19 ਸਤੰਬਰ 2003 ਨੂੰ ਦਲੇਰ ਮਹਿੰਦੀ ਦੇ ਖਿਲਾਫ ਪਟਿਆਲਾ ਦੇ ਸਦਰ ਥਾਣੇ ਵਿੱਚ ਬਖਸ਼ੀਸ਼ ਸਿੰਘ ਵਾਸੀ ਬਲਬੇੜਾ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਦਲੇਰ ਮਹਿੰਦੀ ਤੋਂ ਇਲਾਵਾ ਉਸ ਦੇ ਭਰਾ ਸ਼ਮਸ਼ੇਰ ਮਹਿੰਦੀ, ਬੁਲਬੁਲ ਮਹਿਤਾ ਅਤੇ ਧਿਆਨ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
Trending Photos
ਚੰਡੀਗੜ: ਪੰਜਾਬ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਗਾਇਕ ਨੂੰ ਮਨੁੱਖੀ ਤਸਕਰੀ ਦੇ ਇਕ ਕੇਸ ਵਿਚ 2018 ਵਿਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਉਸਨੇ ਚੁਣੌਤੀ ਦਿੱਤੀ। ਹੁਣ ਸੁਣਵਾਈ ਦੌਰਾਨ ਪੰਜਾਬ ਦੀ ਪਟਿਆਲਾ ਕੋਰਟ ਨੇ ਦਲੇਰ ਮਹਿੰਦੀ ਦੀ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਫੈਸਲੇ ਤੋਂ ਬਾਅਦ ਦਲੇਰ ਮਹਿੰਦੀ ਨੂੰ ਅਦਾਲਤ 'ਚ ਗ੍ਰਿਫਤਾਰ ਕਰ ਲਿਆ ਗਿਆ। ਗਾਇਕ ਨੂੰ ਗ੍ਰਿਫਤਾਰ ਕਰਕੇ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਫਿਰ ਉਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਇਹ ਮਾਮਲਾ 2003 ਦਾ ਹੈ।
ਕੀ ਹੈ ਪੂਰਾ ਮਾਮਲਾ
19 ਸਤੰਬਰ 2003 ਨੂੰ ਦਲੇਰ ਮਹਿੰਦੀ ਦੇ ਖਿਲਾਫ ਪਟਿਆਲਾ ਦੇ ਸਦਰ ਥਾਣੇ ਵਿੱਚ ਬਖਸ਼ੀਸ਼ ਸਿੰਘ ਵਾਸੀ ਬਲਬੇੜਾ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਦਲੇਰ ਮਹਿੰਦੀ ਤੋਂ ਇਲਾਵਾ ਉਸ ਦੇ ਭਰਾ ਸ਼ਮਸ਼ੇਰ ਮਹਿੰਦੀ, ਬੁਲਬੁਲ ਮਹਿਤਾ ਅਤੇ ਧਿਆਨ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ 'ਤੇ ਧਾਰਾ 420 ਅਤੇ 120 ਬੀ ਲਗਾਈ ਗਈ ਸੀ। ਸ਼ਿਕਾਇਤਕਰਤਾ ਬਖਸ਼ੀਸ਼ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਹ 2002 ਵਿਚ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿਚ ਆਇਆ ਸੀ। ਮੁਲਜ਼ਮਾਂ ਨੇ ਵਿਦੇਸ਼ ਵਿਚ ਸ਼ੋਅ ਕਰਨ ਦੇ ਨਾਂ ’ਤੇ ਗਰੁੱਪ ਨਾਲ ਕੈਨੇਡਾ ਲਿਜਾਣ ਦੀ ਗੱਲ ਕੀਤੀ ਸੀ। ਬਦਲੇ 'ਚ ਉਸ ਤੋਂ 13 ਲੱਖ ਰੁਪਏ ਕਿਸ਼ਤਾਂ 'ਚ ਲਏ ਗਏ। ਪੈਸੇ ਦੇਣ ਦੇ ਬਾਵਜੂਦ ਉਸ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੁਲੀਸ ਨੇ ਜਦੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਮਹਿੰਦੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਇਸ ਦੌਰਾਨ ਬਖਸ਼ੀਸ ਸਿੰਘ ਨੂੰ ਕਈ ਧਮਕੀਆਂ ਵੀ ਮਿਲੀਆਂ।
ਜ਼ਮੀਨ ਵੇਚ ਕੇ ਕਰਜ਼ਾ ਲੈ ਕੇ ਦਲੇਰ ਮਹਿੰਦੀ ਨੂੰ 13 ਲੱਖ ਰੁਪਏ ਦਿੱਤੇ ਸਨ
ਬਖਸ਼ੀਸ਼ ਸਿੰਘ ਨੇ ਆਪਣੇ ਨਾਲ ਹੋਏ ਧੋਖੇ ਬਾਰੇ ਦੱਸਿਆ ਕਿ ਉਹ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਂਦਾ ਸੀ, ਜਿੱਥੇ ਉਹ ਦਲੇਰ ਮਹਿੰਦੀ ਦੇ ਰਿਸ਼ਤੇਦਾਰ ਨੂੰ ਮਿਲਿਆ। ਹੌਲੀ-ਹੌਲੀ ਉਨ੍ਹਾਂ ਦੀ ਜਾਣ-ਪਛਾਣ ਹੋ ਗਈ ਅਤੇ ਉਸ ਨੇ ਦਲੇਰ ਮਹਿੰਦੀ ਰਾਹੀਂ ਉਸ ਨੂੰ ਕੈਨੇਡਾ ਭੇਜਣ ਦਾ ਵਾਅਦਾ ਕੀਤਾ। ਬਾਅਦ ਵਿੱਚ ਦਲੇਰ ਅਤੇ ਉਸਦੇ ਭਰਾ ਸ਼ਮਸ਼ੇਰ ਸਿੰਘ ਦੀ ਮੁਲਾਕਾਤ ਹੋਈ। ਦੋਵਾਂ ਨੇ ਉਸ ਨੂੰ ਆਪਣੇ ਗਰੁੱਪ ਦਾ ਮੈਂਬਰ ਬਣਾ ਕੇ ਕੈਨੇਡਾ ਭੇਜਣ ਦਾ ਬਹਾਨਾ ਲਾਇਆ। ਸੌਦਾ 12 ਲੱਖ 'ਚ ਹੋਇਆ ਸੀ ਪਰ ਬਾਅਦ 'ਚ ਦੋਵੇਂ ਮਹਿੰਦੀ ਭਰਾ ਪੰਜ ਲੱਖ ਹੋਰ ਮੰਗਣ ਲੱਗੇ। ਇਹ ਪੈਸਾ ਇਕੱਠਾ ਕਰਨ ਲਈ ਉਸ ਨੇ ਆਪਣੀ ਜ਼ਮੀਨ ਵੇਚ ਦਿੱਤੀ ਅਤੇ ਰਿਸ਼ਤੇਦਾਰਾਂ ਤੋਂ ਉਧਾਰ ਵੀ ਲਿਆ। ਬਾਅਦ ਵਿਚ ਉਸ ਨੇ ਦਿੱਲੀ ਵਿਚ ਦਿਲੇਰ ਮਹਿੰਦੀ ਅਤੇ ਪਟਿਆਲਾ ਵਿਚ ਉਸ ਦੇ ਭਰਾ ਨੂੰ ਕਿਸ਼ਤਾਂ ਵਿੱਚ 13 ਲੱਖ ਰੁਪਏ ਦਿੱਤੇ। ਮੁਲਜ਼ਮਾਂ ਨੇ ਨਾ ਤਾਂ ਉਨ੍ਹਾਂ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਉਸ ਨੇ ਪਟਿਆਲਾ ਦੇ ਸਦਰ ਥਾਣੇ ਵਿਚ ਕੇਸ ਦਰਜ ਕਰਵਾਇਆ।
ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਧੰਦਾ ਚਲਾਉਂਦੇ ਸੀ ਮਹਿੰਦੀ ਭਰਾ
ਦੋਸ਼ ਸੀ ਕਿ ਮਹਿੰਦੀ ਆਪਣੇ ਭਰਾ ਸ਼ਮਸ਼ੇਰ ਸਿੰਘ ਨਾਲ ਮਿਲ ਕੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਗਰੁੱਪ ਚਲਾਉਂਦਾ ਸੀ। ਇਸ ਗਰੁੱਪ ਰਾਹੀਂ ਉਹ ਸਾਲ 1998 ਅਤੇ 1999 ਵਿਚ ਦੋ ਟੂਰ ਵਿਚ ਦਸ ਲੋਕਾਂ ਨੂੰ ਅਮਰੀਕਾ ਲੈ ਗਿਆ।
ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ਮਹਿੰਦੀ ਦੇ ਦਫ਼ਤਰ 'ਤੇ ਛਾਪਾ ਮਾਰਿਆ। ਇਸ ਦੌਰਾਨ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਮਿਲੇ ਹਨ।
ਯਸ਼ਰਾਜ ਬੈਨਰ ਨਾਲ ਵੀ ਲਿਆ ਸੀ ਪੰਗਾ
ਦਲੇਰ ਮਹਿੰਦੀ ਨੇ ਇੱਕ ਤੋਂ ਵੱਧ ਕੇ ਧਮਾਕੇਦਾਰ ਗੀਤ ਗਾਏ ਅੱਜ ਵੀ ਜਦੋਂ ਮਹਿੰਦੀ ਦੇ ਗੀਤ ‘ਬੋਲੋ ਤਾਰਾ ਰਾਰਾ’ ਅਤੇ ‘ਤੁਨਕ ਤੁਨਕ’ ਵੱਜਦੇ ਹਨ ਤਾਂ ਲੋਕ ਮਸਤੀ ਵਿੱਚ ਨੱਚਣ ਲੱਗ ਜਾਂਦੇ ਹਨ। ਦਲੇਰ ਦਾ ਪਹਿਲਾ ਗੀਤ 1995 ਵਿੱਚ ਆਇਆ ਸੀ। ਇਸ ਤੋਂ ਬਾਅਦ 1997 'ਚ ਅਮਿਤਾਭ ਬੱਚਨ ਨੇ ਖੁਦ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਬੁਲਾਇਆ ਸੀ। ਸੰਗੀਤ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਦਲੇਰ ਮਹਿੰਦੀ ਨਿਊਯਾਰਕ 'ਚ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਦਲੇਰ ਮਹਿੰਦੀ ਨੇ ਯਸ਼ਰਾਜ ਬੈਨਰ ਹੇਠ ਬਣੀ ਅਭਿਸ਼ੇਕ ਬੱਚਨ, ਬੌਬੀ ਦਿਓਲ, ਲਾਰਾ ਦੱਤਾ ਅਤੇ ਪ੍ਰਿਟੀ ਜ਼ਿੰਟਾ ਅਭਿਨੀਤ ਫਿਲਮ 'ਝੂਮ ਬਰਾਬਰ ਝੂਮ' ਲਈ ਯਸ਼ਰਾਜ ਫਿਲਮਜ਼ 'ਤੇ ਮੁਕੱਦਮਾ ਕੀਤਾ ਸੀ। ਦਲੇਰ ਨੇ ਦੋਸ਼ ਲਗਾਇਆ ਸੀ ਕਿ ਯਸ਼ ਰਾਜ ਨੇ ਉਸਦੀ ਆਵਾਜ਼ ਦੇ ਬਦਲੇ ਗੀਤ 'ਚ ਸ਼ੰਕਰ ਮਹਾਦੇਵਨ ਦੀ ਆਵਾਜ਼ ਦੀ ਵਰਤੋਂ ਕੀਤੀ ਹੈ।