ਆਇਰਨ ਜਾਂ ਲੋਹਾ ਸਰੀਰ ਨੂੰ ਤੰਦਰੁਸਤ ਰੱਖਣ 'ਚ ਬਹੁਤ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਮਾਸਪੇਸ਼ੀਆਂ ਨੂੰ ਪ੍ਰੋਟੀਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜੇਕਰ ਸਰੀਰ 'ਚ ਆਇਰਨ ਦੀ ਕਮੀ ਹੋਵੇ ਤਾਂ ਖੂਨ ਦੀ ਵੀ ਘਾਟ ਮਹਿਸੂਸ ਹੋਣ ਲੱਗਦੀ ਹੈ।
Trending Photos
ਚੰਡੀਗੜ੍ਹ- ਆਇਰਨ ਦੀ ਕਮੀ ਜ਼ਿਆਦਾਤਰ ਔਰਤਾਂ 'ਚ ਦੇਖਣ ਨੂੰ ਮਿਲਦੀ ਹੈ। ਆਇਰਨ ਜਾਂ ਲੋਹਾ ਸਰੀਰ ਨੂੰ ਤੰਦਰੁਸਤ ਰੱਖਣ 'ਚ ਬਹੁਤ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਮਾਸਪੇਸ਼ੀਆਂ ਨੂੰ ਪ੍ਰੋਟੀਨ ਪਹੁੰਚਾਉਣ ਦਾ ਕੰਮ ਕਰਦਾ ਹੈ। ਜੇਕਰ ਸਰੀਰ 'ਚ ਆਇਰਨ ਦੀ ਕਮੀ ਹੋਵੇ ਤਾਂ ਖੂਨ ਦੀ ਵੀ ਘਾਟ ਮਹਿਸੂਸ ਹੋਣ ਲੱਗਦੀ ਹੈ। ਨਤੀਜੇ ਵਜੋਂ ਥਕਾਵਟ ਤੇ ਕਮਜ਼ੋਰੀ ਰਹਿਣ ਲੱਗਦੀ ਹੈ। ਆਰਨ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਸਹੀ ਰੱਖਦਾ ਹੈ।
ਭੋਜਣ 'ਚ ਇਨ੍ਹਾਂ ਖਾਣਿਆਂ ਰਾਹੀ ਸ਼ਾਮਲ ਕਰੋ ਆਇਰਨ
ਸੁੱਕੇ ਮੇਵੇ ਤੇ ਖਜ਼ੂਰ ਨਾਲ ਵੀ ਆਇਰਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ। ਰੋਜ਼ਾਨਾ ਰਾਤ ਨੂੰ ਮੁੱਠੀ ਭਰ ਕਿਸ਼ਮਿਸ਼ ਭਿਓਂ ਕੇ ਰੱਖੋ ਤੇ ਸਵੇਰ ਸਮੇਂ ਖਾ ਲਓ ਅਤੇ ਇਸ ਦਾ ਪਾਣੀ ਵੀ ਪੀ ਲਓ,ਇਸ ਤਰ੍ਹਾਂ ਕਰਨ ਨਾਲ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਫਲ ਅੰਗੂਰ, ਅਨਾਰ, ਸੰਤਰਾ ਆਦਿ ਆਇਰਨ ਵਧਾਉਣ 'ਚ ਸਹਾਈ ਹੁੰਦੇ ਹਨ। ਇਸਦੇ ਨਾਲ ਹੀ ਰੋਜ਼ਾਨਾ ਟਮਾਟਰ ਦਾ ਜੂਸ ਪੀਣ ਨਾਲ ਵੀ ਆਇਰਨ ਦੀ ਕਮੀ ਦੂਰ ਹੁੰਦੀ ਹੈ। ਛੋਲਿਆਂ ਦੀ ਦਾਲ ਦੀ ਵਰਤੋਂ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਆਇਰਨ ਮਿਲਦਾ ਹੈ ਜਿਸ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਔਲੇ ਦਾ ਮੁਰੱਬਾ: ਆਂਵਲੇ ਦੇ ਮੁਰੱਬੇ ਵਿਚ ਕਾਫੀ ਮਾਤਰਾ ਵਿੱਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਤੇ ਫਾਈਬਰ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਦੇ ਲਈ ਬਹੁਤ ਜ਼ਰੂਰੀ ਤੱਤ ਹੁੰਦੇ ਹਨ। ਰੋਜ਼ਾਨਾ ਸਵੇਰੇ ਇੱਕ ਆਂਵਲੇ ਦਾ ਮੁਰੱਬਾ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।
ਸੇਬ ਦਾ ਮੁਰੱਬਾ- ਇਸ ਵਿਚ ਕਾਫੀ ਮਾਤਰਾ ਵਿੱਚ ਆਇਰਨ ਮੌਜੂਦ ਹੁੰਦਾ ਹੈ ਜੋ ਸਰੀਰ ਨੂੰ ਐਨਰਜੀ ਦਿੰਦੇ ਹਨ। ਸੇਬ ਦੇ ਸਿਰਕੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ਤੇ ਸਿਰ ਦਰਦ ਵਿੱਚ ਵੀ ਆਰਾਮ ਮਿਲਦਾ ਹੈ।
ਗਾਜਰ ਦਾ ਮੁਰੱਬਾ- ਗਾਜਰ ਦਾ ਮੁਰੱਬਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਾਫੀ ਮਾਤਰਾ ਵਿੱਚ ਆਇਰਨ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
WACH LIVE TV