Bathinda News: ਨੈਸ਼ਨਲ ਹਾਈਵੇ 'ਤੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, ਦੋ ਸਵਾਰੀਆਂ ਗੰਭੀਰ ਜਖ਼ਮੀ
Advertisement
Article Detail0/zeephh/zeephh2148658

Bathinda News: ਨੈਸ਼ਨਲ ਹਾਈਵੇ 'ਤੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, ਦੋ ਸਵਾਰੀਆਂ ਗੰਭੀਰ ਜਖ਼ਮੀ

Bathinda News: ਘਟਨਾ ਦੀ ਸੂਚਨਾ ਮਿਲਦੇ ਹੀ SSF (ਸੜਕ ਸੁਰੱਖਿਆ ਸੇਫਟੀ ਫੋਰਸ) ਦੀ ਟੀਮ  ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।

Bathinda News: ਨੈਸ਼ਨਲ ਹਾਈਵੇ 'ਤੇ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, ਦੋ ਸਵਾਰੀਆਂ ਗੰਭੀਰ ਜਖ਼ਮੀ

Bathinda News(Kulbir Beera): ਬਠਿੰਡਾ ਦੇ ਮਲੋਟ ਰੋਡ 'ਤੇ ਬਾਹਮਣ ਦੀਵਾਨਾ ਬੱਸ ਸਟੈਂਡ ਨੇੜੇ ਸ਼ਨੀਵਾਰ ਸਵੇਰੇ ਪੀਆਰਟੀਸੀ ਦੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਜਿਸ ਨਾਲ ਟਰੱਕ ਪਲਟ ਗਿਆ ਅਤੇ ਬੱਸ ਦੇ ਇੱਕ ਸਾਈਡ ਤੋਂ ਪਰਖੱਛੇ ਉੱਡ ਗਏ। ਟੱਕਰ ਐਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਵਿੱਚ ਸਵਾਰ ਦੋ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ।

ਘਟਨਾ ਦੀ ਸੂਚਨਾ ਮਿਲਦੇ ਹੀ SSF (ਸੜਕ ਸੁਰੱਖਿਆ ਸੇਫਟੀ ਫੋਰਸ) ਦੀ ਟੀਮ  ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਗੁਰਚਰਨ ਸਿੰਘ (65 ਸਾਲ) ਵਾਸੀ ਪਿੰਡ ਭੋਖੜਾ ਅਤੇ ਗਗਨ (30 ਸਾਲ) ਵਾਸੀ ਪਿੰਡ ਖੇੜਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Sangrur News: ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਤੋਂ ਚੋਣ ਲੜ੍ਹਨ ਦਾ ਦਾਅਵਾ ਠੋਕਿਆ !

ਬੱਸ ਦੇ ਡਰਾਇਵਰ ਦਾ ਕਹਿਣ ਹੈ ਕਿ ਇਹ ਬੱਸ ਮਲੋਟ ਤੋਂ ਜਲੰਧਰ ਜਾ ਰਹੀ ਸੀ ਤਾਂ ਰਾਹ ਵਿੱਚ ਖ਼ਰਾਬ ਟਰੱਕ ਖੜ੍ਹਿਆ ਹੋਇਆ ਸੀ। ਜਿਸ 'ਤੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਸੀ। ਜਦੋਂ ਬੱਸ ਟਰੱਕ ਦੇ ਨੇੜੇ ਪਹੁੰਚੀ ਤਾਂ ਮੇਰੇ ਵੱਲੋਂ ਬੱਸ ਨੂੰ ਇੱਕ ਦਮ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਸ ਟਰੱਕ ਦੇ ਨਾਲ ਜਾ ਟਰਕਾਈ। ਇਸ ਹਾਦਸੇ ਵਿੱਚ ਕਈ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਦੋਂ ਕਿ ਬੱਸ ਦੇ ਕੰਡਕਟਰ ਅਤੇ ਇੱਕ ਬਜ਼ੁਰਗ ਸਵਾਰੀ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਹਨ। ਬਜ਼ੁਰਗ ਦੀ ਲੱਤ ਟੁੱਟ ਗਈ ਹੈ ਅਤੇ ਦੋਵਾਂ ਦਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Kotakpura News: ਸਾਡੀ ਸਰਕਾਰ ਨੇ 2 ਸਾਲ ਚ 42 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ- ਕੁਲਤਾਰ ਸਿੰਘ ਸੰਧਵਾ
 

 

Trending news