ਸਿਹਤ ਮੰਤਰੀ ਦੇ ਸ਼ਹਿਰ ਦੇ ਹਸਪਤਾਲ ਦੀ ਸਿਹਤ ਵਿਗੜੀ, ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ
Advertisement
Article Detail0/zeephh/zeephh1409075

ਸਿਹਤ ਮੰਤਰੀ ਦੇ ਸ਼ਹਿਰ ਦੇ ਹਸਪਤਾਲ ਦੀ ਸਿਹਤ ਵਿਗੜੀ, ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ

ਸਮਾਣਾ ਸ਼ਹਿਰ ਦੇ ਸਿਵਲ ਹਸਪਤਾਲ ’ਚ ਸਪਲਾਈ ਹੋ ਰਿਹਾ ਪਾਣੀ ਲੋਕਾਂ ਦੇ ਪੀਣ ਲਾਈਕ ਨਹੀਂ ਹੈ, ਇਸ ਗੱਲ ਦਾ ਖ਼ੁਲਾਸਾ ਸਰਕਾਰੀ ਲੈਬ ’ਚ ਕਰਵਾਏ ਗਏ ਟੈਸਟ ਦੌਰਾਨ ਹੋਇਆ ਹੈ। 

ਸਿਹਤ ਮੰਤਰੀ ਦੇ ਸ਼ਹਿਰ ਦੇ ਹਸਪਤਾਲ ਦੀ ਸਿਹਤ ਵਿਗੜੀ, ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ

ਚੰਡੀਗੜ੍ਹ: ਸਮਾਣਾ ਸ਼ਹਿਰ ਦਾ ਪਾਣੀ ਲੋਕਾਂ ਦੇ ਪੀਣ ਲਾਈਕ ਨਹੀਂ ਹੈ, ਇਸ ਗੱਲ ਦਾ ਖ਼ੁਲਾਸਾ ਸਰਕਾਰੀ ਲੈਬ ’ਚ ਕਰਵਾਏ ਗਏ ਟੈਸਟ ਦੌਰਾਨ ਹੋਇਆ ਹੈ। ਦੱਸ ਦੇਈਏ ਕਿ ਸਮਾਣਾ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ (Chetan singh Jouramajra) ਦਾ ਸ਼ਹਿਰ ਹੈ।

ਸਿਹਤ ਮੰਤਰੀ ਦੇ ਸ਼ਹਿਰ ’ਚ ਪਾਣੀ ਦੇ ਸੈਂਪਲ ਫ਼ੇਲ੍ਹ

ਸਿਵਲ ਹਸਪਤਾਲ ਦੇ ਐੱਸ. ਐੱਮ. ਓ ਡਾ. ਰਿਸ਼ਮਾ ਨੇ ਪਾਣੀ ਦੇ ਸੈਂਪਲ ਫ਼ੇਲ੍ਹ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ। ਉਨ੍ਹਾਂ ਦੱਸਿਆ ਕਿ ਭਾਵੇਂ ਪਹਿਲਾਂ ਵੀ ਸਾਫ਼ ਸਫਾਈ ਦਾ ਵਧੇਰੇ ਖਿਆਲ ਰੱਖਿਆ ਜਾਂਦਾ ਹੈ, ਪਰ ਹੁਣ ਸੈਂਪਲ ਫ਼ੇਲ ਹੋਣ ਤੋਂ ਬਾਅਦ ਹੋਰ ਚੌਕਸੀ ਵਧਾਈ ਗਈ ਹੈ। ਪਾਣੀ ਦੀਆਂ ਟੈਂਕੀਆਂ ਦੀ ਸਫਾਈ ਦੇ ਨਾਲ ਨਾਲ ਕਲੋਰੀਨ ਦੀਆਂ ਗੋਲੀਆਂ ਵੀ ਪਾਈਆਂ ਜਾ ਰਹੀਆਂ ਹਨ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਫ਼ੇਲ੍ਹ ਸੈਂਪਲਾਂ ’ਚ ਬੈਕਟੀਰੀਆ ਦੱਸਿਆ ਗਿਆ ਹੈ, ਜਿਸ ਨਾਲ ਪੇਚਿਸ਼ ਦੀ ਬੀਮਾਰੀ ਹੋਣ ਦਾ ਖ਼ਤਰਾ ਹੈ। ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ’ਚ ਪੇਚਿਸ਼ ਦੇ 500 ਤੋਂ ਵੱਧ ਮਰੀਜ਼ ਮਿਲੇ ਸਨ, ਜਿਨ੍ਹਾਂ ’ਚੋਂ 4 ਬੱਚਿਆਂ ਦੀ ਮੌਤ ਹੋ ਗਈ ਸੀ।

 

ਸਿਹਤ ਵਿਭਾਗ ਵਲੋਂ ਫਰਾਈਡੇਅ-ਡਰਾਈਡੇਅ ਮੁਹਿੰਮ

ਦੂਜੇ ਪਾਸੇ ਸਿਹਤ ਵਿਭਾਗ ਵਲੋਂ ਹਰ ਹਫ਼ਤੇ ‘ਫਰਾਈਡੇਅ-ਡਰਾਈਡੇਅ’ ਦੇ ਬੈਨਰ ਹੇਠ ਲੋਕਾਂ ਦੇ ਘਰਾਂ ਅਤੇ ਹੋਰਨਾਂ ਥਾਵਾਂ ’ਤੇ ਜਾ ਕੇ ਪਾਣੀ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੁਆਰਾ ਲੋਕਾਂ ਨੂੰ ਘਰ-ਘਰ ਜਾ ਪਾਣੀ ਦੇ ਟੈਂਕ ਸਾਫ਼ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉੱਥੇ ਹੀ ਸਰਕਾਰੀ ਟੈਂਕੀ ਤੋਂ ਸਪਲਾਈ ਕੀਤਾ ਜਾ ਰਿਹਾ ਪਾਣੀ ਹੀ ਪੀਣਯੋਗ ਨਹੀਂ ਹੈ।

ਚੰਗੀ ਸਿਹਤ ਅਤੇ ਸਿੱਖਿਆ ਸਰਕਾਰ ਦਾ ਮੁੱਖ ਏਜੰਡਾ

ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਵਧੀਆ ਸਿੱਖਿਆ ਅਤੇ ਸਿਹਤ ਸਰਕਾਰ (Education and health) ਦੇ ਮੁੱਖ ਏਜੰਡੇ ਹਨ। ਇਸੇ ਕੜੀ ਤਹਿਤ ਸਿਹਤ ਮੰਤਰੀ (Health Minister) ਚੇਤਨ ਸਿੰਘ ਜੌੜੇਮਾਜਰਾ ਵਲੋਂ ਸੂਬੇ ਭਰ ਦੇ ਹਸਪਤਾਲਾਂ ਤੱਕ ਪਹੁੰਚ ਕਰਕੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪਰ ਦੂਜੇ ਪਾਸੇ ਸਿਹਤ ਮੰਤਰੀ ਦੇ ਸ਼ਹਿਰ ’ਚ ਸਿਵਲ ਹਸਪਤਾਲ ਦਾ ਪਾਣੀ ਹੀ ਪੀਣਯੋਗ ਨਾ ਹੋਣਾ, ਮੰਦਭਾਗੀ ਗੱਲ ਹੈ।  

Trending news