Fatehgarh Sahib News: ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸ਼ੰਭੂ ਬਾਰਡਰ ਖੁੱਲ੍ਹਣ ਤੋਂ ਬਾਅਦ ਹੀ ਅਸੀਂ ਦਿੱਲੀ ਵੱਲ ਵਧਾਂਗੇ। ਪਰ ਹਰਿਆਣਾ ਸਰਕਾਰ ਵੱਲੋਂ ਬਾਰਡਰ ਅਜੇ ਤੱਕ ਨਹੀਂ ਖੋਲ੍ਹੇ।
Trending Photos
Fatehgarh Sahib News: ਸੰਯੁਕਤ ਕਿਸਾਨ ਮੋਚਰੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਫਤਿਹਗੜ੍ਹ ਸਾਹਿਬ ਵਿਖੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਮੋਰਚੇ ਦੀ ਅਗਲੀ ਰਣਨੀਤੀ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਜਿਸ ਨੂੰ ਲੈ ਕੇ ਉਨ੍ਹਾਂ ਨਾ ਕਿਸਾਨ ਆਗੂਆਂ ਦੇ ਵਿਚਾਰ ਲਏ। ਆਗੂ ਡੱਲੇਵਾਲ ਨੇ ਸਰਕਾਰ ਵੱਲੋਂ ਕਿਸਾਨਾਂ 'ਤੇ ਗੋਲੀਆਂ ਚਲਾਉਣ ਵਾਲੇ ਮੁਲਾਜ਼ਮਾਂ ਨੂੰ ਸਨਮਾਨ ਕਰਨਾ ਦੇ ਫੈਸਲੇ ਨੂੰ ਬੇਹਦ ਨਿੰਦਣਯੋਗ ਦੱਸਿਆ ਹੈ। ਜਿਸ ਦਾ ਉਹ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਨ।
ਇਸ ਮੌਕੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਫਤਿਹਗੜ੍ਹ ਸਾਹਿਬ ਵਿਖੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ। ਕਿਸਾਨਾਂ ਨਾਲ ਮੋਰਚੇ ਨੂੰ ਅੱਗੇ ਜਾਰੀ ਰੱਖਣਾ ਹੈ ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ ਹੈ।
ਕਿਸਾਨ ਆਗੂ ਡੱਲੇਵਾਲ ਨੇ ਹਰਿਆਣਾ ਪੁਲਿਸ ਵੱਲੋਂ ਵਾਟਰ ਕੈਨਨ ਬੁਆਏ ਨਵਦੀਪ ਜਲਵੇੜਾ 'ਤੇ ਹੋਏ ਤਸ਼ੱਦਦ ਦੀ ਨਿੰਦਾ ਕੀਤਾ। ਅਤੇ ਕਿਹਾ ਕਿ ਉਹਨਾਂ ਦੇ ਵੱਲੋਂ ਰਣਨੀਤੀ ਤਿਆਰ ਕੀਤੀ ਗਈ ਹੈ ਕਿਉਂਕਿ ਪਹਿਲਾਂ ਕਿਸਾਨ ਆਗੂ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਨਵਦੀਪ 'ਤੇ ਕੋਈ ਤਸ਼ੱਦਦ ਹੋ ਰਿਹਾ ਹੈ ਜਾਂ ਨਹੀਂ ਪਰ ਹੁਣ ਜਦੋਂ ਗੱਲ ਸਾਹਮਣੇ ਆਈ ਹੈ ਤਾਂ ਉਹ ਅੰਬਾਲਾ ਦੇ ਐਸਪੀ ਦੇ ਦਫਤਰ ਦਾ ਘਿਰਾਓ ਜਰੂਰ ਕਰਨਗੇ।
ਆਗੂ ਡੱਲੇਵਾਲ ਨੇ ਸਰਕਾਰ ਵੱਲੋਂ ਕਿਸਾਨਾਂ 'ਤੇ ਗੋਲੀਆਂ ਚਲਾਉਣ ਵਾਲੇ ਮੁਲਾਜ਼ਮਾਂ ਨੂੰ ਸਨਮਾਨ ਕਰਨਾ ਦੇ ਫੈਸਲੇ ਨੂੰ ਬੇਹਦ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਦੇਸ਼ ਦੀ ਅਜ਼ਾਦੀ ਤੋਂ ਬਾਅਦ ਜਿਵੇਂ ਜਲਿਆਂਵਾਲਾ ਬਾਗ ਵਿੱਚ ਗੋਲੀ ਚੱਲੀ ਸੀ ਤਾਂ ਉਨ੍ਹਾਂ ਅਫਸਰਾਂ ਨੂੰ ਅੰਗ੍ਰੇਜ਼ਾਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਸ ਵੇਲੇ ਅਸੀਂ ਅੰਗ੍ਰੇਜ਼ਾਂ ਦੇ ਗੁਲਾਮ ਸੀ, ਉਨ੍ਹਾਂ ਲੋਕਾਂ ਵੱਲੋਂ ਅਜਿਹਾ ਇਸ ਲਈ ਕੀਤੀ ਗਿਆ ਸੀ। ਪਰ ਅੱਜ ਅਸੀਂ ਅਜ਼ਾਦ ਭਾਰਤ ਦੇ ਨਿਵਾਸੀ ਹਾਂ, ਦਿੱਲੀ ਸਾਡੀ ਰਾਜਧਾਨੀ ਹੈ। ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਵੱਲੋਂ ਸਾਡੇ 'ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦਾ ਸਨਮਾਨ ਕਰਨਾ ਕੀਤਾ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਇੱਕਠੇ ਹੋਏ ਇਸ ਨਿੰਦਣਯੋਗ ਫੈਸਲੇ ਦਾ ਤਕੜੇ ਹੋਕੇ ਵਿਰੋਧ ਕਰਨਾ ਚਾਹੀਦਾ ਹੈ।