Travel News: ਮਨਾਲੀ ਜਾਣ ਵਾਲੇ ਸੈਲਾਨੀਆਂ ਲਈ ਕੇਂਦਰ ਦੀ ਵੱਡੀ ਸੌਗਾਤ; ਸ੍ਰੀ ਕੀਰਤਪੁਰ ਸਾਹਿਬ ਤੋਂ ਨੇਰਚੌਕ ਤੱਕ ਫੋਰਲੇਨ ਨੂੰ ਅੰਤਿਮ ਛੋਹਾਂ
Advertisement
Article Detail0/zeephh/zeephh1701382

Travel News: ਮਨਾਲੀ ਜਾਣ ਵਾਲੇ ਸੈਲਾਨੀਆਂ ਲਈ ਕੇਂਦਰ ਦੀ ਵੱਡੀ ਸੌਗਾਤ; ਸ੍ਰੀ ਕੀਰਤਪੁਰ ਸਾਹਿਬ ਤੋਂ ਨੇਰਚੌਕ ਤੱਕ ਫੋਰਲੇਨ ਨੂੰ ਅੰਤਿਮ ਛੋਹਾਂ

Travel News: ਕੀਰਤਪੁਰ ਸਾਹਿਬ ਤੋਂ ਮਨਾਲੀ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਉਸਾਰੀ ਜਾ ਰਹੀ ਫੋਰਲੇਨ ਲਗਭਗ ਤਿਆਰ ਹੈ।

Travel News: ਮਨਾਲੀ ਜਾਣ ਵਾਲੇ ਸੈਲਾਨੀਆਂ ਲਈ ਕੇਂਦਰ ਦੀ ਵੱਡੀ ਸੌਗਾਤ; ਸ੍ਰੀ ਕੀਰਤਪੁਰ ਸਾਹਿਬ ਤੋਂ ਨੇਰਚੌਕ ਤੱਕ ਫੋਰਲੇਨ ਨੂੰ ਅੰਤਿਮ ਛੋਹਾਂ

Travel News: ਹੁਣ ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਸੌਗਾਤ ਫੋਰਲੇਨ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ। ਸ੍ਰੀ ਕੀਰਤਪੁਰ ਸਾਹਿਬ ਤੋਂ ਮਨਾਲੀ ਤੱਕ ਫੋਰਲੇਨ ਪ੍ਰੋਜੈਕਟ ਲਗਭਗ ਮੁਕੰਮਲ ਹੈ ਤੇ ਸ੍ਰੀ ਕੀਰਤਪੁਰ ਸਾਹਿਬ ਤੋਂ ਨੇਰਚੌਂਕ ਤੱਕ ਫੋਰਲੇਨ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਕੀਰਤਪੁਰ ਤੇ ਨੇਰਚੌਕ ਵਿਚਕਾਰ ਸਫਰ ਦੀ ਦੂਰੀ ਲਗਭਗ 30 ਕਿਲੋਮੀਟਰ ਘੱਟ ਜਾਵੇਗੀ।

ਸ੍ਰੀ ਕੀਰਤਪੁਰ ਸਾਹਿਬ ਤੋਂ ਮਨਾਲੀ ਤੱਕ 13 ਬਹੁਤ ਖੂਬਸੂਰਤ ਟਨਲ ਵੀ ਬਣਾਈਆਂ ਗਈਆਂ ਹਨ। ਜਿੱਥੇ ਸੈਲਾਨੀਆਂ ਲਈ ਮਨਾਲੀ ਤੱਕ ਦਾ ਸਫ਼ਰ ਅਸਾਨ ਹੋਵੇਗਾ ਉਥੇ ਹੀ ਇਹ ਖੂਬਸੂਰਤ ਸੁਰੰਗਾਂ ਵੀ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੀਆਂ । ਇਸ ਪ੍ਰਾਜੈਕਟ ਬਾਰੇ ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕਰ ਸੈਲਾਨੀਆਂ ਨੂੰ ਵਧਾਈ ਵੀ ਦਿੱਤੀ ਹੈ ਤੇ ਕਿਹਾ ਹੈ ਕਿ ਬਹੁਤ ਜਲਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਕੀਰਤਪੁਰ ਸਾਹਿਬ ਮਨਾਲੀ ਫੋਰਲੇਨ ਪ੍ਰਾਜੈਕਟ ਨੂੰ ਜਨਤਾ ਦੇ ਸਪੁਰਦ ਕਰਨਗੇ।

ਗਰਮੀਆਂ ਦੇ ਮੌਸਮ ਦੇ ਵਿੱਚ ਸੈਲਾਨੀ ਪਹਾੜੀ ਸਥਾਨਾਂ ਦਾ ਰੁੱਖ ਕਰਦੇ ਹਨ ਤੇ ਸੈਲਾਨੀਆਂ ਦਾ ਪਸੰਦੀਦਾ ਸਥਾਨ ਮਨਾਲੀ ਹੈ ਜਿਥੇ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਸੈਲਾਨੀ ਇੱਥੇ ਦੇ ਖੂਬਸੂਰਤ ਨਜ਼ਾਰੇ ਤੇ ਮੌਸਮ ਦਾ ਮਜ਼ਾ ਲੈਣ ਪਹੁੰਚਦੇ ਹਨ ਪਰ ਰਸਤਾ ਛੋਟਾ ਹੋਣ ਕਰਕੇ ਟ੍ਰੈਫਿਕ ਜਾਮ ਵਿੱਚ ਫਸੇ ਰਹਿਣ ਕਾਰਨ ਉਨ੍ਹਾਂ ਦਾ ਛੁੱਟੀ ਦਾ ਮਜ਼ਾ ਕਿਰਕਿਰਾ ਹੋ ਜਾਂਦਾ ਸੀ। ਮਗਰ ਭਾਰਤ ਸਰਕਾਰ ਦੁਆਰਾ ਸੈਲਾਨੀਆਂ ਦੀ ਸਹੂਲਤ ਲਈ ਸ੍ਰੀ ਕੀਰਤਪੁਰ ਸਾਹਿਬ ਤੋਂ ਮਨਾਲੀ ਤੱਕ ਫੋਰਲੇਨ ਹਾਈਵੇ ਬਣਾਇਆ ਗਿਆ ਜੋ ਕਿ ਬਹੁਤ ਹੀ ਜਲਦ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Punjab News: 'ਸਰਕਾਰ ਤੁਹਾਡੇ ਦੁਆਰ'! ਨਵੀਆਂ ਪੋਸਟਾਂ ਤੋਂ ਲੈ ਕੇ ਮਾਲ ਪਟਵਾਰੀ ਨੂੰ ਰਾਹਤ, ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ

ਬਰਸਾਤਾਂ ਦੇ ਮੌਸਮ ਵਿੱਚ ਵੀ ਢਿੱਗਾਂ ਡਿੱਗਣ ਕਾਰਨ ਹਾਈਵੇ ਜਾਮ ਹੋ ਜਾਂਦੇ ਸੀ ਉਸ ਤੋਂ ਵੀ ਜਨਤਾ ਨੂੰ ਰਾਹਤ ਮਿਲੇਗੀ। ਜੇ ਸ੍ਰੀ ਕੀਰਤਪੁਰ ਸਾਹਿਬ ਨੇਰਚੌਕ ਤੱਕ ਦੀ ਗੱਲ ਕਰ ਲਈ ਜਾਵੇ ਤਾਂ ਇਹ ਫੋਰਲੇਨ ਪ੍ਰਾਜੈਕਟ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਕੁਝ ਹੀ ਦਿਨਾਂ ਵਿਚ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਨਾਲ ਕੀਰਤਪੁਰ ਤੇ ਨੇਰਚੌਕ ਵਿਚਕਾਰ ਸਫਰ ਦੀ ਦੂਰੀ ਲਗਭਗ 30 ਕਿਲੋਮੀਟਰ ਘੱਟ ਜਾਵੇਗੀ। ਕੀਰਤਪੁਰ ਅਤੇ ਨੇਰਚੌਕ ਵਿਚਕਾਰ ਦੂਰੀ 87 ਕਿਲੋਮੀਟਰ ਹੈ, ਜਿਸ ਨੂੰ ਘਟਾ ਕੇ 57 ਕਿਲੋਮੀਟਰ ਕਰ ਦਿੱਤਾ ਜਾਵੇਗਾ। ਇਸ ਪੂਰੇ ਪ੍ਰਾਜੈਕਟ ਦੀ ਗੱਲ ਕਰ ਲਈ ਜਾਵੇ ਤਾਂ ਸ੍ਰੀ ਕੀਰਤਪੁਰ ਸਾਹਿਬ ਤੋ ਮਨਾਲੀ ਤੱਕ ਜਿੱਥੇ ਸਫ਼ਰ ਆਸਾਨ ਹੋ ਜਾਵੇਗਾ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਉਥੇ ਹੀ ਸ੍ਰੀ ਕੀਰਤਪੁਰ ਸਾਹਿਬ ਤੋ ਮਨਾਲੀ ਦੀ ਦੂਰੀ ਕਈ ਕਿਲੋਮੀਟਰ ਘੱਟ ਜਾਵੇਗੀ।

ਇਹ ਵੀ ਪੜ੍ਹੋ : Punjab Sacrilege news: ਪਟਿਆਲਾ ਤੋਂ ਬਾਅਦ ਹੁਣ ਰਾਜਪੁਰਾ ‘ਚ ਬੇਅਦਬੀ ਦੀ ਕੋਸ਼ਿਸ਼, ਵੇਖੋ ਵੀਡੀਓ

ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news