Rajnath Singh: ਪੰਜਾਬ 'ਚ ਮਾਈਨਿੰਗ ਮਾਫੀਆ ਤੇ ਨਸ਼ੇ ਦਾ ਬੋਲਬਾਲਾ-ਰਾਜਨਾਥ ਸਿੰਘ
Advertisement
Article Detail0/zeephh/zeephh2264962

Rajnath Singh: ਪੰਜਾਬ 'ਚ ਮਾਈਨਿੰਗ ਮਾਫੀਆ ਤੇ ਨਸ਼ੇ ਦਾ ਬੋਲਬਾਲਾ-ਰਾਜਨਾਥ ਸਿੰਘ

 Rajnath Singh: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ ਉਪਰ ਹਨ। ਰੱਖਿਆ ਮੰਤਰੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਕਰ ਰਹੇ ਹਨ। 

Rajnath Singh: ਪੰਜਾਬ 'ਚ ਮਾਈਨਿੰਗ ਮਾਫੀਆ ਤੇ ਨਸ਼ੇ ਦਾ ਬੋਲਬਾਲਾ-ਰਾਜਨਾਥ ਸਿੰਘ

Rajnath Singh:  ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਪੰਜਾਬ ਦੌਰੇ ਉਪਰ ਹਨ। ਰੱਖਿਆ ਮੰਤਰੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਕਰ ਰਹੇ ਹਨ। ਬਠਿੰਡਾ ਵਿੱਚ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਧਨ ਦੌਲਤ ਦੇ ਮਾਮਲੇ ਵਿੱਚ ਅੱਜ 5ਵੇਂ ਸਥਾਨ ਉਤੇ ਹੈ। ਅੱਜ ਜੇਕਰ ਭਾਰਤ ਵਿੱਚ ਕੋਈ ਚਰਚਾ ਹੁੰਦੀ ਹੈ ਤਾਂ ਉਸ ਦੀ ਅੰਤਰਰਾਸ਼ਟਰੀ ਪੱਧਰ ਉਤੇ ਹੁੰਦੀ ਹੈ।

ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ 2027 ਵਿੱਚ 3 ਨੰਬਰ ਉਪਰ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਹਰ ਕੋਨੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਪੰਜਾਬ ਵਿੱਚ ਵੀ ਨਸ਼ਾ ਵਧਦਾ ਜਾ ਰਿਹਾ ਹੈ। ਸ਼ਰਾਬ ਘਪਲਾ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਜੇਲ੍ਹ ਦੀ ਹਵਾ ਖਾ ਰਹੇ ਹਨ।

ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ ਮੌਕਾ ਦੇਣਾ ਚਾਹੀਦਾ ਤਾਂ ਜੋ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਵਿਰੋਧੀ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ। ਹੁਣ ਉਹ ਭਾਜਪਾ 'ਤੇ ਦੋਸ਼ ਲਗਾ ਰਹੇ ਹਨ ਤਾਂ ਜੋ ਭਾਜਪਾ ਸੱਤਾ ਵਿੱਚ ਦੁਬਾਰਾ ਨਾ ਆਵੇ। ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ ਇਸ ਹਮਲੇ ਨੂੰ ਫੌਜ ਦਾ ਸਟੰਟ ਕਿਹਾ, 2008 'ਚ ਮੁੰਬਈ 'ਚ ਅੱਤਵਾਦੀ ਹਮਲਾ ਹੋਇਆ ਤਾਂ ਕਾਂਗਰਸ ਨੇ ਕੁਝ ਨਹੀਂ ਕਿਹਾ।

ਜੇਕਰ ਭਾਜਪਾ ਸਰਕਾਰ ਵਿੱਚ ਲੋੜ ਪਈ ਤਾਂ ਅਸੀਂ ਸਰਹੱਦ ਦੇ ਇਸ ਪਾਸੇ ਅਤੇ ਸਰਹੱਦ ਦੇ ਦੂਜੇ ਪਾਸੇ ਵੀ ਦੁਸ਼ਮਣ ਨੂੰ ਮਾਰ ਸਕਦੇ ਹਾਂ। ਰਾਹੁਲ ਗਾਂਧੀ ਦੀ ਹਾਲਤ ਹੁਣ ਅਜਿਹੀ ਹੋ ਗਈ ਹੈ ਕਿ ਪਾਕਿਸਤਾਨ ਦੇ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਅਮੇਠੀ ਛੱਡ ਕੇ ਹੁਣ ਉਹ ਰਾਏਬਰੇਲੀ ਤੋਂ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਹੁਣ ਰਾਹੁਲ ਹੀ ਦੱਸਣਗੇ ਕਿ ਰਾਏਬਰੇਲੀ ਤੋਂ ਬਾਅਦ ਉਹ ਕਿੱਥੇ ਜਾਣਗੇ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਨਾਲੋ-ਨਾਲ ਹੋਣਗੀਆਂ ਅਤੇ ਭਾਜਪਾ ਸਰਕਾਰ ਇਸ ਨਿਯਮ ਨੂੰ ਲਾਗੂ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਸਿਰਫ਼ ਮੌਜ-ਮਸਤੀ ਕਰ ਰਹੇ ਹਨ ਅਤੇ ਲਗਾਤਾਰ ਦਿੱਲੀ ਦੇ ਦੌਰੇ 'ਤੇ ਜਾ ਰਹੇ ਹਨ ਜਦੋਂ ਕਿ ਪੰਜਾਬ ਵਿੱਚ ਮਾਈਨਿੰਗ ਅਤੇ ਮਾਫ਼ੀਆ ਨਸ਼ਿਆਂ ਦਾ ਬੋਲਬਾਲਾ ਹੈ।

ਇਹ ਵੀ ਪੜ੍ਹੋ : Jalandhar Firing News: ਰਸਤੇ 'ਚ ਪੀ ਰਹੇ ਸਨ ਬੀਅਰ; ਸਾਈਡ ਮੰਗਣ 'ਤੇ ਕੀਤੀ ਫਾਇਰਿੰਗ, ਇੱਕ ਦੀ ਮੌਤ

Trending news