Patiala News: ਬਿਮਾਰ ਹੋਣ 'ਤੇ ਦੁੱਧ ਲਈ ਲਿਆਂਦੀ ਇੱਕ ਬੱਕਰੀ; 2 ਬੱਚੀਆਂ ਨੇ 65 ਬੱਕਰੀਆਂ ਦਾ ਕਾਰੋਬਾਰ ਖੜ੍ਹਾ ਕਰਕੇ ਪੈਦਾ ਕੀਤੀ ਮਿਸਾਲ
Advertisement
Article Detail0/zeephh/zeephh2303795

Patiala News: ਬਿਮਾਰ ਹੋਣ 'ਤੇ ਦੁੱਧ ਲਈ ਲਿਆਂਦੀ ਇੱਕ ਬੱਕਰੀ; 2 ਬੱਚੀਆਂ ਨੇ 65 ਬੱਕਰੀਆਂ ਦਾ ਕਾਰੋਬਾਰ ਖੜ੍ਹਾ ਕਰਕੇ ਪੈਦਾ ਕੀਤੀ ਮਿਸਾਲ

Patiala News:  ਪਟਿਆਲਾ ਵਿੱਚ ਛੋਟੀ ਉਮਰ ਵਿੱਚ ਹੀ ਦੋ ਬੱਚੀਆਂ ਨੇ ਵਿਦੇਸ਼ੀ ਨਸਲ ਦੀਆਂ ਬੱਕਰੀਆਂ ਦਾ ਕਾਰੋਬਾਰ ਖੜ੍ਹਾ ਕਰਕੇ ਮਿਸਾਲ ਪੈਦਾ ਕੀਤੀ ਹੈ।

Patiala News: ਬਿਮਾਰ ਹੋਣ 'ਤੇ ਦੁੱਧ ਲਈ ਲਿਆਂਦੀ ਇੱਕ ਬੱਕਰੀ; 2 ਬੱਚੀਆਂ ਨੇ 65 ਬੱਕਰੀਆਂ ਦਾ ਕਾਰੋਬਾਰ ਖੜ੍ਹਾ ਕਰਕੇ ਪੈਦਾ ਕੀਤੀ ਮਿਸਾਲ

Patiala News:  ਪਟਿਆਲਾ ਵਿੱਚ ਛੋਟੀ ਉਮਰ ਵਿੱਚ ਹੀ ਦੋ ਬੱਚੀਆਂ ਨੇ ਵੱਖਰੀ ਮਿਸਾਲ ਪੈਦਾ ਕੀਤੀ ਹੈ। ਦਰਅਸਲ ਵਿੱਚ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਇਹ ਬੱਚੀਆਂ ਬੱਕਰੀਆਂ ਪਾਲ ਕੇ ਉਨ੍ਹਾਂ ਦੇ ਦੁੱਧ ਤੋਂ ਉਤਪਾਦ ਵੇਚਣ ਦਾ ਕਾਰੋਬਾਰ ਕਰ ਰਹੀਆਂ ਹਨ। ਇਸ ਵਜ੍ਹਾ ਕਰਕੇ ਇਨ੍ਹਾਂ ਬੱਚੀਆਂਦੀ ਮਿਹਨਤ ਅਤੇ ਜਜ਼ਬੇ ਦੀ ਸ਼ਹਿਰ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਚਰਚਾ ਹੋ ਰਹੀ ਹੈ।

ਇਹ ਦੋਵੇਂ ਪਟਿਆਲਾ ਦੇ ਬਹਾਦਰਗੜ੍ਹ ਕਸਬੇ ਵਿੱਚ ਇੱਕ ਬੱਕਰੀ ਫਾਰਮ ਚਲਾ ਰਹੀਆਂ ਹਨ। ਇਨ੍ਹਾਂ ਦਾ ਇਹ ਕਾਰੋਬਾਰ ਕਾਫੀ ਪ੍ਰਫੁਲੱਤ ਹੋ ਰਿਹਾ ਹੈ। ਇਨ੍ਹਾਂ ਦੇ ਕੋਲ ਸਵਿਟਜਰਲੈਂਡ ਦੇਸ਼ ਦੀ ਨਸਲ ਦੀਆਂ ਲਗਭਗ 65 ਬੱਕਰੀਆਂ ਰੱਖੀਆਂ ਹੋਈਆਂ ਹਨ। ਜਿਨ੍ਹਾਂ ਦੇ ਦੁੱਧ ਤੋਂ ਪਨੀਰ, ਦੇਸੀ ਘਿਓ ਬਣਾ ਕੇ ਵੇਚਿਆ ਜਾ ਰਿਹਾ ਹੈ। ਜਿਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਹੈ। ਦੁੱਧ ਅਤੇ ਦੇਸੀ ਘਿਓ ਦਾ ਕਾਰੋਬਾਰ ਚੰਗਾ ਹੋਣ ਕਾਰਨ ਇਹ ਆਪਣੇ ਪਰਿਵਾਰ ਨੂੰ ਕਾਫੀ ਆਰਥਿਕ ਲਾਭ ਪਹੁੰਚਾ ਰਹੀਆਂ ਹਨ।

ਕਾਬਿਲੇਗੌਰ ਹੈ ਕਿ ਮੰਨਤ ਅਤੇ ਏਕਨੂਰ ਦੀ ਉਮਰ ਮਹਿਜ਼ 14 ਅਤੇ 16 ਸਾਲ ਹੈ ਅਤੇ ਇਹ ਕਾਰੋਬਾਰ ਦੇ ਨਾਲ-ਨਾਲ ਪੜ੍ਹਾਈ ਵੀ ਕਰ ਰਹੀਆਂ ਹਨ। ਇਨ੍ਹਾਂ ਨੇ ਦੱਸਿਆ ਕਿ 4 ਸਾਲ ਪਹਿਲਾਂ ਦੋਵਾਂ ਭੈਣਾਂ ਕਾਫੀ ਬਿਮਾਰ ਹੋ ਗਈਆਂ ਸਨ। ਕਿਸੇ ਨਜ਼ਦੀਕੀ ਨੇ ਦੱਸਿਆ ਕਿ ਬੱਕਰੀ ਦੇ ਦੁੱਧ ਨਾਲ ਠੀਕ ਹੋ ਸਕਦੀਆਂ ਹਨ। ਇਨ੍ਹਾਂ ਦੇ ਪਿਤਾ ਨੇ ਇੱਕ ਬੱਕਰੀ ਖ਼ਰੀਦ ਲਿਆਂਦੀ ਤੇ ਉਸ ਬੱਕਰੀ ਦਾ ਦੁੱਧ ਪਾਣੀ ਨਾਲ ਉਹ ਸਿਹਤਮੰਦ ਹੋ ਗਈਆਂ ਸਨ। ਜਦ ਇਹ ਗੱਲ ਇਨ੍ਹਾਂ ਦੇ ਗੁਆਂਢੀਆਂ ਨੂੰ ਪਤਾ ਚੱਲੀ ਤਾਂ ਉਨ੍ਹਾਂ ਨੇ ਦੁੱਧ ਦੇ ਬਦਲੇ ਪੈਸੇ ਪੁੱਛੇ ਤਾਂ ਉਨ੍ਹਾਂ ਨੂੰ ਕਾਫੀ ਚੰਗਾ ਲਗਾਇਆ।

ਉਨ੍ਹਾਂ ਦਾ ਦਿਮਾਗ ਵਿੱਚ ਇਸ ਨੂੰ ਕਾਰੋਬਾਰ ਬਣਾਉਣ ਦਾ ਢੰਗ ਆ ਗਿਆ। ਹੌਲੀ-ਹੌਲੀ ਉਨ੍ਹਾਂ ਨੇ ਬੱਕਰੀਆਂ ਖ਼ਰੀਦਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੌਲੀ-ਹੌਲੀ ਇਨ੍ਹਾਂ ਦਾ ਧੰਦਾ ਵਧਣ ਫੁਲਣ ਲੱਗਾ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਉਹ ਬੱਕਰੀ ਪਾਲਣ ਲਈ ਦਿਨ-ਰਾਤ ਮਿਹਨਤ ਕਰਨ ਲੱਗ ਪਈਆਂ ਹਨ।

ਉਨ੍ਹਾਂ ਦੱਸਿਆ ਕਿ ਇਕ ਬੱਕਰੀ 3 ਤੋਂ 4 ਲੀਟਰ ਦੁੱਧ ਦਿੰਦੀ ਹੈ, ਅਸੀਂ ਉਨ੍ਹਾਂ ਦੀ ਪੂਰੀ ਦੇਖਭਾਲ ਕਰਦੇ ਹਾਂ। ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਕਰੀਆਂ ਦੇ ਨਾਮ ਰੱਖੇ ਹੋਏ ਹਨ ਉਨ੍ਹਾਂ ਨੂੰ ਨਾਮ ਨਾਲ ਬੁਲਾਉਂਦੇ ਹਾਂ ਤਾਂ ਉਹ ਦੌੜਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਕਰੀਆਂ ਦੀ ਔਸਤ ਉਮਰ 14 ਤੋਂ 16 ਸਾਲ ਤੱਕ ਹੁੰਦੀ ਹੈ। ਇੰਨੀ ਛੋਟੀ ਉਮਰ ਵਿੱਚ ਬੱਕਰੀ ਦੇ ਦੁੱਧ ਤੋਂ ਬਣੇ ਉਤਪਾਦ ਤਿਆਰ ਕਰਕੇ ਵੇਚਣ ਦੇ ਯੋਗ ਹੋਣਾ ਆਪਣੇ ਆਪ ਵਿੱਚ ਸ਼ਲਾਘਾਯੋਗ ਹੈ।

Trending news