Earthquake News: ਅੱਧੀ ਰਾਤ ਨੂੰ ਇੰਨ੍ਹਾਂ ਸੂਬਿਆਂ 'ਚ ਲੱਗੇ ਭੂਚਾਲ ਦੇ ਝਟਕੇ, ਛੇ ਲੋਕਾਂ ਦੀ ਹੋਈ ਮੌਤ
Advertisement
Article Detail0/zeephh/zeephh1432426

Earthquake News: ਅੱਧੀ ਰਾਤ ਨੂੰ ਇੰਨ੍ਹਾਂ ਸੂਬਿਆਂ 'ਚ ਲੱਗੇ ਭੂਚਾਲ ਦੇ ਝਟਕੇ, ਛੇ ਲੋਕਾਂ ਦੀ ਹੋਈ ਮੌਤ

Earthquake reactions:  ਬੀਤੇ ਦਿਨੀ ਦੁਪਹਿਰ ਕਰੀਬ 2 ਵਜੇ ਕਈ ਸੂਬਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਤੁਰੰਤ ਘਰਾਂ 'ਚੋਂ ਨਿਕਲ ਕੇ ਸੜਕ 'ਤੇ ਆ ਗਏ। ਭੂਚਾਲ ਦੇ ਝਟਕੇ ਯੂਪੀ ਅਤੇ ਉਤਰਾਖੰਡ ਵਿੱਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਦੌਰਾਨ ਤੁਹਾਡੇ ਲਈ ਸੁਰੱਖਿਅਤ ਜਗ੍ਹਾ 'ਤੇ ਰਹਿਣਾ ਬਹੁਤ ਜ਼ਰੂਰੀ ਹੈ। ਭੂਚਾਲ ਕਾਰਨ ਇਮਾਰਤਾਂ ਅਤੇ ਮਕਾਨਾਂ ਦੇ ਢਹਿ ਜਾਣ ਦਾ ਖਤਰਾ ਹੈ। 

Earthquake News: ਅੱਧੀ ਰਾਤ ਨੂੰ ਇੰਨ੍ਹਾਂ ਸੂਬਿਆਂ 'ਚ ਲੱਗੇ ਭੂਚਾਲ ਦੇ ਝਟਕੇ,  ਛੇ ਲੋਕਾਂ ਦੀ ਹੋਈ ਮੌਤ

Earthquake news: ਭਾਰਤ-ਚੀਨ ਅਤੇ ਨੇਪਾਲ 'ਚ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 6.3 ਮਾਪੀ ਗਈ। ਨੇਪਾਲ 'ਚ ਭੂਚਾਲ ਕਾਰਨ ਮਕਾਨ ਢਹਿਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇੱਕ ਤੋਂ ਬਾਅਦ ਇੱਕ ਤਿੰਨ ਝਟਕੇ ਆਏ। ਪਹਿਲੀ ਵਾਰ ਸਵੇਰੇ 8.52 'ਤੇ, ਦੂਜੀ ਵਾਰ ਰਾਤ 9.41 'ਤੇ ਅਤੇ ਤੀਜੀ ਵਾਰ 1:57 'ਤੇ ਆਏ ਝਟਕਿਆਂ ਨੇ 2015 ਦੇ ਹਾਦਸੇ ਦੀ ਯਾਦ ਤਾਜ਼ਾ ਕਰਵਾ ਦਿੱਤੀ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਅੱਧੀ ਰਾਤ ਨੂੰ ਘਰਾਂ ਦੇ ਅੰਦਰ ਸੁੱਤੇ ਪਏ ਲੋਕ ਘਰਾਂ ਤੋਂ ਬਾਹਰ ਆ ਗਏ ਤਾਂ ਦਫ਼ਤਰ 'ਚ ਕੰਮ ਕਰਦੇ ਲੋਕ ਬਾਹਰ ਭੱਜੇ |

ਦਿੱਲੀ-ਐਨਸੀਆਰ ਦੇ ਨਾਲ-ਨਾਲ ਯੂਪੀ-ਉਤਰਾਖੰਡ, ਬਿਹਾਰ, ਹਰਿਆਣਾ ਅਤੇ ਮੱਧ ਪ੍ਰਦੇਸ਼ ਤੱਕ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਉੱਤਰਾਖੰਡ ਦੇ ਪਿਥੌਰਾਗੜ੍ਹ 'ਚ ਸਵੇਰੇ 6.27 ਵਜੇ ਫਿਰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ। ਹਾਲਾਂਕਿ (Earthquake)  ਭੂਚਾਲ ਕਾਰਨ ਭਾਰਤ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੇਰ ਰਾਤ ਤੋਂ ਬਾਅਦ ਗੋਰਖਪੁਰ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜ਼ਿਲ੍ਹਾ ਆਫ਼ਤ ਮਾਹਿਰ ਗੌਤਮ ਗੁਪਤਾ ਨੇ ਟੈਲੀਫ਼ੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਭੂਚਾਲ ਦੋ ਵਾਰ ਆਇਆ | ਰਾਤ 8:52 'ਤੇ ਤੀਬਰਤਾ 4.6 ਅਤੇ 1:57 'ਤੇ ਰਿਕਟਰ ਸਕੇਲ 'ਤੇ 5.7 ਸੀ।

ਉੱਤਰੀ ਭਾਰਤ 'ਚ ਦੇਰ ਰਾਤ ਕਰੀਬ 1.57 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਅਜਿਹੇ ਸਮੇਂ ਆਇਆ ਜਦੋਂ ਜ਼ਿਆਦਾਤਰ ਲੋਕ ਸੌਂ ਰਹੇ ਸਨ ਜਾਂ ਕੋਈ ਕੰਮ ਕਰ ਰਹੇ ਸਨ। ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ ਅਤੇ ਇਸ ਦੀ ਤੀਬਰਤਾ 6.3 ਮਾਪੀ ਗਈ। ਇਸ ਕਾਰਨ ਕਈ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਉੱਤਰੀ ਭਾਰਤ ਵਿੱਚ ਇਸ ਜ਼ਬਰਦਸਤ ਭੂਚਾਲ ਤੋਂ ਬਾਅਦ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਭੂਚਾਲ ਕਾਰਨ ਕਈ ਲੋਕ ਅਜੇ ਵੀ ਡਰੇ ਹੋਏ ਹਨ।

Earthquake reactions
ਆਟੋ ਚਾਲਕ ਨੇ ਦੱਸਿਆ ਕਿ ਉਹ ਸਵਾਰੀ ਲੈ ਕੇ ਜਾ ਰਿਹਾ ਸੀ। ਇਸ ਦੇ ਨਾਲ ਹੀ ਉਸ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਸਵਾਰੀ ਆਟੋ ਤੋਂ ਹੇਠਾਂ ਉਤਰ ਗਈ। ਆਟੋ ਚਾਲਕ ਨੇ ਦੱਸਿਆ ਕਿ ਉਸ ਨੇ ਭੂਚਾਲ ਦੇ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ। ਇੱਕ ਟੈਕਸੀ ਡਰਾਈਵਰ ਨੇ ਕਿਹਾ, ਕੁਝ ਲੋਕਾਂ ਨੇ ਜ਼ਮੀਨ ਹਿੱਲਦੀ ਮਹਿਸੂਸ ਕੀਤੀ। 

Trending news