Aarthi Protest: ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਕੀਤਾ ਰੋਸ ਵਿਖਾਵਾ
Advertisement
Article Detail0/zeephh/zeephh2252289

Aarthi Protest: ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਕੀਤਾ ਰੋਸ ਵਿਖਾਵਾ

ਲਹਿਰਾਗਾਗਾ ਦੇ ਪਿੰਡ ਘੋੜੇਨਵ ਦੀ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਇਸ ਨੂੰ ਲੈ ਕੇ ਅੱਜ ਪ੍ਰਵਾਸੀ ਮਜ਼ਦੂਰਾਂ ਤੇ ਆੜ੍ਹਤੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਪੂਰੇ ਸੀਜ਼ਨ ਲਈ ਆਏ ਸੀ ਪਰ ਮੰਡੀ ਵਿੱਚੋਂ ਗੱਟੇ ਨਾ ਚੁੱਕੇ ਜਾਣ ਕਾਰਨ ਉਨ੍ਹਾਂ

Aarthi Protest: ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ ਨੇ ਕੀਤਾ ਰੋਸ ਵਿਖਾਵਾ

Aarthi Protest: ਲਹਿਰਾਗਾਗਾ ਦੇ ਪਿੰਡ ਘੋੜੇਨਵ ਦੀ ਮੰਡੀ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਇਸ ਨੂੰ ਲੈ ਕੇ ਅੱਜ ਪ੍ਰਵਾਸੀ ਮਜ਼ਦੂਰਾਂ ਤੇ ਆੜ੍ਹਤੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਪੂਰੇ ਸੀਜ਼ਨ ਲਈ ਆਏ ਸੀ ਪਰ ਮੰਡੀ ਵਿੱਚੋਂ ਗੱਟੇ ਨਾ ਚੁੱਕੇ ਜਾਣ ਕਾਰਨ ਉਨ੍ਹਾਂ ਜਿੰਨੀ ਵੀ ਕਮਾਈ ਇਥੇ ਹੋਈ ਸੀ ਉਹ ਸਾਰੀ ਇੱਥੇ ਹੀ ਲੱਗ ਗਈ।

ਉਹ ਬਿਹਾਰ ਤੋਂ ਕਮਾਈ ਕਰਨ ਆਏ ਸਨ ਪਰ ਉਨ੍ਹਾਂ ਦੀ ਕੋਈ ਕਮਾਈ ਨਹੀਂ ਹੋਈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੰਡੀ ਵਿੱਚੋਂ ਗੱਟੇ ਭਰੇ ਜਾਣ ਤਾਂ ਜੋ ਉਹ ਆਪਣੇ ਘਰ ਵਾਪਸ ਚਲੇ ਜਾਣ। ਉਧਰ ਦੂਜੇ ਪਾਸੇ ਪਿੰਡ ਦੇ ਕਿਸਾਨ ਨੇ ਦੱਸਿਆ ਕਿ ਸਰਕਾਰ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ ਤੇ ਜੇ ਕੋਈ ਟਰੱਕ ਕਣਕ ਦੀ ਬੋਰੀ ਗੱਟਾ ਭਰਨ ਆਉਂਦਾ ਵੀ ਹੈ ਤਾਂ ਉਹ ਦੀ ਮੰਗ ਕਰਦਾ ਹੈ ਉਸ ਤੋਂ ਬਾਅਦ ਟਰੱਕ ਵਿੱਚ ਗੱਟੇ ਭਰੇ ਜਾਂਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਪ੍ਰਸ਼ਾਸਨ ਨੇ ਇਸ ਦਾ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਉਨ੍ਹਾਂ ਵੱਲੋਂ ਵੱਡਾ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਧਰ ਆੜ੍ਹਤੀਆਂ ਨੇ ਕਿਹਾ ਹੈ ਕਿ ਮਾਰਕਫੈਡ ਖ਼ਰੀਦ ਏਜੰਸੀ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਜਦਕਿ ਲਿਫਟਿੰਗ ਦੀ ਜ਼ਿੰਮੇਵਾਰੀ ਮਾਰਕਫੈੱਡ ਦੀ ਹੈ ਪਰ ਜਦੋਂ ਟਰੱਕ ਇਥੋਂ ਭਰਿਆ ਜਾਂਦਾ ਹੈ ਤਾਂ ਉਸਦੀ ਸ਼ਾਰਟੇਜ ਉਨ੍ਹਾਂ ਦੇ ਖਾਤੇ ਪਾਈ ਜਾਂਦੀ ਹੈ। ਇਸ ਕਾਰਨ ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਲਿਫਟਿੰਗ ਕੀਤੀ ਜਾਵੇ।

ਇਸ ਸਬੰਧੀ ਏਜੰਸੀ ਮਾਰਕਫੈਡ ਦੇ ਬ੍ਰਾਂਚ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਯੂਨੀਅਨ ਤੋਂ ਟਰੱਕਾਂ ਦੀ ਲਗਾਤਾਰ ਮੰਗ ਕੀਤੀ ਹੈ ਪਰ ਟਰੱਕ ਨਹੀਂ ਮਿਲ ਰਹੇ। ਇਸਦਾ ਕਾਰਨ ਇਹ ਹੈ ਕਿ ਸਾਇਲੋ ਵਿੱਚ ਟਰੱਕ ਕਈ-ਕਈ ਦਿਨ ਖਾਲੀ ਨਹੀਂ ਹੋ ਰਹੇ। ਇਸ ਕਾਰਨ ਡਰਾਈਵਰ ਟਰੱਕ ਨਹੀਂ ਕਟਾ ਰਹੇ। ਕਣਕ ਦੀ ਕਟੌਤੀ ਪੈਣ ਬਾਰੇ ਉਨ੍ਹਾਂ ਨੇ ਦੱਸਿਆ ਕਿ ਟਰੱਕ ਯੂਨੀਅਨ ਨੂੰ ਲਿਖ ਕੇ ਦੇ ਦਿੱਤਾ ਹੈ ਕਿ ਕਣਕ ਕਟੌਤੀ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਕਿਉਂਕਿ ਤ ਮੰਡੀਆਂ ਵਿੱਚ ਸਵਾ ਤੋਂ ਡੇਢ ਲੱਖ ਗੱਟਾ ਕਣਕ ਦਾ ਰੁਲ ਰਿਹਾ ਹੈ।

ਇਹ ਵੀ ਪੜ੍ਹੋ : Canadian Bride Arrest: ਪਤੀ ਨਾਲ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੈਨੇਡੀਅਨ ਲਾੜੀ ਨੇਪਾਲ ਤੋਂ ਗ੍ਰਿਫ਼ਤਾਰ

Trending news