ਡਿਲੀਵਰੀ ਬੁਆਏ ਦੀ ਇਕ ਵਿਅਕਤੀ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਘਟਨਾ CCTV 'ਚ ਕੈਦ
Advertisement
Article Detail0/zeephh/zeephh1485054

ਡਿਲੀਵਰੀ ਬੁਆਏ ਦੀ ਇਕ ਵਿਅਕਤੀ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਘਟਨਾ CCTV 'ਚ ਕੈਦ

ਲੁਧਿਆਣਾ 'ਚ ਕੋਰੀਅਰ ਡਿਲੀਵਰੀ ਬੁਆਏ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਸੰਦ ਨਾ ਆਉਣ ਕਾਰਨ ਵਿਅਕਤੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਡਿਲੀਵਰੀ ਬੁਆਏ ਦੀ ਕੁੱਟਮਾਰ ਕੀਤੀ। ਰਿਵਾਲਵਰ ਵੀ ਖਿੱਚ ਲਿਆ ਸੀ ਅਤੇ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

 

ਡਿਲੀਵਰੀ ਬੁਆਏ ਦੀ ਇਕ ਵਿਅਕਤੀ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਘਟਨਾ CCTV 'ਚ ਕੈਦ

ਲੁਧਿਆਣਾ: ਪੰਜਾਬ ਵਿਚ ਦਿਨੋ ਦਿਨ ਮਾਹੌਲ ਖ਼ਰਾਬ ਹੁੰਦਾ ਨਜ਼ਰ ਆ ਰਿਹਾ ਹੈ। ਆਏ ਦਿਨ ਸੋਸ਼ਲ ਮੀਡਿਆ 'ਤੇ ਮਾਰਕੁੱਟ ਕਤਲ ਨਾਲ ਜੁੜੀਆਂ ਵੀਡੀਓ ਅਤੇ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੋਰੀਅਰ ਡਿਲੀਵਰੀ ਕਰਨ ਆਏ ਇੱਕ ਨੌਜਵਾਨ ਦੀ ਮਾਰਕੁੱਟ ਕੀਤੀ ਗਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 

ਦੱਸ ਦੇਈਏ ਕਿ ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਪੰਚਸ਼ੀਲ ਕਲੋਨੀ ਦਾ ਹੈ।ਵੀਡੀਓ ਵਿਚ ਦੇਖ ਸਕਦਾ ਹੋ ਕਿ ਕੋਰੀਅਰ ਡਿਲੀਵਰੀ ਕਰਨ ਆਏ ਇੱਕ ਨੌਜਵਾਨ ਦੀ ਮਾਰਕੁੱਟ ਕੀਤੀ ਗਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਨੌਜਵਾਨ ਦੀ ਸਿਰਫ ਇਸ ਲਈ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਜੋ ਕੋਰੀਅਰ ਲੈ ਕੇ ਆਇਆ ਸੀ ਉਸ ਦੇ ਮਾਲਕ ਨੂੰ ਇਹ ਪਸੰਦ ਨਹੀਂ ਸੀ। ਇਸ ਕਾਰਨ ਉਕਤ ਵਿਅਕਤੀ ਨੇ ਕੋਰੀਅਰ ਬੁਆਏ ਨੂੰ ਪੈਸੇ ਨਹੀਂ ਦਿੱਤੇ।

ਇਸ ਸਾਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪਹਿਲਾਂ ਤਾਂ ਪੁਲੀਸ ਘਟਨਾ ਤੋਂ ਬਚਦੀ ਰਹੀ ਪਰ ਜਦੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਪੁਲਿਸ ਨੂੰ ਬਣਦੀ ਕਾਰਵਾਈ ਕਰਨ ਲਈ ਅੱਗੇ ਆਉਣਾ ਪਿਆ। ਲੜਾਈ ਦੌਰਾਨ ਨੌਜਵਾਨ ਖੁੱਲ੍ਹੇਆਮ ਬੈਰਲ ਅਤੇ ਪਿਸਤੌਲ ਲੈ ਕੇ ਘੁੰਮਦੇ ਦੇਖੇ ਗਏ।

ਜ਼ਖਮੀ ਕੋਰੀਅਰ ਲੜਕੇ ਦਾ ਨਾਂ ਸ਼ਾਮ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਕੋਰੀਅਰ ਲੜਕੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਦਾ ਨਾਂ ਹਰਸ਼ਦੀਪ ਦੱਸਿਆ ਜਾ ਰਿਹਾ ਹੈ। ਇਲਾਕੇ 'ਚ ਇਸ ਤਰ੍ਹਾਂ ਦਾ ਗੁੰਡਾਗਰਦੀ ਦਾ ਨਾਚ ਦੇਖ ਕੇ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਜਦਕਿ ਜ਼ਖਮੀ ਕੋਰੀਅਰ ਲੜਕੇ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਆਪਣੇ ਸਾਥੀਆਂ ਨੂੰ ਮੌਕੇ 'ਤੇ ਬੁਲਾਇਆ ਅਤੇ ਕੋਰੀਅਰ ਬੁਆਏ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਕੇ ਉਸ ਨੂੰ ਲਹਿਰਾ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਇਹ ਸਾਬਤ ਕਰਦੀ ਹੈ ਕਿ ਲੋਕਾਂ ਦੇ ਮਨਾਂ 'ਚੋਂ ਪੁਲਿਸ ਦਾ ਡਰ ਦੂਰ ਹੁੰਦਾ ਜਾ ਰਿਹਾ ਹੈ | ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕਬਜੇ ਵਿੱਚ ਲੈ ਲਿਆ ਗਿਆ ਹੈ। ਦੀ ਜਾਂਚ ਕੀਤੀ ਜਾ ਰਹੀ ਹੈ। 

(ਭਰਤ ਸ਼ਰਮਾ ਦੀ ਰਿਪੋਰਟ )

Trending news