Gurdaspur News: ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਪਵਨਦੀਪ ਸਿੰਘ ਪੁੱਤਰ ਕਰਮ ਸਿੰਘ ਨੇ ਬੰਟੀ ਭਾਟੀਆ ਆੜਤੀ ਕੋਲੋਂ ਕਰੀਬ ਦੋ ਸਾਲ ਪਹਿਲਾਂ ਦੋ ਲੱਖ ਰੁਪਏ ਲਏ ਸਨ। ਜਿਸ ਵਿੱਚੋਂ ਮੇਰੇ ਪਤੀ ਨੇ ਕਰੀਬ 1 ਲੱਖ ਰੁਪਏ ਮੋੜ ਦਿੱਤਾ ਸੀ ਅੱਜ ਤੋਂ ਛੇ ਮਹੀਨੇ ਪਹਿਲਾਂ ਬੰਟੀ ਆੜਤੀ ਸਾਡਾ ਟਰੈਕਟਰ ਵੀ ਲੈ ਗਿਆ ਪਰ ਫਿਰ ਵੀ ਉਹ ਸਾਡੇ ਵੱਲ ਹੋਰ ਪੈਸੇ ਕੱਢੀ ਬੈਠਾ ਸੀ।
Trending Photos
Gurdaspur News: ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਹਪੁਰ ਜਾਜਨ ਵਿੱਚ ਦਿਲ ਨੂੰ ਝੰਜੂੜ ਕੇ ਰੱਖ ਦੇਣ ਵਾਲਾ ਮਾਮਲਾ ਸਹਾਮਣੇ ਆਇਆ ਹੈ। ਜਿੱਥੇ 38 ਸਾਲਾ ਨੌਜਵਾਨ ਪਵਨਦੀਪ ਸਿੰਘ ਜੋ ਕਿ ਦੋ ਛੋਟਿਆਂ ਬੱਚਿਆਂ ਦਾ ਪਿਤਾ ਸੀ ਉਸ ਵੱਲੋਂ ਆੜਤੀ ਦੇ ਕਰਜੇ ਤੋਂ ਤੰਗ ਪਰੇਸ਼ਾਨ ਹੋ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਪਵਨਦੀਪ ਸਿੰਘ ਪੁੱਤਰ ਕਰਮ ਸਿੰਘ ਨੇ ਬੰਟੀ ਭਾਟੀਆ ਆੜਤੀ ਕੋਲੋਂ ਕਰੀਬ ਦੋ ਸਾਲ ਪਹਿਲਾਂ ਦੋ ਲੱਖ ਰੁਪਏ ਲਏ ਸਨ। ਜਿਸ ਵਿੱਚੋਂ ਮੇਰੇ ਪਤੀ ਨੇ ਕਰੀਬ 1 ਲੱਖ ਰੁਪਏ ਮੋੜ ਦਿੱਤਾ ਸੀ ਅੱਜ ਤੋਂ ਛੇ ਮਹੀਨੇ ਪਹਿਲਾਂ ਬੰਟੀ ਆੜਤੀ ਸਾਡਾ ਟਰੈਕਟਰ ਵੀ ਲੈ ਗਿਆ ਪਰ ਫਿਰ ਵੀ ਉਹ ਸਾਡੇ ਵੱਲ ਹੋਰ ਪੈਸੇ ਕੱਢੀ ਬੈਠਾ ਸੀ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਦੋ ਦਿਨ ਪਹਿਲਾਂ ਬੰਟੀ ਆੜਤੀ ਆਪਣੇ ਕੁਝ ਸਾਥੀਆਂ ਸਮੇਤ ਸਾਡੇ ਘਰ ਆ ਕੇ ਮੇਰੇ ਪਤੀ ਨੂੰ ਧਮਕੀ ਦੇ ਕੇ ਗਿਆ ਕਿ ਜੇਕਰ ਤੂੰ ਸਾਡੇ ਪੈਸੇ ਵਾਪਸ ਨਾ ਕੀਤੇ ਤਾਂ ਤੂੰ ਜਿਹੜੇ ਸਾਨੂੰ ਗਰੰਟੀ ਚੈੱਕ ਦਿੱਤੇ ਹਨ। ਉਸ ਵਿੱਚ ਅਸੀਂ ਵੱਧ ਰਕਮ ਭਰ ਕੇ ਤੇਰੇ ਉੱਪਰ ਪਰਚਾ ਦਰਜ ਕਰਵਾ ਦੇਵਾਂਗੇ। ਉਸ ਦਿਲ ਤੋਂ ਮੇਰਾ ਪਤੀ ਮਾਨਸਿਕ ਤਨਾਅ ਵਿੱਚ ਆ ਗਿਆ। ਬੀਤੇ ਕੱਲ ਉਸ ਨੇ ਕੁਝ ਜਹਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮਰਨ ਤੋਂ ਪਹਿਲਾਂ ਉਸ ਵੱਲੋਂ ਆਪਣੇ ਮੋਬਾਇਲ ਅਤੇ ਇੱਕ ਵੀਡੀਓ ਰਿਕਾਰਡ ਕੀਤੀ ਗਈ ਜਿਸ ਵਿੱਚ ਉਸ ਵੱਲੋਂ ਆਪਣੀ ਮੌਤ ਕਾਰਨ ਬੰਟੀ ਆੜਤੀ ਦੱਸਿਆ ਗਿਆ ਹੈ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੰਟੀ ਭਟੀਆ ਆੜਤੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਬਣਦਾ ਦਾ ਇਨਸਾਫ ਦਿੱਤਾ ਜਾਵੇ।
ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਪਤਨੀ ਦੇ ਬਿਆਨਾਂ ਦੀ ਅਧਾਰ ਤੇ ਬੰਟੀ ਆੜਤੀ ਫਤਿਹਗੜ੍ਹ ਚੂੜੀਆਂ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਲਾਸ਼ ਨੂੰ ਸਿਵਿਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ।