Deep Kamboj News: ਅਬੋਹਰ ਹਲਕੇ ਤੋਂ ਦੀਪ ਕੰਬੋਜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
Trending Photos
Deep Kamboj News: ਅਬੋਹਰ ਹਲਕੇ ਤੋਂ ਆਮ ਆਦਮੀ ਪਾਰਟੀ 'ਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਦੀਪ ਕੰਬੋਜ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਬਾਰੇ ਫੇਸਬੁੱਕ 'ਤੇ ਇਕ ਪੋਸਟ ਪਾ ਕੇ ਦੀਪ ਕੰਬੋਜ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਪਿਛਲੇ 12 ਸਾਲਾਂ ਤੋਂ ਆਮ ਆਦਮੀ ਪਾਰਟੀ 'ਚ ਦਿਨ-ਰਾਤ ਰਹਿ ਕੇ ਪਾਰਟੀ ਲਈ ਸੇਵਾ ਕੀਤੀ।
ਜ਼ਰੂਰੀ ਸੂਚਨਾ ਅੱਜ ਤੋਂ ਆਪਣੇ ਹੱਥਾਂ ਨਾਲ ਬਣਾਈ ਪਾਰਟੀ ਦਿਨ-ਰਾਤ ਮਿਹਨਤ ਕਰ ਬਣਾਈ ਆਪਣੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ। 12 ਸਾਲ ਦਿਨ ਰਾਤ ਇੱਕ ਕਰ ਕੇ ਜਿਹਨੂੰ ਇੱਥੇ ਤੱਕ ਲੈ ਕੇ ਆਏ ... ਪਾਰਟੀ ਦੀਆਂ ਬਹੁਤ ਸਾਰੀਆਂ ਅਹੁਦੇਦਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ... ਚੱਲੋ ਇਸ ਉਤੇ ਚਰਚਾ ਨਹੀਂ ਕਰਦੇ ਕਿਉਂਕਿ ਇਹ ਗੱਲ ਸਮਝ ਆਉਂਦੀ ਹੈ ਕਿ ਸਾਡੇ ਵਰਗੇ ਆਮ ਘਰਾਂ ਦੇ ਜਵਾਕ ਸਿਰਫ਼ ਮਾੜੇ ਸਮੇਂ ਵਿੱਚ ਆਪਣਾ ਖੂਨ ਪਸੀਨਾ ਵਹਾਉਣ ਲਈ ਹੀ ਹੁੰਦੇ ਹਨ। ਸਰਕਾਰਾਂ ਚਲਾਉਣ ਲਈ ਬਹੁਤ ਆ ਜਾਂਦੇ .. ਚੱਲੋ ਕੋਈ ਗਿਲਾ ਨਹੀਂ ਕਿ ਪਾਇਆ ਕਿ ਗਵਾਇਆ ...।
ਹਾਂ ਇਸ ਗੱਲ ਦਾ ਦੁੱਖ ਹੈ ਕਿ 12 ਸਾਲਾਂ ਦੀ ਮਿਹਨਤ ਨੂੰ ਇਸ ਲਈ ਅਣਗੌਲੇ ਕੀਤਾ ਗਿਆ ਕਿਉਂਕਿ ਗੁਆਂਢੀ ਵਿਧਾਇਕ ਨੂੰ ਬਹੁਤ ਤਕਲੀਫ਼ ਸੀ। ਉਹ ਨਾ ਦੀ ਮੇਰੇ ਹਲਕੇ ਵਿੱਚ ਦਖ਼ਲਅੰਦਾਜ਼ੀ ਦਾ ਮੈਂ ਵਿਰੋਧ ਕਰਦਾ ਸੀ ... ਉਨ੍ਹਾਂ ਵੱਲੋਂ ਸਾਡੇ ਹਲਕੇ ਦੇ ਟਰੱਕ ਯੂਨੀਅਨ, ਆੜ੍ਹਤੀਆਂ ਐਸੋਸੀਏਸ਼ਨ ਅਤੇ ਥਾਣਿਆਂ ਉੱਤੇ ਕੀਤੇ ਕਬਜ਼ਿਆਂ ਦਾ ਮੈਂ ਵਿਰੋਧ ਕਰਦਾ ਸੀ।
ਲੋਕਾਂ ਦੀ ਹੋ ਰਹੀ ਲੁੱਟ ਆੜ੍ਹਤੀਆਂ ਦੀ ਹੋ ਰਹੀ ਲੁੱਟ, ਉਨ੍ਹਾਂ ਤੋਂ 3-4 ਰੁਪਏ ਗੱਟਾ ਲੈ ਕੇ ਟਰੱਕ ਮਿਲਦੇ ਸੀ ਉਸਦਾ ਵਿਰੋਧ ਕਰਦਾ ਸੀ। ਇਹ ਕਿਸੇ ਨੂੰ ਬਰਦਾਸ਼ਤ ਨਹੀਂ ਸੀ। ਮੇਰੇ ਵੱਲੋਂ ਹਾਈਕਮਾਨ ਨਾਲ ਬਹੁਤ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਇੱਕ ਨਹੀਂ ਸੁਣੀ ਕਿਉਂਕਿ ਦੂਜੇ ਪਾਸੇ ਉਹ ਲੋਕ ਸਨ ਜਿਹੜੇ ਜੂਏ ਸੱਟੇ, ਥਾਣਿਆਂ ਤੋਂ, ਤਹਿਸੀਲ ਵਿਚੋਂ ਪੈਸੇ ਇਕੱਠੇ ਕਰਦੇ ਸਨ। ਮੈਂ ਕੋਈ ਖੁਸ਼ ਨਹੀਂ ਪਰ ਐਨੇ ਵੱਡੇ ਪਰਿਵਾਰ ਵਿਰੁੱਧ ਲੜਿਆ ਕੇ ਜੋ ਇਨ੍ਹਾਂ ਨੇ ਮੇਰੇ ਨਾਲ ਕਰਿਆ ਦੁਸ਼ਮਣ ਵੀ ਕਿਸੇ ਨਾਲ ਨਹੀਂ ਕਰਦਾ ... ਮੇਰੇ ਅਤੇ ਮੇਰੇ ਪਰਿਵਾਰ ਨੂੰ ਖਤਮ ਕਰਨ ਲਈ ਬਹੁਤ ਵੱਡੀ ਸਾਜਿਸ਼ ਕੀਤੀ ਗਈ ਜਿਹਦੇ ਵਿੱਚ ਬਹੁਤੇ ਬੰਦੇ ਸਰਕਾਰ ਦੇ ਨੁਮਾਇੰਦੇ ਲੱਗੇ ਹੋਏ ਸਨ।
ਹਾਈਕਮਾਨ ਨੇ ਆਪਣੇ ਚਹੇਤੇ ਇਸ ਲੀਡਰ ਦੇ ਕਹਿਣ ਦੇ ਉਹਦੇ ਕਾਲੇ ਕਾਰਨਾਮੇ ਮੇਰੇ ਉਤੇ ਮੜ੍ਹੇ ਗਏ ਕਿ ਮੈਂ ਪੈਸੇ ਲੈਂਦਾ ਹਾਂ ਜਦਕਿ ਇਹ ਸਾਰੇ ਕੰਮ ਉਸ ਦੇ ਸਨ ਜੋ ਕਿ ਸਾਰਾ ਇਲਾਕਾ ਜਾਣਦਾ। ਮੇਰੀ ਇਮਾਨਦਾਰੀ ਨੂੰ ਮੇਰੇ ਵਿਰੁੱਧ ਵਰਤੀ ਗਈ ਕਿਉਂਕਿ ਭ੍ਰਿਸ਼ਟਾਚਾਰੀਆਂ ਨੂੰ ਮੈਂ ਪਸੰਦ ਨਹੀਂ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 12-13 ਸਾਲ ਪਾਰਟੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ...।
ਜੋ ਮੇਰੇ ਨਾਲ ਕੀਤੀ ਓਹਦੇ ਲਈ ਧੰਨਵਾਦ ...। ਮੈਂ ਕੋਈ ਖੁਸ਼ ਨਹੀਂ ਪਰ ਜਿਨ੍ਹਾਂ ਕੁਛ ਮੇ ਗਵਾ ਚੁੱਕਾ ਉਹ ਪੂਰਾ ਨਹੀਂ ਹੋ ਸਕਦਾ ਤੇ ਇਸ ਗੱਲ ਦਾ ਦੁੱਖ ਇਸ ਲਈ ਹੈ ਕਿਉਂ ਕਿ ਜਿਹਦੇ ਲਈ ਸਭ ਕੁਝ ਆਪਣਾ ਉਜਾੜ ਕੇ ਉਹਨੂੰ ਭਾਲ ਕੀਤਾ ਉਨ੍ਹਾਂ ਨੇ ਸਾਨੂੰ ਉਜਾੜਿਆ ....
ਅਗਲੇ 1 ਮਹੀਨੇ ਲਈ , 1 ਸਤੰਬਰ ਤੱਕ ਰਾਜਨੀਤਕ ਗਤੀਵਿਧੀਆਂ ਤੋਂ ਦੂਰ ਰਹਾਂਗਾ।