ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ; ਕੋਚੇਲਾ 'ਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ
trendingNow,recommendedStories0/zeephh/zeephh1525336

ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ; ਕੋਚੇਲਾ 'ਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ

Diljit Dosanjh first Punjabi artist perform at Coachella: ਪੰਜਾਬੀ ਸਿੰਗਰ ਅਤੇ ਕਲਾਕਾਰ ਦਿਲਜੀਤ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਵਧਾਈ ਦੇ ਰਹੇ ਹਨ। ਦਿਲਜੀਤ ਕੋਚੇਲਾ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ। 

ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ; ਕੋਚੇਲਾ 'ਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ

Diljit Dosanjh Creates History: ਪੰਜਾਬੀ ਸਿਨੇਮਾ ਜਗਤ ਲਈ ਖ਼ੁਸ਼ਖ਼ਬਰੀ ਵਾਲੀ ਖ਼ਬਰ ਹੈ ਕਿ ਇਸ ਸਾਲ ਕੋਚੇਲਾ 'ਚ ਪੰਜਾਬੀ ਸਿੰਗਰ ਅਤੇ ਕਲਾਕਾਰ ਦਿਲਜੀਤ ਦੋਸਾਂਝ ਪਰਫਾਰਮ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਦਿਲਜੀਤ ਦੋਸਾਂਝ ਪਹਿਲੇ ਅਜਿਹੇ ਕਲਾਕਾਰ ਹਨ ਜੋ ਕੋਚੇਲਾ 'ਚ ਪਰਫ਼ਾਰ੍ਮ ਕਰਨ ਵਾਲੇ ਹਨ। ਦਿਲਜੀਤ ਦੋਸਾਂਝ (Diljit Dosanjh) ਨੇ ਵੱਡੀ ਉਪਲੱਬਧੀ ਹਾਸਿਲ ਕਰ ਇਤਿਹਾਸ ਰਚ ਦਿੱਤਾ ਹੈ। 

ਦਿਲਜੀਤ ਇਸ ਸਾਲ (Diljit first Punjabi artist perform at Coachella) ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਗਏ ਹਨ। ਇਹ ਪੰਜਾਬੀ ਇੰਡਸਟਰੀ ਲਈ ਬੇਹੱਦ ਹੀ ਮਾਨ ਵਾਲੀ ਗੱਲ ਹੈ। 

 
 
 
 

 
 
 
 
 
 
 
 
 
 
 

A post shared by DILJIT DOSANJH (@diljitdosanjh)

ਇਹ ਵੀ ਪੜ੍ਹੋ: ਦੇਸ਼ 'ਚ ਫਿਰ ਬਰਡ ਫਲੂ ਦਾ ਕਹਿਰ,  ਇਕ ਦਿਨ 'ਚ 1800 ਮੁਰਗੀਆਂ ਦੀ ਹੋਈ ਮੌਤ

ਇਸ ਗੱਲ ਦਾ ਜ਼ਿਕਰ ਦਿਲਜੀਤ ਦੋਸਾਂਝ ਨੇ ਆਪਣੇ (Diljit first Punjabi artist perform at Coachella) ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ।  ਜਾਣਕਾਰੀ ਲਈ ਦੱਸ ਦੇਈਏ ਕਿ  ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੀ ਲਾਈਨਅੱਪ 11 ਜਨਵਰੀ ਨੂੰ ਦੱਸੀ ਗਈ ਸੀ। ਇਸ ਲਿਸਟ ਵਿਚ ਦਿਲਜੀਤ ਦੋਸਾਂਝ ਦਾ ਨਾਮ ਵੀ ਸੀ ਜਿਸ ਤੋਂ ਬਾਅਦ ਹਰ ਕੋਈ ਇਸ ਗੱਲ ਦੀ ਤਰੀਫ ਕਰ ਰਿਹਾ ਹੈ ਅਤੇ (Diljit Dosanjh Creates History) ਵਧਾਈ ਦੇ ਰਿਹਾ ਹੈ।  ਇਸ ਸਾਲ ਇਹ ਸ਼ੋਅ 14 ਅਪ੍ਰੈਲ ਤੋਂ ਸ਼ੁਰੂ ਹੋ ਕੇ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਲਗਾਤਾਰ ਦੋ ਵੀਕਐਂਡ 'ਤੇ ਚੱਲਣ ਵਾਲਾ ਹੈ। 

Trending news