Kalanaur Crime: ਭੇਦਭਰੇ ਹਾਲਾਤ 'ਚ ਘਰ 'ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ; ਮਾਪੇ ਗਾਇਬ
Advertisement
Article Detail0/zeephh/zeephh2140699

Kalanaur Crime: ਭੇਦਭਰੇ ਹਾਲਾਤ 'ਚ ਘਰ 'ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ; ਮਾਪੇ ਗਾਇਬ

Kalanaur Crime: ਬਟਾਲਾ ਦੇ ਕਸਬਾ ਕਲਾਨੌਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕਲਾਨੌਰ ਵਿੱਚ 2 ਬੱਚਿਆਂ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ।

Kalanaur Crime: ਭੇਦਭਰੇ ਹਾਲਾਤ 'ਚ ਘਰ 'ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ; ਮਾਪੇ ਗਾਇਬ

Kalanaur Crime: ਬਟਾਲਾ ਦੇ ਕਸਬਾ ਕਲਾਨੌਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕਲਾਨੌਰ ਵਿੱਚ 2 ਬੱਚਿਆਂ ਦੀ ਭੇਦਭਰੇ ਹਾਲਾਤ ਵਿੱਚ ਮੌਤ ਹੋ ਗਈ। ਇਸ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਇਸ ਘਟਨਾ ਦੀ ਸੂਚਨਾ ਮਿਲਣ ਉਤੇ ਪੁਲਿਸ ਤੁਰੰਤ ਮੌਕੇ ਉਪਰ ਪੁੱਜ ਗਈ। ਐਸਐਚਓ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਉਤੇ ਪੁੱਜੇ ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਬੱਚਿਆਂ ਦੀ ਉਮਰ 5 ਅਤੇ 7 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੇ ਮਾਪੇ ਗਾਇਬ ਦੱਸੇ ਜਾ ਰਹੇ ਹਨ।

ਪੁਲਿਸ ਅਧਿਕਾਰੀਆਂ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੱਚਿਆਂ ਦੀ ਪਛਾਣ 3 ਸਾਲਾ ਹਰਪ੍ਰੀਤ ਅਤੇ 6 ਸਾਲਾ ਜਸਪ੍ਰੀਤ ਕੌਰ ਵਜੋਂ ਹੋਈ ਹੈ। ਦੋਵਾਂ ਬੱਚਿਆਂ ਦਾ ਪਿਤਾ ਹਰਪਾਲ ਸਿੰਘ ਅਤੇ ਮਾਂ ਅਮਨ ਘਰੋਂ ਫਰਾਰ ਦੱਸੇ ਜਾਂਦੇ ਹਨ।

ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੱਗਦਾ ਹੈ ਕਿ ਦੋਵਾਂ ਬੱਚਿਆਂ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ। ਜਿਸ ਕਾਰਨ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : Mohali News: CP ਮਾਲ ਬਾਹਰ ਗੈਂਗਸਟਰ ਰਾਜੇਸ਼ ਡੋਗਰਾ ਦਾ ਗੋਲੀਆਂ ਮਾਰ ਕੇ ਕਤਲ

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਪਾਰਟੀ ਨੂੰ ਬੱਚਿਆਂ ਦੇ ਮਾਪਿਆਂ ਦੀ ਭਾਲ ਲਈ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ : Punjab Budget Session: ਸੀਐੱਮ ਮਾਨ ਨੇ ਸਪੀਕਰ ਨੂੰ ਦਿੱਤਾ ਤਾਲਾ, ਬੋਲੇ-ਵਿਧਾਨ ਸਭਾ ਨੂੰ ਲੌਕ ਕਰਦੋਂ...

Trending news