਕੇ ਪਠਾਨਕੋਟ ਦੇ ਰਹਿਣ ਵਾਲੇ ਹਨ। ਜਿੰਨਾ ਦੀ ਧਾਰੀਵਾਲ ਦੇ ਨੌਜਵਾਨ ਕਾਕਾ ਕਾਕਾ ਮਸੀਹ ਨਾਲ ਮੁਰਗ਼ਿਆਂ ਦੀ ਲੜਾਈ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਇਹਨਾਂ ਵੱਲੋਂ ਬੀਤੇ ਦਿਨ ਇੱਕ ਦੂਜੇ ਨੂੰ ਦੀਨਾ ਨਗਰ ਬਾਈਪਾਸ ਤੇ ਆਉਣ ਦਾ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਦੇਖਣ ਦਾ ਮਤਲਬ ਲੜਾਈ ਝਗੜਾ ਕਰਨ ਲਈ ਟਾਈਮ ਦਿੱਤਾ ਗਿਆ ਸੀ।

ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਪਠਾਨਕੋਟ ਦੇ ਨੌਜਵਾਨ ਕਿਵੇਂ 10-12 ਗੱਡੀਆਂ ਅਤੇ ਪਿਸਤੌਲਾਂ ਨਾਲ ਲੈਂਸ ਹੋ ਕੇ ਆਉਂਦੇ ਹਨ ਅਤੇ ਲਲਕਾਰੇ ਮਾਰ ਦੇ ਅਤੇ ਗੰਦੀਆਂ ਗਾਲ਼ਾਂ ਕੱਢਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਪਾ ਕੇ ਦੂਜੀ ਧਿਰ ਦੇ ਧਾਰੀਵਾਲ ਦੇ ਨੌਜਵਾਨ ਨੂੰ ਲਲਕਾਰ ਰਹੇ ਹਨ ਜਿਸ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ ਦੂਜੇ ਪਾਸੇ ਮਾਮਲੇ ਵਿੱਚ ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਹੈ ਤੇ ਕੁੱਝ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਡੀ ਐਸ ਪੀ ਦੀਨਾਨਗਰ ਸੁਖਰਾਜ ਢਿੱਲੋ ਨੇ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਦਿੱਖ ਰਹੇ ਤਿੰਨ ਨੌਜਵਾਨਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਇਹਨਾਂ ਤਿੰਨਾਂ ਤੋਂ ਇਲਾਵਾ ਵੀਡੀਓ ਵਿੱਚ ਦਿੱਖ ਰਹੇ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਨੌਜਵਾਨ ਤੇ ਪਹਿਲਾਂ ਵੀ ਕਈ ਮੁਕੱਦਮੇ ਚੱਲ ਰਹੇ ਹਨ। ਇਹਨਾਂ ਦੀ ਪਠਾਨਕੋਟ ਦੇ ਸਰਨਾ ਕਸਬੇ ਵਿੱਚ ਮੁਰਗ਼ਿਆਂ ਦੀ ਲੜਾਈ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਧਾਰੀਵਾਲ ਦੇ ਰਹਿਣ ਵਾਲੇ ਕਾਕਾ ਮਸੀਹ ਨਾਲ ਲੜਾਈ ਹੋਈ ਸੀ। ਜਿਸ ਤੋਂ ਬਾਅਦ ਇਹਨਾਂ ਵੱਲੋਂ ਕਕਾ ਮਸੀਹ ਨੂੰ ਦੀਨਾ ਨਗਰ ਬਾਈਪਾਸ ਤੇ ਟਾਈਮ ਦੇ ਕੇ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਇਆ ਤਾਂ ਇਹਨਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਕਾਕਾ ਮਸੀਹ ਤੇ ਵੀ ਨਜਾਇਜ਼ ਸ਼ਰਾਬ ਦੇ ਮਾਮਲੇ ਦਰਜ ਹਨ।

Trending news