Vegetable Price Rise: ਪੰਜਾਬ ਤੇ ਹੋਰ ਰਾਜਾਂ ਵਿੱਚ ਭਾਰੀ ਮੀਂਹ ਪੈਣ ਮਗਰੋਂ ਸਬਜ਼ੀਆਂ ਦੇ ਭਾਅ ਵਿੱਚ ਕਾਫੀ ਇਜ਼ਾਫਾ ਹੋਇਆ ਹੈ। ਇਸ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਬੁਰੀ ਤਰ੍ਹਾਂ ਗੜਬੜਾ ਗਿਆ ਹੈ। ਅਗਸਤ 2022 ਦੇ ਮੁਕਾਬਲੇ ਅਗਸਤ 2023 ਵਿੱਚ ਸਬਜ਼ੀਆਂ ਦੇ ਭਾਅ ਵਿੱਚ ਕਈ ਗੁਣਾ ਇਜ਼ਾਫਾ ਹੋਇਆ ਹੈ। ਜਿਹੜੇ ਟਮਾਟਰ ਸਾਲ 2022 ਵਿੱਚ 20 ਤੋਂ 30 ਰੁਪਏ ਪ੍ਰਤੀ ਕਿਲੋ ਵਿਕ ਰਹੇ ਸਨ ਉਹ ਸਾਲ 2023 ਵਿੱਚ 200 ਤੋਂ ਟੱਪ ਚੁੱਕੇ ਹਨ। ਹਰੀ ਮਿਰਚ ਜਿਹੜੀ ਸਾਲ 2022 ਵਿੱਚ 40 ਤੋਂ 45 ਰੁਪਏ ਵਿਕ ਰਹੀ ਸੀ ਉਹ ਸਾਲ 2023 ਵਿੱਚ 100 ਰੁਪਏ ਤੋਂ ਟੱਪ ਚੁੱਕੀ ਹੈ। ਲਸਣ 50 ਰੁਪਏ ਵਿਕ ਰਿਹਾ ਸੀ ਉਹ ਸਾਲ 2023 ਵਿੱਚ 220 ਰੁਪਏ ਦੇ ਨੇੜੇ ਪੁੱਜ ਚੁੱਕਾ ਹੈ।
ਟਮਾਟਰਾਂ ਦੇ ਵਧੇ ਰੇਟ ਕਾਰਨ ਲੋਕਾਂ ਦਾ ਤੜਕਾ ਮਹਿੰਗਾ ਹੋ ਚੁੱਕਾ ਹੈ। ਟਮਾਟਰ ਲਗਭਗ ਤੜਕੇ ਵਿਚੋਂ ਗਾਇਬ ਹੋ ਚੁੱਕਾ ਹੈ। ਟਮਾਟਰਾਂ ਤੋਂ ਇਲਾਵਾ ਹੋਰ ਸਬਜ਼ੀਆਂ ਵੀ ਕਾਫੀ ਮਹਿੰਗੀਆਂ ਹੋ ਚੁੱਕੀਆਂ ਹਨ। ਇਸ ਕਾਰਨ ਲੋਕ ਮਹਿੰਗਾਈ ਦੀ ਮਾਰ ਥੱਲੇ ਆ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਹਿਮਾਚਲ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਰਸਤੇ ਟੁੱਟ ਗਏ ਹਨ ਤੇ ਸਬਜ਼ੀ ਤੇ ਫਲ਼ ਬਾਕੀ ਸੂਬਿਆਂ ਤੇ ਸ਼ਹਿਰਾਂ ਵਿੱਚ ਨਹੀਂ ਪਹੁੰਚ ਰਹੀਆਂ ਜਿਸ ਕਾਰਨ ਕਰਕੇ ਸਬਜ਼ੀ ਮਹਿੰਗੀ ਹੋ ਗਈ ਹੈ ਅਤੇ ਇਨ੍ਹਾਂ ਦੋ ਮਹੀਨਿਆਂ ਵਿੱਚ ਹਰ ਸਾਲ ਸਬਜ਼ੀ ਮਹਿੰਗੀ ਜ਼ਰੂਰ ਹੁੰਦੀ ਹੈ। ਸੜਕਾਂ ਟੁੱਟਣ ਕਾਰਨ ਆਵਾਜਾਈ ਦਾ ਖਰਚਾ ਕਾਫੀ ਵਧ ਜਾਂਦਾ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਵਧ ਤੋਂ ਵਧ ਸਬਜ਼ੀਆਂ ਬੀਜਣ ਦੀ ਅਪੀਲ ਕੀਤੀ ਹੈ।
ਸਬਜ਼ੀ |
2022 ਰੇਟ ਪ੍ਤੀ ਕਿਲੋ (ਰਿਟੇਲ) |
2023 ਰੇਟ ਪ੍ਤੀ ਕਿਲੋ (ਰਿਟੇਲ) |
ਪਿਆਜ਼ |
25-28 |
31-34 |
ਟਮਾਟਰ |
21-23 |
160-250 |
ਹਰੀ ਮਿਰਚ |
40-44 |
94-104 |
ਆਲੂ |
31-34 |
37-41 |
ਸ਼ਿਮਲਾ ਮਿਰਚ |
39-43 |
55-61 |
ਕਰੇਲਾ |
43-47 |
38-42 |
ਗਾਜਰ |
46-51 |
53-58 |
ਗੋਭੀ |
31-34 |
29-32 |
ਖੀਰਾ |
26-29 |
32-36 |
ਬੈਂਗਣ |
35-38 |
30-33 |
ਲਸਣ |
48-53 |
199-220 |
ਮਟਰ |
91-100 |
93-103 |
ਭਿੰਡੀ |
39-43 |
45-50 |