2 ਰੁਪਏ ਵਾਲੀ ਸਰਕਾਰੀ ਕਣਕ ਲੈਣ ਆਇਆ ਮਰਸਿਡੀਜ਼ 'ਤੇ, ਵੀਡਿਓ ਵਾਈਰਲ
Advertisement

2 ਰੁਪਏ ਵਾਲੀ ਸਰਕਾਰੀ ਕਣਕ ਲੈਣ ਆਇਆ ਮਰਸਿਡੀਜ਼ 'ਤੇ, ਵੀਡਿਓ ਵਾਈਰਲ

ਹੁਸ਼ਿਆਰਪੁਰ ਵਿੱਚ ਡਿੱਪੂ ਹੋਲਡਰ ਤੋਂ ਸਸਤਾ ਆਟਾ ਦਾਲ ਸਕੀਮ ਤਹਿਤ 2 ਰੁਪਏ ਵਾਲੀ ਕਣਕ ਲੈਣ ਇੱਕ ਵਿਅਕਤੀ ਲੱਖਾਂ ਰੁਪਏ ਦੀ ਮਰਸਿਡੀਜ਼ 'ਤੇ ਆਉਂਦਾ ਹੈ। ਜਿਸ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਹੀ ਹੈ।

 

2 ਰੁਪਏ ਵਾਲੀ ਸਰਕਾਰੀ ਕਣਕ ਲੈਣ ਆਇਆ ਮਰਸਿਡੀਜ਼ 'ਤੇ, ਵੀਡਿਓ ਵਾਈਰਲ

ਚੰਡੀਗੜ੍ਹ- ਪੰਜਾਬ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਅਕਸਰ ਵਿਵਾਦ ਉੱਠਦਾ ਰਿਹਾ ਕਿ ਨੀਲੇ ਕਾਰਡ ਧਾਰਕਾਂ ਦੀ ਸੂਚੀ ਵਿੱਚ ਅਮੀਰ ਲੋਕ ਵੀ ਸ਼ਾਮਲ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਤੋਂ ਜਿਸਦੀ ਵੀਡਿਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਹੀ ਹੈ। ਦੱਸਦੇਈਏ ਕਿ ਇੱਕ ਡਿਪੂ ਤੋਂ ਗ਼ਰੀਬ ਨੂੰ ਮਿਲਣ ਵਾਲੀ ਆਟਾ ਦਾਲ ਸਕੀਮ ਤਹਿਤ 2 ਰੁਪਏ ਵਾਲੀ ਕਣਕ ਲੈਣ ਇੱਕ ਵਿਅਕਤੀ ਲੱਖਾਂ ਰੁਪਏ ਦੀ ਮਰਸਿਡੀਜ਼ ਕਾਰ ਵਿੱਚ ਆਉਂਦਾ ਹੈ ਅਤੇ ਕਣਕ ਦੇ 4 ਗੱਟੇ ਰੱਖ ਕੇ ਚਲਦਾ ਬਣਦਾ ਹੈ।

ਦੂਜੇ ਪਾਸੇ ਜਦੋਂ ਇਸ ਸਬੰਧੀ ਡਿੱਪੂ ਹੋਲਡਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹੜਾ ਵੀ ਕਾਰਡ ਹੋਲਡਰ ਹੈ ਉਸ ਨੂੰ ਕਣਕ ਦੇਣੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਵਿੱਚ ਬਹੁਤ ਸਾਰੇ ਘਰ ਉਹ ਵੀ ਹਨ ਜਿੰਨਾ ਦੀ ਇਨਕਮ ਜ਼ਿਆਦਾ ਹੈ ਤੇ ਆਪਣਾ ਗੁਜ਼ਾਰਾ ਵਧੀਆ ਕਰ ਸਕਦੇ ਹਨ। ਪਰ ਫਿਰ ਵੀ ਉਨ੍ਹਾਂ ਵੱਲੋਂ ਸਸਤੇ ਆਟਾ ਦਾਲ ਸਕੀਮ ਦੇ ਕਾਰਡ ਬਣਵਾ ਕੇ ਇਸ ਦਾ ਲਾਭ ਲਿਆ ਜਾਂਦਾ ਹੈ ਅਤੇ ਇਨ੍ਹਾਂ ਵਿਰੁਧ ਕੋਈ ਕਾਰਵਾਈ ਵੀ ਨਹੀਂ ਹੁੰਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਗਰੀਬ ਘਰ ਵੀ ਹਨ ਜਿੰਨਾਂ ਦਾ ਕਿਸੇ ਕਾਰਨ ਕਰਕੇ ਇਹ ਕਾਰਡ ਨਹੀਂ ਬਣਿਆ ਤੇ ਉਹ ਸਰਕਾਰ ਦੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।

WATCH LIVE TV

Trending news