Fazilka News: ਫਿਰ ਸਾਹਮਣੇ ਆਈ ਸਨੈਚਿੰਗ ਦੀ ਘਟਨਾ! ਔਰਤ ਨੇ ਚੋਰਾਂ ਨੂੰ ਚੱਪਲਾਂ ਨਾਲ ਕੁੱਟਿਆ
Advertisement
Article Detail0/zeephh/zeephh1859691

Fazilka News: ਫਿਰ ਸਾਹਮਣੇ ਆਈ ਸਨੈਚਿੰਗ ਦੀ ਘਟਨਾ! ਔਰਤ ਨੇ ਚੋਰਾਂ ਨੂੰ ਚੱਪਲਾਂ ਨਾਲ ਕੁੱਟਿਆ

Fazilka News: ਸਮਾਂ ਰਹਿੰਦੇ ਲੋਕਾਂ ਨੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਨੂੰ ਛੁਡਵਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਔਰਤ ਅਤੇ ਉਸ ਦੇ ਲੜਕੇ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਖਰੀਦਦਾਰੀ ਕਰਨ ਗਏ ਸਨ ਪਰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਕੋਲੋਂ ਪਰਸ ਖੋਹ ਲਿਆ। 

 

Fazilka News: ਫਿਰ ਸਾਹਮਣੇ ਆਈ ਸਨੈਚਿੰਗ ਦੀ ਘਟਨਾ! ਔਰਤ ਨੇ ਚੋਰਾਂ ਨੂੰ ਚੱਪਲਾਂ ਨਾਲ ਕੁੱਟਿਆ

Fazilka News: ਪੰਜਾਬ ਵਿੱਚ ਲੁੱਟ ਖੋਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਤਾਜਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਾਰ ਫਿਰ ਸਨੈਚਿੰਗ ਦੀ ਘਟਨਾ ਸਾਹਮਣੇ ਆਈ ਹੈ। ਆਪਣੇ ਬੇਟੇ ਨਾਲ ਬਾਜ਼ਾਰ 'ਚ ਖਰੀਦਦਾਰੀ ਕਰਨ ਗਈ ਇੱਕ ਔਰਤ ਕੋਲੋ ਕੁਝ ਨੌਜਵਾਨਾਂ ਨੇ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।

ਪਰ ਸਮਾਂ ਰਹਿੰਦੇ ਲੋਕਾਂ ਨੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਨੂੰ ਛੁਡਵਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਔਰਤ ਅਤੇ ਉਸ ਦੇ ਲੜਕੇ ਨੇ ਦੱਸਿਆ ਕਿ ਉਹ ਬਾਜ਼ਾਰ 'ਚ ਖਰੀਦਦਾਰੀ ਕਰਨ ਗਏ ਸਨ ਪਰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਕੋਲੋਂ ਪਰਸ ਖੋਹ ਲਿਆ। 

ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਿੱਚ ਫਾਇਰ ਬ੍ਰਿਗੇਡ ਦੀ ਲਾਪਰਵਾਹੀ ਦਾ RTI ਵਿੱਚ ਹੋਇਆ ਵੱਡਾ ਖੁਲਾਸਾ

ਉਨ੍ਹਾਂ ਨੇ ਰੌਲਾ ਪਾਇਆ ਅਤੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਨੌਜਵਾਨ ਨੂੰ ਕਾਬੂ ਕੀਤਾ ਪਰ ਇਸ ਦੌਰਾਨ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਜ਼ਾਰ ਜਾਣ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

(ਸੁਨੀਲ ਨਾਗਪਾਲ ਦੀ ਰਿਪੋਰਟ)

Trending news