Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀਸੀ ਦਫ਼ਤਰ ਦੇ ਬਾਹਰ ਡੀਪੀਐਲ ਕੰਟਰੈਕਚੁਅਲ ਵਰਕਰ ਪੀਏਯੂ ਵੈਲਫੇਅਰ ਐਸੋਸੀਏਸ਼ਨ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Trending Photos
Ludhiana News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀਸੀ ਦਫ਼ਤਰ ਦੇ ਬਾਹਰ ਡੀਪੀਐਲ ਕੰਟਰੈਕਚੁਅਲ ਵਰਕਰ ਪੀਏਯੂ ਵੈਲਫੇਅਰ ਐਸੋਸੀਏਸ਼ਨ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ ਸਨ ਕਿ ਉਨ੍ਹਾਂ ਨੂੰ ਪੱਕਾ ਕਰਨ ਲਈ ਜੋ ਸ਼ਰਤਾਂ ਰੱਖੀਆਂ ਉਨ੍ਹਾਂ ਨੂੰ ਖਤਮ ਕੀਤਾ ਜਾਵੇ ਅਤੇ ਸੀਨੀਆਰਤਾ ਦੇ ਆਧਾਰ 'ਤੇ ਭਰਤੀ ਕੀਤਾ ਜਾਵੇ।
ਕਟਰੈਕਚੁਅਲ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਵਿੱਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਪਹੁੰਚੇ ਅਤੇ ਉਹ ਧਰਨੇ ਵਿੱਚ ਬੈਠੇ। ਇਸ ਮੌਕੇ ਉਨ੍ਹਾਂ ਦੇ ਚੱਲਦੇ ਧਰਨੇ ਵਿੱਚ ਪੀਏਯੂ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਨੇ ਫੋਨ ਲਾਇਆ ਅਤੇ ਸਪੀਕਰ 'ਤੇ ਉਨ੍ਹਾਂ ਨੂੰ ਕਿਹਾ ਕਿ ਜਿੱਥੇ ਧਰਨਾ ਲੱਗਿਆ ਉਥੇ ਆਉਣ ਅਤੇ ਉਨ੍ਹਾਂ ਦੀ ਗੱਲ ਸੁਣਨ। ਜਦ ਉਨ੍ਹਾਂ ਨੇ ਥੱਲੇ ਆਉਣ ਤੋਂ ਮਨਾ ਕੀਤਾ ਤਾਂ ਵਿਧਾਇਕ ਗੋਗੀ ਨੇ ਕਿਹਾ ਕਿ ਉਹ ਫਿਰ ਪੱਕੇ ਤੌਰ 'ਤੇ ਆਪਣਾ ਬਿਸਤਰਾ ਇਥੇ ਨਾਲ ਲੈ ਕੇ ਆ ਜਾਣਗੇ।
ਇਹ ਵੀ ਪੜ੍ਹੋ: Ranjit Singh Dhadrian Wala: ਕੌਣ ਹੈ ਰਣਜੀਤ ਸਿੰਘ ਢੱਡਰੀਆਂਵਾਲਾ? ਜਿਸ ਉੱਤੇ FIR ਹੋਈ ਦਰਜ, ਬਿਆਨ ਆਇਆ ਸਾਹਮਣੇ
ਪ੍ਰਦਰਸ਼ਨ ਕਰਨ ਵਾਲਿਆਂ ਨਾਲ ਇੱਥੇ ਹੀ ਬੈਠ ਜਾਣਗੇ ਥੋੜ੍ਹੇ ਸਮੇਂ ਬਾਅਦ ਉਪ ਕੁਲਪਤੀ ਧਰਨੇ ਦੇ ਵਿੱਚ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਮੰਗਾਂ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਹ ਤਾਂ ਧਰਨਾ ਦੇਣ ਵਾਲਿਆਂ ਦੇ ਰਾਮ ਜੇਠ ਮਲਾਨੀ ਹਨ ਤੇ ਉਨ੍ਹਾਂ ਨੇ ਵਾਈਸ ਚਾਂਸਲਰ ਕੋਲ ਉਨ੍ਹਾਂ ਦੀਆਂ ਮੰਗਾਂ ਰੱਖੀਆਂ ਅਤੇ ਹੁਣ ਇਸ ਮਾਮਲੇ ਦੇ ਵਿੱਚ ਵਾਈਸ ਚਾਂਸਲਰ ਨੇ ਭਰੋਸਾ ਦਵਾਇਆ ਹੈ ਕਿ ਜਲਦ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤੋਂ ਬਾਅਦ ਕੰਟਰੈਕਚੁਅਲ ਯੂਨੀਅਨ ਦੇ ਮੈਂਬਰਾਂ ਨੇ ਧਰਨਾ ਹਟਾ ਲਿਆ।
ਇਹ ਵੀ ਪੜ੍ਹੋ: Jagjit Dallewal News: ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰੀ ਮੈਡੀਕਲ ਟੀਮ ਤੋਂ ਜਾਂਚ ਕਰਵਾਉਣ ਤੋਂ ਕੀਤਾ ਇਨਕਾਰ