Moga News: CIA ਸਟਾਫ ਵੱਲੋਂ 1 ਕਿੱਲੋ ਹੈਰੋਇਨ ਤੇ ਕਾਰ ਸਮੇਤ ਨਸ਼ਾ ਤਸਕਰ ਕਾਬੂ
Advertisement
Article Detail0/zeephh/zeephh2531977

Moga News: CIA ਸਟਾਫ ਵੱਲੋਂ 1 ਕਿੱਲੋ ਹੈਰੋਇਨ ਤੇ ਕਾਰ ਸਮੇਤ ਨਸ਼ਾ ਤਸਕਰ ਕਾਬੂ

Moga News: ਮੋਗਾ ਦੇ CIA ਸਟਾਫ ਵੱਲੋਂ 1 ਕਿਲੋ ਹੈਰੋਇਨ ਨਾਲ ਆਈ20 ਕਾਰ ਬਰਾਮਦ ਕੀਤੀ ਗਈ। ਕਾਰ ਦੀ ਤਲਾਸ਼ੀ ਦੌਰਾਨ ਕਾਰ ਦੇ ਗੇਅਰ ਬਾਕਸ ਵਿੱਚ ਇੱਕ ਮੋਮੀ ਲਿਫ਼ਾਫ਼ੇ ਵਿੱਚ 1 ਕਿਲੋ ਹੈਰੋਇਨ ਲੁਕੋਈ ਹੋਈ ਸੀ। 

 

Moga News: CIA ਸਟਾਫ ਵੱਲੋਂ 1 ਕਿੱਲੋ ਹੈਰੋਇਨ ਤੇ ਕਾਰ ਸਮੇਤ ਨਸ਼ਾ ਤਸਕਰ ਕਾਬੂ

ਮੋਗਾ ਸੀਆਈਏ ਸਟਾਫ ਨੇ ਇੱਕ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨਸ਼ਾ ਤਸਕਰ ਕਾਫੀ ਸਮੇਂ ਤੋਂ ਮੋਗਾ ਸ਼ਹਿਰ ਵਿੱਚ ਜਗ੍ਹਾ ਬਦਲ- ਬਦਲ ਕੇ ਕਿਰਾਏ ਉਤੇ ਰਹਿ ਰਿਹਾ ਸੀ ਅਤੇ ਇਹ ਮੋਗਾ ਸ਼ਹਿਰ ਵਿੱਚ ਹੀ ਹੈਰੋਇਨ ਦੀ ਸਪਲਾਈ ਕਰਦਾ ਸੀ। ਜਾਣਕਾਰੀ ਦਿੰਦਿਆਂ ਹੋਇਆਂ ਐਸਪੀ ਹੈਡਕੁਆਰਟਰ ਗੁਰਸ਼ਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਨਸ਼ਾ ਤਸਕਰ ਨੂੰ ਕਾਰ i20 ਨੰਬਰ PB-03AQ-7072 ਸਮੇਤ ਕਾਬੂ ਕਰਕੇ ਉਸ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਖੂਫੀਆ ਇੰਨਫੋਰਮੇਸ਼ਨ ਮਿਲੀ ਕਿ ਚਮਕੌਰ ਸਿੰਘ ਉਰਫ ਗੋਰਾ ਉਰਫ ਗੁਰਪ੍ਰੀਤ ਸਿੰਘ ਵਾਸੀ ਪਿੰਡ ਖੰਨਾ ਜਿਲ੍ਹਾ ਫਿਰੋਜਪੁਰ ਜੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜੋ ਚਮਕੌਰ ਸਿੰਘ ਉਰਫ ਗੋਰਾ ਉਰਫ ਗੁਰਪ੍ਰੀਤ ਸਿੰਘ ਉਕਤ ਇਸ ਸਮੇਂ ਕਾਰ ਵਿੱਚ ਸਵਾਰ ਹੋ ਕੇ ਹੈਰੋਇਨ ਸਪਲਾਈ ਕਰਨ ਲਈ ਮੋਗਾ ਸ਼ਹਿਰ ਆਇਆ ਹੈ। ਉਹ ਉਕਤ ਕਾਰ ਵਿਚ ਸਵਾਰ ਹੋ ਕੇ ਗਲੋਰੀਅਸ ਸਕੂਲ ਵਾਲੀ ਗਲੀ ਬਸਤੀ ਗੋਬਿੰਦਗੜ੍ਹ ਮੋਗਾ ਵਿੱਚ ਖੜ੍ਹਾ ਹੈਰੋਇਨ ਸਪਲਾਈ ਕਰਨ ਲਈ ਕਿਸੇ ਦੀ ਉਡੀਕ ਕਰ ਰਿਹਾ ਹੈ। ਰੇਡ ਕਰਨ ਉਤੇ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਦੇ ਮੁਖਬਰ ਵੱਲੋਂ ਦੱਸੀ ਜਗ੍ਹਾ ਗਲੋਰੀਅਸ ਸਕੂਲ ਵਾਲੀ ਗਲੀ ਗੋਬਿੰਦਗੜ੍ਹ ਬਸਤੀ  ਮੋਗਾ ਰੋਡ ਕਰਕੇ ਚਮਕੌਰ ਸਿੰਘ ਉਰਫ ਗੋਰਾ ਉਰਫ ਗੁਰਪ੍ਰੀਤ ਸਿੰਘ ਨੂੰ ਕਾਰ ਸਮੇਤ ਕਾਬੂ ਕੀਤਾ ਅਤੇ ਇਸ ਦੀ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੇ ਗੇਅਰ ਬਾਕਸ ਕੋਲੋਂ ਇੱਕ ਮੋਮੀ ਲਿਫ਼ਾਫ਼ੇ ਵਿੱਚ ਪਾਈ 1 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਉਤੇ ਚਮਕੌਰ ਸਿੰਘ ਉਰਫ ਗੋਰਾ ਉਰਫ ਗੁਰਪ੍ਰੀਤ ਸਿੰਘ ਨੂੰ ਮਿਤੀ 25.11.2024 ਨੂੰ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕੀਤਾ ਗਿਆ।

ਮੁਲਜ਼ਮ ਚਮਕੌਰ ਸਿੰਘ ਉਰਫ ਗੋਰਾ ਉਰਫ ਗੁਰਪ੍ਰੀਤ ਸਿੰਘ ਦੀ ਮੁੱਢਲੀ ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਇਹ ਕਾਫੀ ਸਮੇਂ ਤੋਂ ਮੋਗਾ ਸ਼ਹਿਰ ਵਿੱਚ ਜਗ੍ਹਾ ਬਦਲ- ਬਦਲ ਕੇ ਕਿਰਾਏ ਉਤੇ ਰਹਿ ਰਿਹਾ ਸੀ ਅਤੇ ਇਹ ਮੋਗਾ ਸ਼ਹਿਰ ਵਿੱਚ ਹੀ ਹੈਰੋਇਨ ਦੀ ਸਪਲਾਈ ਕਰਦਾ ਸੀ। ਦੋਸ਼ੀ ਉਕਤ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਪਾਸੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Trending news