Adampur Airport News: ਆਦਮਪੁਰ ਹਵਾਈ ਅੱਡੇ ਤੋਂ 31 ਮਾਰਚ ਨੂੰ ਸ਼ੁਰੂ ਹੋਣਗੀਆਂ ਉਡਾਨਾਂ; ਜਾਣੋ ਟਿਕਟ ਦੀ ਕੀਮਤ
Advertisement
Article Detail0/zeephh/zeephh2172112

Adampur Airport News: ਆਦਮਪੁਰ ਹਵਾਈ ਅੱਡੇ ਤੋਂ 31 ਮਾਰਚ ਨੂੰ ਸ਼ੁਰੂ ਹੋਣਗੀਆਂ ਉਡਾਨਾਂ; ਜਾਣੋ ਟਿਕਟ ਦੀ ਕੀਮਤ

Adampur Airport News:  ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ 31 ਮਾਰਚ ਨੂੰ ਉਡਾਨਾਂ ਸ਼ੁਰੂ ਹੋਣ ਜਾ ਰਹੀਆਂ ਹਨ। ਦਰਅਸਲ ਵਿੱਚ ਦੁਆਬੇ ਇਲਾਕੇ ਵਿੱਚ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਆਦਮਪੁਰ ਦੇ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਕੀਤੀਆਂ ਜਾਣ।

Adampur Airport News: ਆਦਮਪੁਰ ਹਵਾਈ ਅੱਡੇ ਤੋਂ 31 ਮਾਰਚ ਨੂੰ ਸ਼ੁਰੂ ਹੋਣਗੀਆਂ ਉਡਾਨਾਂ; ਜਾਣੋ ਟਿਕਟ ਦੀ ਕੀਮਤ

Adampur Airport News:  ਜਲੰਧਰ ਦੇ ਆਦਮਪੁਰ ਹਵਾਈ ਅੱਡੇ ਤੋਂ 31 ਮਾਰਚ ਨੂੰ ਉਡਾਨਾਂ ਸ਼ੁਰੂ ਹੋਣ ਜਾ ਰਹੀਆਂ ਹਨ। ਦਰਅਸਲ ਵਿੱਚ ਦੁਆਬੇ ਇਲਾਕੇ ਵਿੱਚ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਆਦਮਪੁਰ ਦੇ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਕੀਤੀਆਂ ਜਾਣ। ਆਦਮਪੁਰ ਤੋਂ ਦਿੱਲੀ, ਸ੍ਰੀ ਨਾਂਦੇੜ ਸਾਹਿਬ ਅਤੇ ਬੈਂਗਲੁਰੂ ਲਈ ਫਲਾਈਟਾਂ ਜਾਣਗੀਆਂ। 12.50 ਮਿੰਟਾਂ ਉਤੇ ਤਿੰਨ ਫਲਾਈਟਾਂ ਉੱਡਣਗੀਆਂ। ਆਦਮਪੁਰ ਹਵਾਈ ਅੱਡੇ ਤੋਂ ਟਿਕਟ ਦੀ ਸ਼ੁਰੂਆਤੀ ਕੀਮਤ 3999 ਰੱਖੀ ਗਈ ਹੈ। ਸਟਾਰ ਏਅਰ ਨਾਮ ਕੰਪਨੀ ਨੇ ਸਰਵਿਸ ਸ਼ੁਰੂ ਕੀਤੀ ਹੈ।

ਰੋਜ਼ਾਨਾ ਚੱਲਣਗੀਆਂ ਉਡਾਨਾਂ

ਆਦਮਪੁਰ ਤੋਂ 31 ਮਾਰਚ ਨੂੰ ਦੁਪਹਿਰ 12:50 ਵਜੇ ਸਟਾਰ ਏਅਰ ਕੰਪਨੀ ਦਾ ਜ਼ਹਾਜ ਹਿੰਡਨ ਲਈ ਉਡਾਣ ਭਰੇਗਾ। ਸਟਾਰ ਏਅਰ ਕੰਪਨੀ ਵੱਲੋਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਰੋਜ਼ਾਨਾ ਉਡਾਨਾਂ ਚੱਲਣਗੀਆਂ। ਇਸ ਲਈ ਪਹਿਲੀ ਉਡਾਣ ਬੈਂਗਲੁਰੂ ਤੋਂ ਸਵੇਰ 7:15 ਵਜੇ ਚੱਲ ਕੇ 8:35 ਉਤੇ ਨਾਂਦੇੜ ਪਹੁੰਚੇਗੀ ਤੇ ਨਾਂਦੇੜ ਤੋਂ 9:00 ਵਜੇ ਉਡਾਣ ਭਰੇਗੀ ਤੇ 11:00 ਵਜੇ ਦਿੱਲੀ (ਹਿੰਡਨ) ਪਹੁੰਚੇਗੀ, ਦਿੱਲੀ ਤੋਂ ਇਹ ਉਡਾਣ 11:25 ਵਜੇ ਸ਼ੁਰੂ ਹੋ ਕੇ 12:25 ਵਜੇ ਆਦਮਪੁਰ (ਜਲੰਧਰ) ਸਿਵਲ ਹਵਾਈ ਅੱਡੇ ਉਤੇ ਪਹੁੰਚੇਗੀ।

ਇਸੇ ਤਰ੍ਹਾਂ 12:50 ਵਜੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਸ਼ੁਰੂ ਹੋਵੇਗੀ ਜੋ 13:50 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ 14:15 ਉਤੇ ਉਡਾਣ ਭਰੇਗੀ ਤੇ 16:15 ਵਜੇ ਨਾਂਦੇੜ ਪਹੁੰਚੇਗੀ ਤੇ ਫਿਰ ਨਾਂਦੇੜ ਤੋਂ 16:45 ਮਿੰਟ ’ਤੇ ਚੱਲ ਕੇ 18:05 ਵਜੇ ਬੈਂਗਲੁਰੂ ਪਹੁੰਚੇਗੀ।

ਹਵਾਈ ਟਿਕਟ ਦੀ ਕੀਮਤ

ਇਸ ਉਡਾਣ ਦਾ ਕਿਰਾਇਆ (ਸਟਾਰ ਰੈਗੂਲਰ) ਆਦਮਪੁਰ ਸਿਵਲ ਹਵਾਈ ਅੱਡੇ ਤੋਂ ਹਿੰਡਨ (ਦਿੱਲੀ) ਲਈ 3,877 ਰੁਪਏ ਹੋਵੇਗਾ, ਜਦਕਿ ਸਟਾਰ ਕਮਫਰਟ ਦਾ ਕਿਰਾਇਆ 4,822 ਤੇ ਸਟਾਰ ਫਲੈਕਸੀ ਦਾ ਕਿਰਾਇਆ 4,402 ਹੋਵੇਗਾ।

ਦੂਜੇ ਪਾਸੇ ਆਦਮਪੁਰ ਤੋਂ ਨਾਂਦੇੜ ਲਈ ਸਟਾਰ ਰੈਗੂਲਰ ਦਾ ਕਿਰਾਇਆ 9,484 ਰੁਪਏ ਜਦਕਿ ਸਟਾਰ ਕਮਫਰਟ ਦਾ ਕਿਰਾਇਆ 11,374 ਰੁਪਏ, ਸਟਾਰ ਫਲੈਕਸੀ ਦਾ ਕਿਰਾਇਆ 10,534 ਰੁਪਏ ਹੋਵੇਗਾ ਤੇ ਆਦਮਪੁਰ ਤੋਂ ਬੈਂਗਲੁਰੂ ਲਈ ਸਟਾਰ ਰੈਗੂਲਰ ਦਾ ਕਿਰਾਇਆ 14,659 ਰੁਪਏ ਜਦਕਿ ਸਟਾਰ ਕਮਫਰਟ ਦਾ ਕਿਰਾਇਆ 17,494 ਤੇ ਸਟਾਰ ਫਲੈਕਸੀ ਦਾ ਕਿਰਾਇਆ 16,234 ਰੁਪਏ ਹੋਵੇਗਾ।

ਇਹ ਵੀ ਪੜ੍ਹੋ : Ludhiana News: ਹੋਲੇ- ਮਹੱਲੇ 'ਤੇ ਜਾ ਰਹੇ ਨੌਜਵਾਨਾਂ ਨੇ ਕਾਰ ਚਾਲਕ 'ਤੇ ਪਿਸਤੌਲ ਦਿਖਾ ਕੇ ਮਾਰਨ ਧਮਕੀ ਦੇਣ ਦੇ ਲਗਾਏ ਦੋਸ਼

Trending news