ਦੁੱਖਦਾਈ: ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਨਾਲ ਸਬੰਧਤ 8 ਮਹੀਨੇ ਦੀ ਬੱਚੀ ਸਮੇਤ 4 ਮੈਂਬਰ ਅਗਵਾ, ਸ਼ੱਕੀ ਗ੍ਰਿਫਤਾਰ
Advertisement

ਦੁੱਖਦਾਈ: ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਨਾਲ ਸਬੰਧਤ 8 ਮਹੀਨੇ ਦੀ ਬੱਚੀ ਸਮੇਤ 4 ਮੈਂਬਰ ਅਗਵਾ, ਸ਼ੱਕੀ ਗ੍ਰਿਫਤਾਰ

America Punjabi family kidnapped: ਅਮਰੀਕਾ ਵਿੱਚ ਹੁਸ਼ਿਆਰਪੁਰ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਨੂੰ ਅਗਵਾਹ ਕਰਨ ਦੀ ਖਬਰ ਸਾਹਮਣੇ ਆਈ ਹੈ।  ਜਿਸ ਵਿੱਚ ਇੱਕ ਅੱਠ ਸਾਲਾ ਬੱਚੀ ਵੀ ਸ਼ਾਮਲ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। 

 
 

ਦੁੱਖਦਾਈ: ਕੈਲੀਫੋਰਨੀਆ 'ਚ ਪੰਜਾਬੀ ਪਰਿਵਾਰ ਨਾਲ ਸਬੰਧਤ 8 ਮਹੀਨੇ ਦੀ ਬੱਚੀ ਸਮੇਤ 4 ਮੈਂਬਰ ਅਗਵਾ, ਸ਼ੱਕੀ ਗ੍ਰਿਫਤਾਰ

ਚੰਡੀਗੜ੍ਹ- USA California ਅਮਰੀਕਾ ਦੇ ਕੈਲੀਫ਼ੋਰਨੀਆ 'ਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਹੋਣ ਵਾਲੇ ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਸਨ। ਅਗਵਾ ਹੋਏ ਮੈਂਬਰਾ ਦੀ ਪਹਿਚਾਣ 8 ਮਹੀਨਿਆਂ ਦੀ ਬੱਚੀ ਤੇ ਉਸ ਦੀ ਮਾਤਾ ਜਸਲੀਨ ਕੌਰ (27)ਪਿਤਾ ਜਸਦੀਪ ਸਿੰਘ (36) ਤੇ ਚਾਚਾ ਅਮਨਦੀਪ ਸਿੰਘ ਵਜੋ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਮਰਜੀ ਖਿਲਾਫ ਕਿਤੇ ਲਿਜਾਇਆ ਗਿਆ ਹੈ। ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਫਿਰੌਤੀ ਦੀ ਮੰਗ ਸੰਬੰਧੀ ਜਾਣਕਾਰੀ ਨਹੀਂ ਆਈ। ਪੁਲਿਸ ਮੁਤਾਬਕ ਪਰਿਵਾਰ ਨੂੰ ਮਰਸਿਡ 'ਚ ਸਾਊਥ ਹਾਈਵੇਅ 59 ਦੇ 800 ਬਲੌਕ 'ਚ ਮੌਜੂਦ ਸੀ ਜਦ ਸ਼ੱਕੀ ਅੰਦਰ ਦਾਖਿਲ ਹੋਇਆ ਅਤੇ ਬੰਦੂਕ ਦੇ ਜੋਰ 'ਤੇ ਉਨ੍ਹਾਂ ਨੂੰ ਮੌਕੇ ਤੋਂ ਲੈ ਗਿਆ। ਦੇਰ ਰਾਤ ਪਰਿਵਾਰ ਦੀ ਗੱਡੀ ਸੜੀ ਹਾਲਤ 'ਚ ਮਿਲੀ, ਜਿਸ ਦੇ ਆਧਾਰ 'ਤੇ ਪੁਲਿਸ ਵੱਲੋਂ ਇਹ ਦਾਅਵਾ ਹੈ ਕਿ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ। 

ਦੂਜੇ ਪਾਸੇ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਦੀਆਂ ਫੋਟੋਆਂ ਵੀ ਜਾਰੀ ਕੀਤੀ ਗਈਆਂ ਹਨ। ਪੁਲਿਸ ਨੇ ਅਗਵਾਕਾਰ ਦੀ ਪਛਾਣ ਦਸਦੇ ਹੋਏ ਕਿਹਾ ਉਸ ਦਾ ਸਿਰ ਮੁੰਨਿਆ ਹੋਇਆ ਸੀ ਅਤੇ ਉਸਨੇ ਇਕ ਹਰੀ ਟੀ-ਸ਼ਰਟ ਨਾਲ ਦੀ ਟੋਪੀ ਪਾਈ ਹੋਈ ਹੈ। ਅਧਿਕਾਰੀਆਂ ਅਨੁਸਾਰ ਸ਼ੱਕੀ ਹਥਿਆਰਬੰਦ ਅਤੇ ਖਤਰਨਾਕ ਹੋ ਸਕਦਾ ਹੈ। 

ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ 48 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਦੇ ਪਹੁੰਚਣ ਤੋਂ ਪਹਿਲਾ ਵਿਅਕਤੀ ਵੱਲੋਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਦੀ ਹਾਲਾਤ ਗੰਭੀਰ ਬਣੀ ਹੋਈ ਹੈ।  

ਸ਼ੱਕੀ ਵਿਅਕਤੀ ਦੇ ਪਕੜੇ ਜਾਣ ਤੋਂ ਬਾਅਦ ਵੀ ਪੀੜਿਤ ਪਰਿਵਾਰ ਹਾਲੇ ਵੀ ਲਾਪਤਾ ਹੈ। ਪਰਿਵਾਰ ਦਾ ਪੁਲਿਸ ਨੂੰ ਕੋਈ ਪਤਾ ਨਹੀਂ ਲੱਗ ਰਿਹਾ। ਅਗਵਾ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਬੈਠੇ ਜਸਦੀਪ ਸਿੰਘ ਦੇ ਮਾਤਾ ਪਿਤਾ ਸਦਮੇ ਵਿੱਚ ਹਨ। ਉਨ੍ਹਾਂ ਦੱਸਿਆ ਕਿ ਉਹ ਹਾਲ ਹੀ ਵਿੱਚ ਅਮਰੀਕਾ ਤੋਂ ਵਾਪਸ ਆਏ ਸਨ। 

WATCH LIVE TV

 

Trending news