Faridkot News: ਪੁਲਿਸ ਤੇ ਨੀਮ ਸੁਰੱਖਿਆ ਬਲਾਂ ਦੀ ਨਿਗਰਾਨੀ 'ਚ ਰੱਖੀਆਂ ਈਵੀਐਮ ਮਸ਼ੀਨਾਂ
Advertisement
Article Detail0/zeephh/zeephh2274601

Faridkot News: ਪੁਲਿਸ ਤੇ ਨੀਮ ਸੁਰੱਖਿਆ ਬਲਾਂ ਦੀ ਨਿਗਰਾਨੀ 'ਚ ਰੱਖੀਆਂ ਈਵੀਐਮ ਮਸ਼ੀਨਾਂ

  Faridkot News: ਕੱਲ੍ਹ ਇੱਕ ਜੂਨ ਨੂੰ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਵਿੱਚ ਰਖਵਾ ਦਿੱਤਾ ਗਿਆ ਹੈ।

Faridkot News: ਪੁਲਿਸ ਤੇ ਨੀਮ ਸੁਰੱਖਿਆ ਬਲਾਂ ਦੀ ਨਿਗਰਾਨੀ 'ਚ ਰੱਖੀਆਂ ਈਵੀਐਮ ਮਸ਼ੀਨਾਂ

Faridkot News:  ਕੱਲ੍ਹ ਇੱਕ ਜੂਨ ਨੂੰ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਸਟਰਾਂਗ ਰੂਮ ਵਿੱਚ ਰਖਵਾ ਦਿੱਤਾ ਗਿਆ ਹੈ ਜਿਥੇ ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਬਾਹਰ ਕੱਢਿਆ ਜਾਵੇਗਾ। ਉਦੋਂ ਤਕ ਇਨ੍ਹਾਂ ਮਸ਼ੀਨਾਂ ਨੂੰ ਪੁਲਿਸ ਤੇ ਨੀਮ ਸੁਰੱਖਿਆ ਬਲਾਂ ਦੀ ਨਿਗਰਾਨੀ ਵਿੱਚ ਰੱਖਿਆ ਜਾਵੇਗਾ।

ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿਚੋਂ ਪੰਜ ਹਲਕਿਆਂ ਜੈਤੋ, ਕੋਟਕਪੂਰਾ, ਫਰੀਦਕੋਟ, ਰਾਮਪੁਰਾ ਫੂਲ ਅਤੇ ਗਿੱਦੜਬਾਹਾ ਹਲਕਿਆਂ ਦੀਆਂ ਈਵੀਐਮ ਮਸ਼ੀਨਾਂ ਫ਼ਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਬਣੇ ਸਟਰੌਂਗ ਰੂਮ ਵਿੱਚ ਰਖਵਾ ਕੇ ਸੀਲ ਕੀਤਾ ਗਿਆ ਜਦਕਿ ਬਾਕੀ ਚਾਰ ਹਲਕੇ ਜਿਨ੍ਹਾਂ ਵਿਚੋਂ ਮੋਗਾ, ਧਰਮਕੋਟ, ਨਿਹਾਲਸਿੰਘ ਵਾਲਾ ਅਤੇ ਬਾਘਾਪੁਰਾਣਾ ਹਲਕਿਆਂ ਦੀਆਂ ਈਵੀਐਮ ਮਸ਼ੀਨਾਂ ਨੂੰ ਮੋਗਾ ਦੇ ITI ਕਾਲਜ ਵਿੱਚ ਬਣੇ ਸਟਰਾਂਗ ਰੂਮ ਵਿੱਚ ਰਖਵਾਇਆ ਗਿਆ ਹੈ।

ਇਨ੍ਹਾਂ ਸਟਰਾਂਗ ਰੂਮ ਦੀ ਸੁਰੱਖਿਆ ਨੂੰ ਲੈਕੇ ਤਿੰਨ ਲੇਅਰ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਬੀਐਸਐਫ, ਨੀਮ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਸ਼ਾਮਿਲ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ 24 ਘੰਟੇ ਇਨ੍ਹਾਂ ਮਸ਼ੀਨਾਂ ਦੀ ਨਿਗਰਾਨੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Punjab Politics: ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫਾ ਲਿਆ ਵਾਪਸ

ਉਥੇ ਹੀ ਕਈ ਉਮੀਦਵਾਰਾਂ ਵੱਲੋਂ ਈਵੀਐਮ ਮਸ਼ੀਨਾਂ ਵਿੱਚ ਗੜਬੜੀ ਦੀ ਖ਼ਦਸ਼ੇ ਦੇ ਚੱਲਦੇ ਉਹ ਆਪਣੇ ਵਰਕਰਾਂ ਨੂੰ ਇਨ੍ਹਾਂ ਮਸ਼ੀਨਾਂ ਦੀ ਨਿਗਰਾਨੀ ਲਈ ਸਟਰਾਂਗ ਰੂਮ ਦੇ ਬਾਹਰ ਰੁਕਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਉਥੇ ਹੀ ਬਠਿੰਡਾ ਲੋਕ ਸਭਾ ਹਲਕਾ ਤੋਂ 18 ਉਮੀਦਵਾਰ ਆਪਣੇ ਭਵਿੱਖ ਦਾ ਕਰ ਰਹੇ ਨੇ ਇੰਤਜ਼ਾਰ ਈਵੀਐਮ ਮਸ਼ੀਨਾਂ ਜੋ ਸਟਰਾਂਗ ਰੂਮ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਟੀ ਬਠਿੰਡਾ ਵਿੱਚ ਰੱਖਿਆ ਹੋਇਆ ਹੈ ਜਿੱਥੇ ਪੈਰਾਮਿਲਟਰੀ ਫੋਰਸ ਤੋਂ ਇਲਾਵਾ ਪੰਜਾਬ ਪੁਲਿਸ ਵੱਡੇ ਪੱਧਰ ਉਤੇ ਸਕਿਓਰਿਟੀ ਦੇ ਰਹੀ ਹੈ ਅਤੇ ਚਾਰ ਜੂਨ ਨੂੰ ਨਤੀਜਾ ਆਵੇਗਾ।

ਲਗਭਗ 16 ਲੱਖ ਤੋਂ ਉੱਪਰ ਨੌ ਹਲਕਿਆਂ ਦੇ ਵੋਟਰਾਂ ਵੱਲੋਂ 69.63% ਵੋਟਾਂ ਪਾਈਆਂ  ਜਿਨਾਂ ਵਿੱਚ ਵੱਖ ਵੱਖ ਪਾਰਟੀਆਂ ਦੇ ਦਸ ਉਮੀਦਵਾਰ ਅਤੇ ਅੱਠ ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਦਾ ਚਾਰ ਜੂਨ ਨੂੰ ਫੈਸਲਾ ਹੋਵੇਗਾ ਕਿਉਂਕਿ ਪ੍ਰਮੁੱਖ ਪਾਰਟੀਆਂ ਵਿੱਚ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਹਨ। 9 ਵਿਧਾਨ ਸਭਾ ਹਲਕੇ ਅਤੇ ਤਿੰਨ ਜ਼ਿਲ੍ਹੇ ਬਠਿੰਡਾ ਮਾਨਸਾ ਅਤੇ ਮੁਕਤਸਰ ਦੇ ਵੋਟਰਾਂ ਨੇ ਵੋਟ ਦਾ ਇਸਤੇਮਾਲ ਕੀਤਾ।

ਇਹ ਵੀ ਪੜ੍ਹੋ : Arvind Kejriwal Surrender: ਅੱਜ ਤਿਹਾੜ ਜੇਲ੍ਹ ਵਾਪਸ ਜਾਣਗੇ CM ਅਰਵਿੰਦ ਕੇਜਰੀਵਾਲ, ਕਰਨਗੇ ਆਤਮ ਸਮਰਪਣ

Trending news