Daljit Kalsi: ਦਲਜੀਤ ਕਲਸੀ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਫੈਸਲਾ ਲਿਆ ਵਾਪਸ
Advertisement
Article Detail0/zeephh/zeephh2483373

Daljit Kalsi: ਦਲਜੀਤ ਕਲਸੀ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਫੈਸਲਾ ਲਿਆ ਵਾਪਸ

Daljit Kalsi: ਡਿਬਰੂਗੜ੍ਹ ਤੋਂ ਉਨ੍ਹਾਂ ਦਾ ਲੋਕਾਂ ਦੇ ਨਾਂ ਸੁਨੇਹਾ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ’ਚ ਕਦੇ ਨਹੀਂ ਆਉਣਾ ਚਾਹੁੰਦਾ ਸੀ ਪਰ ਮਜਬੂਰੀਵੱਸ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ।

Daljit Kalsi: ਦਲਜੀਤ ਕਲਸੀ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਫੈਸਲਾ ਲਿਆ ਵਾਪਸ

Daljit Kalsi: ਡੇਰਾ ਬਾਬਾ ਨਾਨਕ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਅਦਾਕਾਰ ਤੇ ‘ਵਾਰਿਸ ਪੰਜਾਬ ਦੇ ’ ਸੰਸਥਾ ਦੇ ਮੁਖੀ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀ ਦਲਜੀਤ ਕਲਸੀ ਨੇ ਹੁਣ ਆਪਣਾ ਨਾਂ ਵਾਪਸ ਲਿਆ ਹੈ। ਇਸ ਸਬੰਧੀ ਉਨ੍ਹਾਂ ਦੀ ਪਤਨੀ ਨੀਰੂ ਕਲਸੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਦੱਸਿਆ ਹੈ ਕਿ ਡਿਬਰੂਗੜ੍ਹ ਤੋਂ ਉਨ੍ਹਾਂ ਦਾ ਲੋਕਾਂ ਦੇ ਨਾਂ ਸੁਨੇਹਾ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤੀ ’ਚ ਕਦੇ ਨਹੀਂ ਆਉਣਾ ਚਾਹੁੰਦਾ ਸੀ ਪਰ ਮਜਬੂਰੀਵੱਸ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਹੁਣ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਇਹ ਸਮਾਂ ਚੋਣਾਂ ਲੜਨ ਲਈ ਸਹੀ ਨਹੀਂ ਹੈ ਕਿਉਂਕਿ ਇਥੋਂ ਦੇ ਲੋਕਾਂ ਨੇ ਨਾ ਮੈਨੂੰ ਸੁਣਿਆ ਹੈ ਤੇ ਨਾ ਹੀ ਚੰਗੀ ਤਰ੍ਹਾਂ ਜਾਣਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਆਪਣੀ ਰਿਹਾਈ ਦੇ ਨਾਂ ’ਤੇ ਵੋਟਾਂ ਮੰਗ ਕੇ ਉੱਥੋਂ ਦੇ ਲੋਕਾਂ ਨੂੰ ਇਸਤੇਮਾਲ ਕਰ ਰਿਹਾ ਹਾਂ। ਮੇਰੇ ਜ਼ਮੀਰ ਨੂੰ ਇਹ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਜਦੋਂ ਵੀ ਰਾਜਨੀਤੀ ’ਚ ਆਵਾਂ ਤਾਂ ਪਹਿਲਾਂ ਇਲਾਕੇ ’ਚ ਕੰਮ ਕਰਾਂ, ਇਥੋਂ ਦੇ ਲੋਕਾਂ ਨਾਲ ਸਾਂਝ ਬਣਾਵਾਂ, ਫਿਰ ਵੋਟ ਮੰਗਣ ਦਾ ਹੱਕਦਾਰ ਹੋਵਾਂਗਾ।

Trending news