Nangal News: ਨੰਗਲ ਦੇ ਮੈਡੀਕਲ ਸਟੋਰ ਉਪਰ ਪੰਜਾਬ ਪੁਲਿਸ ਤੇ ਡਰੱਗ ਇੰਸਪੈਕਟਰ ਵੱਲੋਂ ਸਾਂਝੀ ਛਾਪੇਮਾਰੀ ਨਾਲ ਹੜਕੰਪ ਮਚ ਗਿਆ।
Trending Photos
Nangal News: ਪੰਜਾਬ ਸਰਕਾਰ ਦੇ ਨਿਰਦੇਸ਼ਾਂ ਉਤੇ ਡਰੱਗ ਵਿਭਾਗ ਗਲਤ ਤੇ ਬਿਨਾਂ ਬਿੱਲ ਵਾਲੀਆਂ ਦਵਾਈਆਂ ਨੂੰ ਲੈ ਕੇ ਮੈਡੀਕਲ ਸਟੋਰਾਂ ਉਪਰ ਸ਼ਿਕੰਜਾ ਕੱਸ ਰਿਹਾ ਹੈ। ਇੱਕ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਨੰਗਲ ਪੁਲਿਸ ਨੇ ਡਰੱਗ ਇੰਸਪੈਕਟਰ ਦੇ ਨਾਲ ਜਵਾਹਰ ਮਾਰਕੀਟ ਦੇ ਮੈਡੀਕਲ ਸਟੋਰ 'ਤੇ ਛਾਪਾ ਮਾਰ ਕੇ ਕੁਝ ਦਵਾਈਆਂ ਬਰਾਮਦ ਕੀਤੀਆਂ, ਜਿਨ੍ਹਾਂ ਦਾ ਰਿਕਾਰਡ ਉਕਤ ਦੁਕਾਨਦਾਰ ਕੋਲ ਨਹੀਂ ਸੀ।
ਪੁਲਿਸ ਤੇ ਡਰੱਗ ਵਿਭਾਗ ਦੀ ਇਸ ਕਾਰਵਾਈ ਕਾਰਨ ਕਈ ਡਰੱਗ ਡੀਲਰ ਵਿੱਚ ਹੜਕੰਪ ਮਚ ਗਿਆ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਬ ਇੰਸਪੈਕਟਰ ਬਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਦੁਕਾਨਦਾਰ ਬਿਨਾਂ ਰਿਕਾਰਡ ਤੋਂ ਦਵਾਈਆਂ ਵੇਚ ਰਿਹਾ ਹੈ , ਜਿਸ ਕਾਰਨ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਉਸ ਕੋਲੋਂ ਕੁਝ ਦਵਾਈਆਂ ਮਿਲੀਆਂ ਜਿਨ੍ਹਾਂ ਦੇ ਬਿੱਲ ਮੇਲ ਨਹੀਂ ਖਾਂਦੇ ਅਤੇ ਉਨ੍ਹਾਂ ਦਵਾਈਆਂ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Crime News: ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 8 ਗੁਰਗੇ ਗ੍ਰਿਫ਼ਤਾਰ
ਜਦੋਂ ਉਕਤ ਮਾਮਲੇ ਸਬੰਧੀ ਦੁਕਾਨਦਾਰ ਕੁਲਵੀਰ ਬੈਦਿਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਡਰੱਗ ਵਿਭਾਗ ਨੂੰ ਨਾਲ ਲੈ ਕੇ ਰੂਟੀਨ ਚੈਕਿੰਗ ਕੀਤੀ ਹੈ ਅਤੇ ਵਿਭਾਗ ਵੱਲੋਂ ਜੋ ਵੀ ਜਾਣਕਾਰੀ ਅਤੇ ਬਿੱਲ ਮੰਗੇ ਗਏ ਹਨ, ਉਹ ਮੁਹੱਈਆ ਕਰਵਾ ਦਿੱਤੇ ਗਏ ਹਨ ਅਤੇ ਵਿਭਾਗ ਨੂੰ ਛਾਪੇਮਾਰੀ ਵਿੱਚ ਕੁਝ ਗ਼ਲਤ ਨਹੀਂ ਮਿਲਿਆ। ਜਦੋਂ ਇਸ ਸਬੰਧੀ ਡਰੱਗ ਇੰਸਪੈਕਟਰ ਗੁਰਪ੍ਰੀਤ ਸਿੰਘ ਸੋਢੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਇਸ ਦੁਕਾਨ ਦੀ ਜਾਂਚ ਲਈ ਬੁਲਾਇਆ ਸੀ ਅਤੇ ਦੁਕਾਨ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਅਤੇ ਕੁਝ ਦਵਾਈਆਂ ਬਰਾਮਦ ਹੋਈਆਂ, ਜਿਨ੍ਹਾਂ ਦਾ ਬਿੱਲ ਨਹੀਂ ਸੀ ਅਤੇ ਦਵਾਈਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Amarnath Yatra 2023: ਬਾਬਾ ਬਰਫਾਨੀ ਦੀ ਪਹਿਲੀ ਤਸਵੀਰ ਆਈ ਸਹਾਮਣੇ, 1 ਜੁਲਾਈ ਤੋਂ ਯਾਤਰਾ ਸ਼ੁਰੂ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ