ਕੇਂਦਰ ਵੱਲੋਂ ਪੰਜਾਬ ਭਾਜਪਾ ਦੇ 4 ਲੀਡਰਾਂ ਨੂੰ ਦਿੱਤੀ ਗਈ 'X' ਸ਼੍ਰੇਣੀ ਦੀ CRPF ਹਥਿਆਰਬੰਦ ਸੁਰੱਖਿਆ
Advertisement
Article Detail0/zeephh/zeephh1448465

ਕੇਂਦਰ ਵੱਲੋਂ ਪੰਜਾਬ ਭਾਜਪਾ ਦੇ 4 ਲੀਡਰਾਂ ਨੂੰ ਦਿੱਤੀ ਗਈ 'X' ਸ਼੍ਰੇਣੀ ਦੀ CRPF ਹਥਿਆਰਬੰਦ ਸੁਰੱਖਿਆ

ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਭਾਜਪਾ ਦੇ ਚਾਰ ਨੇਤਾਵਾਂ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 'X' ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਕਵਰ ਦਿੱਤੀ ਹੈ।   ਇੰਟੈਲੀਜੈਂਸ ਬਿਊਰੋ (IB) ਦੀ ਰਿਪੋਰਟ 'ਤੇ ਆਧਾਰਿਤ ਸੁਰੱਖਿਆ

ਕੇਂਦਰ ਵੱਲੋਂ ਪੰਜਾਬ ਭਾਜਪਾ ਦੇ 4 ਲੀਡਰਾਂ ਨੂੰ ਦਿੱਤੀ  ਗਈ 'X' ਸ਼੍ਰੇਣੀ ਦੀ CRPF ਹਥਿਆਰਬੰਦ ਸੁਰੱਖਿਆ

Centre provides 'X category' security to 4 Punjab BJP leaders: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਭਾਜਪਾ ਦੇ ਚਾਰ ਨੇਤਾਵਾਂ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 'X' ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਕਵਰ ਦਿੱਤੀ ਹੈ।  

ਇੰਟੈਲੀਜੈਂਸ ਬਿਊਰੋ (IB) ਦੀ ਰਿਪੋਰਟ 'ਤੇ ਆਧਾਰਿਤ ਸੁਰੱਖਿਆ ਮੁਲਾਂਕਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ CRPF ਨੂੰ ਇਨ੍ਹਾਂ ਭਾਜਪਾ ਨੇਤਾਵਾਂ ਨੂੰ 'X-category' ਦੀ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਜਾਰੀ ਕੀਤੇ ਹਨ. ਇਹ ਸੁਰੱਖਿਆ ਇਨ੍ਹਾਂ ਨੇਤਾਵਾਂ ਨੂੰ ਤਾਂ ਮੁੱਹਈਆ ਕਾਰਵਾਈ ਗਈ ਹੈ ਕਿਉਂਕਿ ਇਨ੍ਹਾਂ ਦੀ ਜਾਂ ਨੂੰ ਖਤਰਾ ਦੱਸਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕੰਗਾ ਸਮੇਤ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਅਤੇ ਅਮਰਜੀਤ ਸਿੰਘ ਟਿੱਕਾ ਨੂੰ ਸੁਰੱਖਿਆ ਦਿੱਤੀ  ਗਈ ਹੈ। ਪੰਜਾਬ ਵਿਧਾਨਸਭਾ ਚੋਣਾਂ ਦੇ ਕੁੱਝ ਦਿਨਾਂ ਬਾਅਦ ਹੀ ਇਹ ਚਾਰੇ ਆਗੂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਕੇਂਦਰ ਨੇ ਅਕਤੂਬਰ 'ਚ ਵੀ ਇਸੇ ਤਰ੍ਹਾਂ ਦੀ ਆਈਬੀ ਰਿਪੋਰਟ ਦੇ ਆਧਾਰ 'ਤੇ ਪੰਜਾਬ ਦੇ ਪੰਜ ਭਾਜਪਾ ਆਗੂਆਂ ਨੂੰ 'Y' ਸ਼੍ਰੇਣੀ ਦਾ ਸੁਰੱਖਿਆ ਕਵਰ ਮੁਹੱਈਆ ਕਰਵਾਇਆ ਸੀ। MHA ਵੱਲੋਂ IB ਦੀ ਰਿਪੋਰਟ 'ਤੇ ਅਧਾਰਿਤ 'X', 'Y', 'Y+', 'Z', ਅਤੇ 'Z+' ਸ਼੍ਰੇਣੀ ਦੀ ਸੁਰੱਖਿਆ ਕੇਂਦਰੀ ਹਥਿਆਰਬੰਦ ਪੁਲਿਸ ਬਲ ਜਿਵੇਂ CRPF ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਪ੍ਰਦਾਨ ਕਾਰਵਾਈ ਜਾਂਦੀ ਹੈ।  

ਹੋਰ ਪੜ੍ਹੋ: ਜਹਾਜ਼ ਅਤੇ ਟਰੱਕ ਵਿਚਾਲੇ ਹੋਈ ਟੱਕਰ ਤੋਂ ਬਾਅਦ ਸਕਿੰਟਾਂ 'ਚ ਲੱਗੀ ਭਿਆਨਕ ਅੱਗ, 102 ਯਾਤਰੀ ਸਨ ਸਵਾਰ

MHA ਵੱਲੋਂ CISF ਅਤੇ CRPF ਨੂੰ VIPs ਦੀ ਸੁਰੱਖਿਆ ਦੀ ਜਿੰਮੇਵਾਰੀ ਸੌਂਪੀ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਕਿ ਪੰਜਾਬ ਭਾਜਪਾ ਦੇ 4 ਲੀਡਰਾਂ ਨੂੰ 'X' ਸ਼੍ਰੇਣੀ ਦੀ CRPF ਹਥਿਆਰਬੰਦ ਸੁਰੱਖਿਆ ਮੁੱਹਈਆ ਕਰਵਾਈ ਗਈ ਹੈ, ਤਾਂ ਵਿਰੋਧੀ ਧਿਰਾਂ ਵੱਲੋਂ ਭਾਜਪਾ ਤੋਂ ਕਈ ਸਵਾਲ ਕੀਤੇ ਜਾ ਰਹੇ ਹਨ।

ਹੋਰ ਪੜ੍ਹੋ: ਲੁਧਿਆਣਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

(For more updates apart from news of Centre providing 'X category' security to 4 Punjab BJP leaders, stay tuned to Zee PHH)

Trending news