Amritsar News: ਅੰਮ੍ਰਿਤਸਰ 'ਚ ਡੇਂਗੂ ਤੇ ਚਿਕਗੁਣੀਆਂ ਪਸਾਰ ਰਿਹਾ ਪੈਰ; ਸਿਹਤ ਵਿਭਾਗ ਚੌਕਸ
Advertisement
Article Detail0/zeephh/zeephh2489521

Amritsar News: ਅੰਮ੍ਰਿਤਸਰ 'ਚ ਡੇਂਗੂ ਤੇ ਚਿਕਗੁਣੀਆਂ ਪਸਾਰ ਰਿਹਾ ਪੈਰ; ਸਿਹਤ ਵਿਭਾਗ ਚੌਕਸ

Amritsar News:  ਅੰਮ੍ਰਿਤਸਰ ਵਿੱਚ ਹੁਣ ਤੱਕ ਡੇਂਗੂ ਦੇ 30 ਤੇ ਚਿਕਨਗੁਣੀਆਂ ਦੇ 23 ਕੇਸ ਸਾਹਮਣੇ ਆ ਚੁੱਕੇ ਹੋਏ ਹਨ। ਸਿਹਤ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ 6 ਬੈੱਡਾਂ ਦਾ ਡੇਂਗੂ ਵਾਰਡ ਬਣਾ ਦਿੱਤਾ ਹੈ।

Amritsar News: ਅੰਮ੍ਰਿਤਸਰ 'ਚ ਡੇਂਗੂ ਤੇ ਚਿਕਗੁਣੀਆਂ ਪਸਾਰ ਰਿਹਾ ਪੈਰ; ਸਿਹਤ ਵਿਭਾਗ ਚੌਕਸ

Amritsar News (ਭਰਤ ਸ਼ਰਮਾ): ਅੰਮ੍ਰਿਤਸਰ ਵਿੱਚ ਹੁਣ ਤੱਕ ਡੇਂਗੂ ਦੇ 30 ਤੇ ਚਿਕਨਗੁਣੀਆਂ ਦੇ 23 ਕੇਸ ਸਾਹਮਣੇ ਆ ਚੁੱਕੇ ਹੋਏ ਹਨ। ਸਿਹਤ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ 6 ਬੈੱਡਾਂ ਦਾ ਡੇਂਗੂ ਵਾਰਡ ਬਣਾ ਦਿੱਤਾ ਹੈ  ਅਤੇ ਸਾਰਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ।

ਸਿਹਤ ਪ੍ਰਸ਼ਾਸਨ ਵੱਲੋਂ ਹੁਣ ਤੱਕ 8 ਲੱਖ 4 ਹਜ਼ਾਰ 144 ਘਰਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 2934 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ ਅਤੇ ਹੁਣ ਤੱਕ 346 ਘਰਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।  588 ਘਰਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ। ਸਿਹਤ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਸ਼ਹਿਰੀ ਦੇ ਵਿੱਚ 15 ਟੀਮਾਂ ਲਾਈਆਂ ਗਈਆਂ ਹਨ ਜੋ ਲੋਕਾਂ ਨੂੰ ਲਗਾਤਾਰ ਡੇਂਗੂ ਨੂੰ ਲੈ ਕੇ ਜਾਗਰੂਕ ਕਰ ਰਹੇ ਹਨ।

ਇਹ ਟੀਮਾਂ ਲਾਰਵਾ ਕਲੈਕਟ ਕਰ ਰਹੀਆਂ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਇਲਾਕੇ ਵਿੱਚ 109 ਟੀਮਾਂ ਲਾਈਆਂ ਗਈਆਂ ਹਨ ਜੋ ਲਗਾਤਾਰ ਦਿਹਾਤੀ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ ਡੇਂਗੂ ਨੂੰ ਲੈ ਕੇ ਜਾਗਰੂਕ ਕਰ ਰਹੇ ਹਨ।

ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਰਸ਼ਮੀ ਵਿਜ ਨੇ ਗੱਲਬਾਤ ਕਰਦੇ ਹੋਏ ਦੱਸਿਆ ਸਿਹਤ ਪ੍ਰਸ਼ਾਸਨ ਵੱਲੋਂ ਡੇਂਗੂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਵਿੱਚ ਡੇਂਗੂ ਵਾਰਡ ਬਣਾਇਆ ਗਿਆ ਹੈ ਜਿਸ ਵਿੱਚ ਛੇ ਬੈੱਡ ਬਣਾਏ ਗਏ ਹਨ। ਜੇਕਰ ਡੇਂਗੂ ਦੇ ਮਰੀਜ਼ਾਂ ਵਿੱਚ ਵਾਧਾ ਆਉਂਦਾ ਹੈ ਤਾਂ ਹੋਰ ਵੀ ਬੈੱਡ ਲਗਾਏ ਜਾਣਗੇ।

ਇਹ ਵੀ ਪੜ੍ਹੋ : CSK MS Dhoni: ਧੋਨੀ IPL 2025 'ਚ ਖੇਡਣਗੇ ਜਾਂ ਨਹੀਂ? ਇਸ ਬਾਰੇ ਮਾਹੀ ਨੇ ਖੁਦ ਕੀਤਾ ਵੱਡਾ ਖੁਲਾਸਾ

ਉਨ੍ਹਾਂ ਨੇ ਕਿਹਾ ਕਿਹਾ ਕਿ ਸਿਵਲ ਹਸਪਤਾਲ ਵਿੱਚ ਫਿਲਹਾਲ ਡੇਂਗੂ ਦਾ ਐਕਟਿਵ ਕੇਸ ਕੋਈ ਵੀ ਨਹੀਂ ਪਰ ਪਿਛਲੇ ਹਫ਼ਤੇ ਚਾਰ ਮਰੀਜ਼ ਜ਼ਰੂਰ ਆਏ ਸੀ ਜਿਨ੍ਹਾਂ ਦਾ ਇਲਾਜ ਕਰ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤੇ ਡੇਂਗੂ ਦੇ ਮਰੀਜ਼ਾਂ ਦੇ ਇਲਾਜ ਕਰਵਾਉਣ ਲਈ ਉਨ੍ਹਾਂ ਕੋਲ ਸਾਰੀ ਵਿਵਸਥਾ ਹੈ।

ਇਹ ਵੀ ਪੜ੍ਹੋ : Punjab Breaking Live Updates: SKM ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਦਰਸ਼ਨ, ਹਾਈਵੇ ਕੀਤੇ ਜਾਣਗੇ ਜਾਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Trending news