Ludhiana News: ਵਾਤਾਵਰਣ ਪਲੀਤ; ਲੁਧਿਆਣਾ 'ਚ ਸ਼ੋਅ ਪੀਸ ਬਣੀ ਐਂਟੀ ਸਮੋਗ ਗਨ ਦੀ ਕੌਂਸਲਰਾਂ ਨੇ ਕੀਤੀ ਧੂਪਬੱਤੀ
Advertisement
Article Detail0/zeephh/zeephh1944674

Ludhiana News: ਵਾਤਾਵਰਣ ਪਲੀਤ; ਲੁਧਿਆਣਾ 'ਚ ਸ਼ੋਅ ਪੀਸ ਬਣੀ ਐਂਟੀ ਸਮੋਗ ਗਨ ਦੀ ਕੌਂਸਲਰਾਂ ਨੇ ਕੀਤੀ ਧੂਪਬੱਤੀ

Ludhiana News: ਕੁਝ ਦਿਨਾਂ ਤੋਂ ਪੰਜਾਬ ਦਾ ਵਾਤਵਾਰਣ ਕਾਫੀ ਪਲੀਤ ਹੋ ਰਿਹਾ ਹੈ। ਲੁਧਿਆਣਾ ਦੇ ਸਨਅਤੀ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Ludhiana News: ਵਾਤਾਵਰਣ ਪਲੀਤ; ਲੁਧਿਆਣਾ 'ਚ ਸ਼ੋਅ ਪੀਸ ਬਣੀ ਐਂਟੀ ਸਮੋਗ ਗਨ ਦੀ ਕੌਂਸਲਰਾਂ ਨੇ ਕੀਤੀ ਧੂਪਬੱਤੀ

Ludhiana News: ਕੁਝ ਦਿਨਾਂ ਤੋਂ ਪੰਜਾਬ ਦਾ ਵਾਤਵਾਰਣ ਕਾਫੀ ਪਲੀਤ ਹੋ ਰਿਹਾ ਹੈ। ਲੁਧਿਆਣਾ ਦੇ ਸਨਅਤੀ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿੱਚ ਸਮੋਗ ਦੀ ਇੱਕ ਪਰਤ ਬਣੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਵੇਖਣ ਅਤੇ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੈ।

ਨਗਰ ਨਿਗਮ ਵੱਲੋਂ ਖ਼ਰੀਦੀ ਗਈ ਐਂਟੀ ਸਮੋਗ ਗਨ ਚਿੱਟਾ ਹਾਥੀ ਬਣ ਰਹਿ ਗਈਆਂ ਹਨ। ਇਸ ਨੂੰ ਲੈ ਕੇ ਕੌਂਸਲਰਾਂ ਵੱਲੋਂ ਅਫਸੋਸ ਜ਼ਾਹਿਰ ਕੀਤਾ ਗਿਆ ਹੈ। ਲੁਧਿਆਣਾ ਦੇ ਆਲੇ-ਦੁਆਲੇ ਇਲਾਕੇ ਦੇ ਵਿੱਚ ਲਗਾਤਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸ਼ਹਿਰ ਦੀ ਹਵਾ ਦੇ ਵਿੱਚ ਜ਼ਹਿਰ ਘੁਲ ਰਿਹਾ ਹੈ। ਨਗਰ ਨਿਗਮ ਦੁਆਰਾ ਐਂਟੀ ਸਮੋਗ ਗਨ ਸੋ ਪੀਸ ਬਣਾ ਕੇ ਰੱਖੀ ਹੋਈ ਹੈ।

ਕੌਂਸਲਰਾਂ ਦੇ ਵੱਲੋਂ ਇਨ੍ਹਾਂ ਐਂਟੀ ਸਮੋਗ ਗਨ ਦੀ ਧੂਪਬੱਤੀ ਕਰਕੇ ਰੋਸ਼ ਜਾਹਿਰ ਕੀਤਾ ਗਿਆ। ਸਾਬਕਾ ਕਾਂਸਲਰ ਬਲਜਿੰਦਰ ਸਿੰਘ ਬੰਟੀ ਤੇ ਪੰਕਜ ਸ਼ਰਮਾ ਕਾਕਾ ਨੇ ਹੰਬੜਾ ਰੋਡ ਸਥਿਤ ਵਰਕਸ਼ਾਪ ਉਤੇ ਖੜ੍ਹੀ ਐਂਟੀ ਸਮੋਗ ਗਨ ਮਸ਼ੀਨਾਂ ਦੀ ਆਰਤੀ ਉਤਾਰ ਕੇ ਨਿਗਮ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸਤੇਮਾਲ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਹੋਈ ਪੈਸਿਆਂ ਦੀ ਬਰਬਾਦੀ ਹੋ ਰਹੀ ਹੈ ਤੇ ਕਰੋੜਾਂ ਰੁਪਏ ਖ਼ਰਚ ਕੇ ਇਹ ਮਸ਼ੀਨਾਂ ਖ਼ਰੀਦੀਆਂ ਗਈਆਂ ਸਨ।

ਇਹ ਵੀ ਪੜ੍ਹੋ : Punjab Stubble Burning Cases: ਪਰਾਲੀ ਸਾੜਨ ਦੇ ਮਾਮਲੇ 'ਚ ਅੰਮ੍ਰਿਤਸਰ ਸਭ ਤੋਂ ਅੱਗੇ, ਹੁਣ ਤੱਕ ਸਾਹਮਣੇ ਆਏ ਇੰਨੇ ਮਾਮਲੇ

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਚੱਲਦੇ ਨਗਰ ਨਿਗਮ ਨੇ ਕਰੋੜਾਂ ਰੁਪਏ ਜਾਰੀ ਕੀਤੇ ਸਨ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇਹ ਐਂਟੀ ਸਮੋਗ ਗਨ ਮਸ਼ੀਨਾਂ ਦੀ ਖਰੀਦ ਲਈ ਸਿਫਾਰਿਸ਼ ਕੀਤੀ ਗਈ ਸੀ ਕਿਉਂਕਿ ਹਰ ਸਾਲ ਅਕਤੂਬਰ ਤੇ ਦਸੰਬਰ ਤੱਕ ਸ਼ਹਿਰ ਦੀ ਹਵਾ ਵਿੱਚ ਪ੍ਰਦੂਸ਼ਣ ਦਾ ਕਾਫੀ ਪੱਧਰ ਵੱਧ ਜਾਂਦਾ ਹੈ ਜਿਸ ਦੇ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਆਉਂਦੀ ਹੈ।

ਇਹ ਵੀ ਪੜ੍ਹੋ : Faridkot Accident News: ਨਿੱਜੀ ਸਕੂਲ ਵੈਨ ਦੀ ਮੋਟਰਸਾਈਕਲ ਤੇ ਕਾਰ ਨਾਲ ਹੋਈ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news