Annu Kapoor Hospitalized: ਅਨੂੰ ਕਪੂਰ ਦੇ ਮੈਨੇਜਰ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਭਿਨੇਤਾ ਦੀ ਛਾਤੀ 'ਚ ਦਰਦ ਸੀ। ਉਹਨਾਂ ਨੂੰ ਨਿਗਰਾਨੀ 'ਤੇ ਰੱਖਿਆ ਗਿਆ ਸੀ। ਉਹਨਾਂ ਨੂੰ ਸਵੇਰੇ ਹੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
Trending Photos
Annu Kapoor Hospitalized: ਫਿਲਮ ਅਦਾਕਾਰ ਅੰਨੂ ਕਪੂਰ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 66 ਸਾਲਾ ਅੰਨੂ ਨੇ ਵੀਰਵਾਰ ਸਵੇਰੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਇਲਾਜ ਕਾਰਡੀਓਲੋਜਿਸਟ ਡਾ: ਸੁਸ਼ਾਂਤ ਵੱਟਲ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਅੰਨੂ ਦੀ ਸਿਹਤ ਸਥਿਰ ( Annu Kapoor health)ਹੈ ਅਤੇ ਸੁਧਾਰ ਹੋ ਰਿਹਾ ਹੈ।
ਅਦਾਕਾਰ ਹੋਣ ਦੇ ਨਾਲ-ਨਾਲ ਬਹੁਮੁਖੀ ਗੁਣਾਂ ਨਾਲ ਭਰਪੂਰ ਅਨੂੰ (Annu Kapoor Hospitalized) ਨੂੰ ਇੱਕ ਮਹਾਨ ਗਾਇਕ, ਨਿਰਦੇਸ਼ਕ, ਰੇਡੀਓ ਜੌਕੀ ਅਤੇ ਟੀਵੀ ਹੋਸਟ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਟੀਵੀ ਸ਼ੋਅ 'ਅੰਤਾਕਸ਼ਰੀ' ਨੂੰ ਵੀ ਹੋਸਟ ਕਰ ਚੁੱਕੇ ਹਨ।
ਇਹ ਵੀ ਪੜ੍ਹੋ: 'ਫਲਾਈਟ ਹਾਈਜੈਕ ਹੋ ਗਈ', ਯਾਤਰੀ ਦੇ ਟਵੀਟ ਨੇ ਮਚਾਈ ਹਲਚਲ, ਫਿਰ ਹੋਇਆ ਅਜਿਹਾ ...ਉੱਡ ਗਏ ਸਭ ਦੇ ਹੋਸ਼
ਮਸ਼ਹੂਰ ਅਭਿਨੇਤਾ ਅਤੇ ਗਾਇਕ ਅੰਨੂ ਕਪੂਰ (Annu Kapoor Hospitalized)ਨੂੰ 26 ਜਨਵਰੀ ਦੀ ਸਵੇਰ ਨੂੰ ਸਰ ਗੰਗਾ ਰਾਮ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾ: ਅਜੇ (ਚੇਅਰਮੈਨ ਬੋਰਡ ਆਫ਼ ਮੈਨੇਜਮੈਂਟ) ਅਨੁਸਾਰ ਕਪੂਰ ਨੂੰ ਛਾਤੀ ਦੀ ਸਮੱਸਿਆ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਉਹ ਕਾਰਡੀਓਲੋਜੀ ਦੇ ਡਾਕਟਰ ਸੁਸ਼ਾਂਤ ਦਾ ਇਲਾਜ ਅਧੀਨ ਹੈ। ਇਸ ਸਮੇਂ ਅੰਨੂ ਕਪੂਰ ਦੀ ਹਾਲਤ ਸਥਿਰ ਹੈ ਅਤੇ ਠੀਕ ਹੋ ਰਹੀ ਹੈ।
ਅੰਨੂ ਕਪੂਰ ਦਾ ਜਨਮ 20 ਫਰਵਰੀ 1956 ਨੂੰ ਭੋਪਾਲ (Annu Kapoor Hospitalized) ਵਿੱਚ ਹੋਇਆ ਸੀ। ਅਨੂੰ ਕਪੂਰ ਦੇ ਪਿਤਾ ਮਦਨਲਾਲ ਕਪੂਰ ਪੰਜਾਬੀ ਸਨ। ਉਸਦੀ ਮਾਂ ਕਮਲਾ ਬੰਗਾਲੀ ਸੀ। ਅਨੂੰ ਕਪੂਰ ਦੇ ਪਿਤਾ ਇੱਕ ਪਾਰਸੀ ਥੀਏਟਰ ਕੰਪਨੀ ਚਲਾਉਂਦੇ ਸਨ ਜੋ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਕੇ ਗਲੀ ਦੇ ਕੋਨਿਆਂ 'ਤੇ ਪ੍ਰਦਰਸ਼ਨ ਕਰਦੀ ਸੀ। ਜਦੋਂ ਕਿ ਅਦਾਕਾਰ ਦੀ ਮਾਂ ਕਵੀ ਸੀ ਤੇ ਨਾਲ ਹੀ, ਉਹ ਕਲਾਸੀਕਲ ਡਾਂਸ ਕਰਨਾ ਪਸੰਦ ਕਰਦਾ ਸੀ।