ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ. ਬੀ. ਆਈ. ਦਾ ਛਾਪਾ, ਸੀ. ਐਮ. ਮਾਨ ਨੇ ਆਖੀ ਇਹ ਗੱਲ
Advertisement
Article Detail0/zeephh/zeephh1309621

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ. ਬੀ. ਆਈ. ਦਾ ਛਾਪਾ, ਸੀ. ਐਮ. ਮਾਨ ਨੇ ਆਖੀ ਇਹ ਗੱਲ

ਸੀ. ਬੀ. ਆਈ. ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਟਿਕਾਣੇ ਸਮੇਤ ਦਿੱਲੀ ਅਤੇ ਐਨ. ਸੀ. ਆਰ. ਵਿਚ 21 ਥਾਵਾਂ 'ਤੇ ਛਾਪੇਮਾਰੀ ਕੀਤੀ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ. ਬੀ. ਆਈ. ਦਾ ਛਾਪਾ, ਸੀ. ਐਮ. ਮਾਨ ਨੇ ਆਖੀ ਇਹ ਗੱਲ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਮ ਅਸ਼ਟਮੀ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ 'ਤੇ ਕੇਂਦਰੀ ਜਾਂਚ ਬਿਊਰੋ (CBI) ਦੇ ਛਾਪੇ ਨੂੰ ਵਿਸ਼ਵ ਪੱਧਰ ਕੀਤੇ ਜਾਣ ਵਾਲੇ ਚੰਗੇ ਕੰਮ ਦਾ ਇਨਾਮ ਦੱਸਿਆ। ਸੀ. ਐਮ. ਮਾਨ ਵੱਲੋਂ ਤਲਖ਼ ਸ਼ਬਦਾਂ ਸਵਾਲ ਪੁੱਛਿਆ ਕਿ ਭਾਰਤ ਇਸ ਤਰ੍ਹਾਂ ਕਿਵੇਂ ਤਰੱਕੀ ਕਰੇਗਾ?

 

ਸੀ. ਐਮ. ਮਾਨ ਨੇ ਇਕ ਟਵੀਟ ਰਾਹੀਂ ਕਿਹਾ, 'ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਉਨ੍ਹਾਂ ਦੀ ਤਸਵੀਰ ਅਮਰੀਕਾ ਦੇ ਸਭ ਤੋਂ ਵੱਡੇ ਦੇ ਮੁੱਖ ਪੰਨੇ 'ਤੇ ਛਪੀ ਅਤੇ ਅੱਜ ਹੀ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਜੀ ਨੇ ਉਨ੍ਹਾਂ ਦੇ ਘਰ ਸੀ.ਬੀ.ਆਈ. ਭੇਜ ਦਿੱਤੀ। ਇਸ ਤਰ੍ਹਾਂ ਭਾਰਤ ਕਿਵੇਂ ਤਰੱਕੀ ਕਰੇਗਾ?

 

 

ਸੀ. ਬੀ. ਆਈ.  ਨੇ 21 ਥਾਵਾਂ 'ਤੇ ਛਾਪੇਮਾਰੀ ਕੀਤੀ

ਸੀ. ਬੀ. ਆਈ. ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਐਫ. ਆਈ. ਆਰ. ਦਰਜ ਕਰਨ ਤੋਂ ਬਾਅਦ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਟਿਕਾਣੇ ਸਮੇਤ ਦਿੱਲੀ ਅਤੇ ਐਨ. ਸੀ. ਆਰ. ਵਿਚ 21 ਥਾਵਾਂ 'ਤੇ ਛਾਪੇਮਾਰੀ ਕੀਤੀ। ਸੀ. ਬੀ. ਆਈ. ਵੱਲੋਂ ਸਿਸੋਦੀਆ ਦੇ ਘਰ ਛਾਪੇਮਾਰੀ ਤੋਂ ਬਾਅਦ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਹੋਰ ਮੰਤਰੀਆਂ ਨੇ ਵੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।

 

ਭਾਜਪਾ ਨਹੀਂ ਚਾਹੁੰਦੀ ਕਿ ਸਰਕਾਰੀ ਸਕੂਲ ਬਿਹਤਰ ਹੋਣ: ਮੰਤਰੀ ਬੈਂਸ

ਇਸੇ ਤਰ੍ਹਾਂ ਪੰਜਾਬ ਦੇ ਸਕੂਲ ਸਿੱਖਿਆ ਅਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ, 'ਜਿਸ ਦਿਨ ਦੇਸ਼ ਦੇ ਨੰਬਰ 1 ਅਖਬਾਰ ਦੇ ਵਿਸ਼ਵ ਦੇ ਨੰਬਰ 1 ਅਖਬਾਰ ਨੇ ਦਿੱਲੀ ਸਰਕਾਰ ਦੇ ਸਿੱਖਿਆ ਮਾਡਲ ਦੀ ਤਾਰੀਫ ਕੀਤੀ ਅਤੇ ਮਨੀਸ਼ ਸਿਸੋਦੀਆ ਜੀ ਨੂੰ ਸਰਵੋਤਮ ਸਿੱਖਿਆ ਮੰਤਰੀ ਦਾ ਦਰਜਾ ਦਿੱਤਾ... ਉਸੇ ਦਿਨ ਸਵੇਰੇ ਬੇਸ਼ਰਮ ਭਾਜਪਾ ਨੇ ਮਨੀਸ਼ ਜੀ ਦੇ ਘਰ ਸੀ.ਬੀ.ਆਈ. ਇਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਨਹੀਂ ਚਾਹੁੰਦੀ ਕਿ ਭਾਰਤ ਦੇ ਸਰਕਾਰੀ ਸਕੂਲ ਬਿਹਤਰ ਹੋਣ।

 

 

WATCH LIVE TV  

Trending news