Nangal News: ਨਰਾਤਿਆਂ ਮੌਕੇ ਪੂਜਾ ਕਰ ਰਹੇ ਸਖ਼ਸ਼ ਦੀ ਸੋਨੇ ਦੀ ਚੇਨੀ ਝਪਟੀ; ਬਹਾਦਰੀ ਨਾਲ ਇੱਕ ਨੂੰ ਦਬੋਚਿਆ
Advertisement
Article Detail0/zeephh/zeephh2196327

Nangal News: ਨਰਾਤਿਆਂ ਮੌਕੇ ਪੂਜਾ ਕਰ ਰਹੇ ਸਖ਼ਸ਼ ਦੀ ਸੋਨੇ ਦੀ ਚੇਨੀ ਝਪਟੀ; ਬਹਾਦਰੀ ਨਾਲ ਇੱਕ ਨੂੰ ਦਬੋਚਿਆ

Nangal News:  ਨਰਾਤਿਆਂ ਦੇ ਪਹਿਲੇ ਦਿਨ ਸ਼ਿਵਾਲਿਕ ਐਵੇਨਿਊ ਨੰਗਲ ਵਿੱਚ ਪੂਜਾ ਕਰਦੇ ਸਖ਼ਸ਼ ਦੇ ਗਲੇ ਵਿਚੋਂ ਚੇਨੀ ਝਪਟ ਕੇ ਫ਼ਰਾਰ ਹੋ ਗਏ।

Nangal News: ਨਰਾਤਿਆਂ ਮੌਕੇ ਪੂਜਾ ਕਰ ਰਹੇ ਸਖ਼ਸ਼ ਦੀ ਸੋਨੇ ਦੀ ਚੇਨੀ ਝਪਟੀ; ਬਹਾਦਰੀ ਨਾਲ ਇੱਕ ਨੂੰ ਦਬੋਚਿਆ

Nangal News (ਬਿਮਲ ਸ਼ਰਮਾ): ਨਰਾਤਿਆਂ ਦੇ ਪਹਿਲੇ ਦਿਨ ਸ਼ਿਵਾਲਿਕ ਐਵੇਨਿਊ ਨੰਗਲ ਵਿੱਚ ਪੂਜਾ ਕਰਦੇ ਸਖ਼ਸ਼ ਦੇ ਗਲੇ ਵਿਚੋਂ ਚੇਨੀ ਝਪਟ ਕੇ ਭੱਜੇ ਝਪਟਮਾਰ ਨੂੰ ਹੌਸਲਾ ਦਿਖਾਉਂਦੇ ਹੋਏ ਲੋਕਾਂ ਦੀ ਮਦਦ ਨਾਲ ਦੋਵਾਂ ਵਿੱਚੋਂ ਇੱਕ ਨੂੰ ਦਬੋਚ ਲਿਆ ਹੈ। ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ। 

ਇਸ ਸਬੰਧ ਵਿੱਚ ਪੀੜਤ ਨੇ ਦੱਸਿਆ ਕਿ ਉਹ ਨਰਾਤਿਆਂ ਦੇ ਮੌਕੇ ਪੂਜਾ ਕਰ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਵੱਲੋਂ ਆ ਕੇ ਰਸਤਾ ਪੁੱਛਿਆ ਗਿਆ ਪਰ ਉਸ ਵਿਅਕਤੀ ਨੇ ਮੌਕਾ ਦੇਖਦੇ ਉਸਦੇ ਗਲੇ ਵਿੱਚੋਂ ਚੇਨੀ ਖੋਹ ਕੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਭੱਜ ਗਿਆ।

ਇਹ ਵੀ ਪੜ੍ਹੋ : Sukhbir Singh Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਵਿਗੜੀ

ਉਸ ਨੇ ਵੀ ਹੌਸਲਾ ਦਿਖਾਉਂਦੇ ਹੋਏ ਉਸਦਾ ਪਿੱਛਾ ਕੀਤਾ। ਲੋਕਾਂ ਦੀ ਮਦਦ ਦੇ ਨਾਲ ਉਸਨੂੰ ਫੜ੍ਹ ਲਿਆ। ਹਾਲਾਂਕਿ ਮੋਟਰਸਾਈਕਲ ਸਵਾਰ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਇੱਕ ਵਿਅਕਤੀ ਨੂੰ ਲੋਕਾਂ ਨੇ ਦਬੋਚ ਲਿਆ। ਘਟਨਾ ਸਥਾਨ ਉਤੇ ਪੁੱਜੇ ਐਮਸੀ ਦੀਪਕ ਨੰਦਾ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਉਤੇ ਪਹੁੰਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Birender Singh Join Congress: ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਕਾਂਗਰਸ ਵਿੱਚ ਸ਼ਾਮਲ

Trending news